Image default
ਤਾਜਾ ਖਬਰਾਂ

Breaking- ਮੰਦਿਰ ਦੀ ਕੰਧ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਭਾਰਤ ਮੁਰਦਾਬਾਦ’ ਦੇ ਨਾਅਰੇ ਲਿਖੇ ਗਏ, ਭਾਰਤ ਵਲੋਂ ਇਸ ਘਟਨਾ ਦਾ ਵਿਰੋਧ

Breaking- ਮੰਦਿਰ ਦੀ ਕੰਧ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਭਾਰਤ ਮੁਰਦਾਬਾਦ’ ਦੇ ਨਾਅਰੇ ਲਿਖੇ ਗਏ, ਭਾਰਤ ਵਲੋਂ ਇਸ ਘਟਨਾ ਦਾ ਵਿਰੋਧ

ਕੈਨੇਡਾ, 15 ਸਤੰਬਰ -ਕੈਨੇਡਾ ਵਿੱਚ ਕੁਝ ਭਾਰਤ ਵਿਰੋਧੀ ਤੱਤਾਂ ਨੇ ਟੋਰਾਂਟੋ ਦੇ ਪ੍ਰਸਿੱਧ ਸਵਾਮੀ ਨਾਰਾਇਣ ਮੰਦਿਰ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ। ਮੰਦਿਰ ਪ੍ਰਸ਼ਾਸਨ ਨੇ ਸਥਾਨਕ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੰਦਿਰ ਦੀ ਕੰਧ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਭਾਰਤ ਮੁਰਦਾਬਾਦ’ ਦੇ ਨਾਅਰੇ ਲਿਖੇ ਹੋਏ ਹਨ। ਭਾਰਤ ਸਰਕਾਰ ਨੇ ਵੀ ਇਸ ਘਟਨਾ ‘ਤੇ ਸਖ਼ਤ ਇਤਰਾਜ਼ ਕੀਤਾ ਹੈ। ਦੱਸ ਦੇਈਏ ਕਿ ਕੈਨੇਡਾ ਦੇ ਪ੍ਰਸਿੱਧ ਸਵਾਮੀਨਾਰਾਇਣ ਮੰਦਿਰ ਵਿਖੇ ਲਿਖੀ ਖਾਲਿਸਤਾਨ ਜ਼ਿੰਦਾਬਾਦ ਦੀ ਵੀਡੀਓ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਇਨ ਇੰਡੀਆ ਵੱਲੋਂ ਜਾਰੀ ਕੀਤੀ ਗਈ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਖਾਲਿਸਤਾਨ ਪੱਖੀ ਕੈਨੇਡੀਅਨ ਅਤੇ ਅਮਰੀਕਾ ਸਥਿਤ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਲਈ ਹੈ।
ਇਸ ਮਾਮਲੇ ਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਉਂਦੇ ਹੋਏ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਹੈ ਕਿ ਅਸੀਂ ਟੋਰਾਂਟੋ ਸਥਿਤ ਸਵਾਮੀ ਨਰਾਇਣ ਮੰਦਰ ਦੀ ਕੰਧ ਉੱਤੇ ਭਾਰਤ ਵਿਰੋਧੀ ਗੱਲਾਂ ਲਿਖਣ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ। ਕੈਨੇਡੀਅਨ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ।

Related posts

Breaking- ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰਾਲੀ ਪੁਲ ਦੇ ਕਿਨਾਰਿਆ ਨਾਲ ਬੁਰੀ ਤਰ੍ਹਾਂ ਟਕਰਾਇਆ

punjabdiary

Breaking- ਏਅਰਪੋਰਟ ਤੇ ਤਲਾਸ਼ੀ ਦੌਰਾਨ ਇਕ ਯਾਤਰੀ ਕੋਲੋ ਕਸਟਮ ਵਿਭਾਗ ਨੇ ਸੋਨਾ ਬਰਾਮਦ ਕੀਤਾ

punjabdiary

Breaking- ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਸਾਰੇ ਅਫਸਰ ਸਰਕਾਰੀ ਗੈਸਟ ਹਾਊਸ ਜਾਂ ਸਰਕਟ ਹਾਊਸ ਵਿਚ ਹੀ ਰਹਿਣ ਅਤੇ ਉੱਥੋ ਹੀ ਆਪਣਾ ਕੰਮਕਾਰ ਕਰਨ

punjabdiary

Leave a Comment