Breaking- ਮ੍ਰਿਤਕ ਬੱਚੇ ਨੂੰ ਲੈਣ ਆਏ ਪਰਿਵਾਰਕ ਮੈਂਬਰਾਂ ਨੂੰ ਨਰਸ ਨੇ ਕੋਈ ਗੱਲ ਕਹੀ ਜਿਸ ਕਾਰਨ ਪਰਿਵਾਰ ਦੇ ਮੈਂਬਰ ਨੇ ਨਰਸ ਦੇ ਥੱਪੜ ਮਾਰਿਆ,
ਜਲੰਧਰ, 14 ਅਕਤੂਬਰ – ਜਲੰਧਰ ਦੇ ਸਿਵਲ ਹਸਪਤਾਲ ਵਿਚ ਅੱਜ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਇਕ ਪਰਿਵਾਰ ਦੇ ਮੈਂਬਰ ਵੱਲੋਂ ਨਰਸ ਨੂੰ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ।
ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਭੜਕੇ ਸਿਵਲ ਹਸਪਤਾਲ ਦੀਆਂ ਨਰਸਾਂ ਤੇ ਮਹਿਲਾ ਡਾਕਟਰਾਂ ਵੱਲੋਂ ਸਿਵਲ ਅੰਦਰ ਧਰਨਾ ਲਗਾ ਦਿੱਤਾ ਗਿਆ ਤੇ ਕੁਝ ਸਮੇਂ ਲਈ ਸਾਰਾ ਕੰਮ ਬੰਦ ਕਰ ਦਿੱਤਾ ਗਿਆ। ਗੱਲਬਾਤ ਦੌਰਾਨ ਥਾਣਾ 4 ਦੇ SHO ਨੇ ਦੱਸਿਆ ਕਿ ਕੁਝ ਦਿਨ ਪਹਿਲਾ ਹਸਪਤਾਲ ਵਿਚ ਬੱਚੇ ਦੀ ਮੌਤ ਹੋਣ ਤੋਂ ਬਾਅਦ ਜਦੋਂ ਅੱਜ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਨੂੰ ਘਰ ਲਿਜਾ ਰਹੇ ਸਨ ਤਾਂ ਉਸ ਵੇਲੇ ਨਰਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕੋਈ ਅਜਿਹੀ ਗੱਲ ਬੋਲੀ ਜਿਸ ਤੋਂ ਗੁੱਸਾ ਹੋ ਪਰਿਵਾਰਕ ਮੈਂਬਰਾਂ ਨੇ ਨਰਸ ਦੇ ਥੱਪੜ ਜੜ੍ਹ ਦਿੱਤਾ। ਇਸ ਤੋਂ ਬਾਅਦ ਸਿਵਲ ਹਸਪਤਾਲ ਦੀਆਂ ਨਰਸਾਂ ਤੇ ਡਾਕਟਰਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਨੂੰ ਅਸੀਂ ਮੌਕੇ ਉਤੇ ਪਹੁੰਚ ਕੇ ਸ਼ਾਂਤ ਕਰਵਾਇਆ ਹੈ ਤੇ ਹੁਣ ਬਣਦੀ ਕਾਰਵਾਈ ਪਰਿਵਾਰਕ ਮੈਂਬਰਾਂ ਤੇ ਨਰਸਾਂ ਦੇ ਬਿਆਨਾਂ ਤੋਂ ਬਾਅਦ ਕੀਤੀ ਜਾਵੇਗੀ।
ਉਥੇ ਮੌਜੂਦ ਸਿਵਲ ਹਸਪਤਾਲ ਮਹਿਲਾ ਨਰਸ ਤੇ ਡਾਕਟਰ ਨੇ ਦੱਸਿਆ ਕਿ ਅੱਜ ਜੋ ਵੀ ਹੋਇਆ ਉਹ ਸਿਵਲ ਵਿਚ ਨਿੱਤ ਦਾ ਕੰਮ ਹੈ। ਇਥੇ ਆਏ ਦਿਨ ਇਹ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ। ਡਾਕਟਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਬੱਚਾ ਹਸਪਤਾਲ ਵਿਚ ਆਇਆ ਸੀ ਜਿਸ ਦੀ ਕੱਲ੍ਹ ਮੌਤ ਹੋ ਗਈ, ਜਿਸ ਦਾ ਗੁੱਸਾ ਮ੍ਰਿਤਕ ਪਰਿਵਾਰਕ ਦੇ ਮੈਂਬਰ ਨੇ ਨਰਸ ਨੂੰ ਥੱਪੜ ਮਾਰ ਕੱਢਿਆ ਜਿਸ ਨੂੰ ਦੇਖਦੇ ਹੋਏ ਅੱਜ ਅਸੀਂ ਧਰਨਾ ਲਗਾਇਆ ਹੈ। ਉਨ੍ਹਾਂ ਨੇ ਇਸ ਮੌਕੇ ਇਨਸਾਫ਼ ਦੀ ਮੰਗ ਕੀਤੀ।