Breaking- ਮੰਗਵਾਈ ਸੀ ਘੜੀ ਪਰ ਨਿਕਲਿਆ ਕੁਝ ਹੋਰ
ਚੰਡੀਗੜ੍ਹ, 10 ਅਕਤੂਬਰ – ਆਨਲਾਈਨ ਸ਼ਾਪਿੰਗ ਦੇ ਵਿਚ ਅਕਸਰ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਪਰ ਹਾਲ ਹੀ ਦੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਇਕ ਲੜਕੀ ਨੇ ਆਨਲਾਈਨ ਮਹਿੰਗੀ ਘੜੀ ਆਰਡਰ ਕੀਤੀ ਸੀ ਜਦੋਂ ਬਾਕਸ ਖੋਲਿਆ ਗਿਆ ਤਾਂ ਘੜੀ ਦੀ ਥਾਂ ਡੱਬੇ ਵਿਚੋਂ ਗੋਬਰ ਦੀਆਂ ਪਾਥੀਆਂ ਮਿਲੀਆਂ। ਇਸੇ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਵਿਅਕਤੀ ਨੇ ਆਨਲਾਈਨ ਲੈਪਟਾਪ ਆਰਡਰ ਕੀਤਾ ਸੀ ਪਰ ਜਦੋਂ ਬਾਕਸ ਖੋਲਿਆ ਤਾਂ ਵਿਚੋਂ ਇੱਟਾਂ ਦਰਅਸਲ ਇਹ ਘਟਨਾ ਕੌਸਾਂਬੀ ਦੇ ਪਿਪਰੀ ਥਾਣਾ ਦੇ ਅਧੀਨ ਆਉਂਦੇ ਪਿੰਡ ਕਸੇਂਦੀ ਵਿਚ ਸਾਹਮਣੇ ਆਈ।
ਇਹ ਉੱਤਰ ਪ੍ਰਦੇਸ਼ ਵਿਚ ਪੈਂਦਾ ਹੈ। ਇਥੋਂ ਦੀ ਇਕ ਲੜਕੀ ਨੇ ਫਲਿੱਪਕਾਰਟ ਤੋਂ ਆਨਲਾਈਨ ਮਹਿੰਗੀ ਘੜੀ ਆਰਡਰ ਕੀਤੀ ਸੀ ਅਤੇ ਕੈਸ਼ ਆਨ ਡਿਲੀਵਰੀ ਦਾ ਵਿਲਕਪ ਚੁਣਿਆ ਸੀ। ਇਸ ਤੋਂ ਬਾਅਦ ਜਦੋਂ ਕੁਝ ਦਿਨਾਂ ਬਾਅਦ ਆਰਡਰ ਦੇਣ ਲਈ ਡਿਲੀਵਰੀ ਬੁਆਏ ਆਇਆ ਤਾਂ ਸਮਾਨ ਦੇ ਕੇ ਵਾਪਸ ਚਲਾ ਗਿਆ। ਜਦੋਂ ਲੜਕੀ ਨੇ ਡੱਬਾ ਖੋਲਿਆ ਤਾਂ ਉਹ ਹੈਰਾਨ ਰਹਿ ਗਈ ਕਿ ਵਿਚੋਂ ਘੜੀ ਦੀ ਥਾਂ ਗੋਬਰ ਨਿਕਲਿਆ। ਨਾਲ ਭਰਿਆ ਹੋਇਆ ਬਕਸਾ ਨਿਕਲਿਆ। ਇਹ ਆਰਡਰ ਲੜਕੀ ਨੇ ਆਨਲਾਈਨ ਐਪ ਫਲਿੱਪਕਾਰਟ ਤੋਂ ਕੀਤਾ ਸੀ।
ਇਸਤੋਂ ਬਾਅਦ ਲੜਕੀ ਡਿਲੀਵਰੀ ਬੁਆਏ ਦੀ ਭਾਲ ਵਿਚ ਨਿਕਲੀ ਅਤੇ ਆਖਿਰਕਾਰ ਉਸਨੇ ਡਿਲੀਵਰੀ ਬੁਆਏ ਨੂੰ ਲੱਭ ਲਿਆ ਅਤੇ ਰੌਲਾ ਪਾ ਕੇ ਉਸਤੋਂ ਸਾਰੇ ਪੈਸੇ ਵਾਪਸ ਕਰਵਾ ਲਏ। ਇਸ ਤੋਂ ਬਾਅਦ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗੂ ਫੈਲ ਗਈ। ਕਈ ਆਨਲਾਈਨ ਸ਼ਾਪਿੰਗ ਕੰਪਨੀਆਂ ਆਪਣੇ ਗਾਹਕਾਂ ਨੂੰ ਗਲਤ ਸਾਮਾਨ ਦੀ ਡਿਲੀਵਰ ਹੋਣ ‘ਤੇ ਕਲੇਮ ਪੈਸੇ ਵੀ ਦਿੰਦੀਆਂ ਹਨ। ਇਸ ਲਈ ਜਦੋਂ ਵੀ ਤੁਸੀਂ ਆਨਲਾਈਨ ਸ਼ਾਪਿੰਗ ਵਿਚ ਧੋਖਾਧੜੀ ਦਾ ਸ਼ਿਕਾਰ ਹੁੰਦੇ ਹੋ ਤਾਂ ਤੁਰੰਤ ਕੰਪਨੀ ਨਾਲ ਸੰਪਰਕ ਕਰੋ ਅਤੇ ਆਪਣੇ ਨਾਲ ਹੋਈ ਧੋਖਾਧੜੀ ਦੀ ਜਾਣਕਾਰੀ ਦੇਵੋ।