Image default
ਤਾਜਾ ਖਬਰਾਂ

Breaking- ਰਾਜ ਕੁਮਾਰ ਵੇਰਕਾ ਦਾ ਬਿਆਨ: ਮੁੱਖ ਮੰਤਰੀ ਸ਼ਰੇਆਮ ਹੀ ਝੂਠ ਬੋਲ ਰਹੇ ਹਨ, ਪੰਜਾਬ ਵਿਚ ਕੋਈ ਆਟੋ ਪਾਰਟਸ ਦਾ ਪਲਾਂਟ ਨਹੀਂ ਲੱਗਣਾ

Breaking- ਰਾਜ ਕੁਮਾਰ ਵੇਰਕਾ ਦਾ ਬਿਆਨ: ਮੁੱਖ ਮੰਤਰੀ ਸ਼ਰੇਆਮ ਹੀ ਝੂਠ ਬੋਲ ਰਹੇ ਹਨ, ਪੰਜਾਬ ਵਿਚ ਕੋਈ ਆਟੋ ਪਾਰਟਸ ਦਾ ਪਲਾਂਟ ਨਹੀਂ ਲੱਗਣਾ

ਅੰਮ੍ਰਿਤਸਰ, 15 ਸਤੰਬਰ – ਭਾਜਪਾ ਦੇ ਆਗੂ ਡਾ.ਰਾਜ ਕੁਮਾਰ ਵੇਰਕਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਜਰਮਨੀ ਵਿੱਚ ਪਿਕਨਿਕ ਮਨਾਉਣ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਜਰਮਨੀ ਤੋਂ ਇੱਕ ਬਿਆਨ ਜਾਰੀ ਕੀਤਾ ਹੈ ਕਿ ਬੀ ਐੱਮ ਡਬਲਯੂ ਪੰਜਾਬ ਵਿਚ ਆਟੋ ਪਾਰਟਸ ਦਾ ਪਲਾਂਟ ਲਗਾਉਣ ਜਾ ਰਹੀ ਹੈ।ਵੇਰਕਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਬਿਆਨ ਨੂੰ ਲੈ ਕੇ BMW ਦੇ ਮਾਲਕ ਨੇ ਕਿਹਾ ਹੈ ਕਿ ਕੋਈ ਪਲਾਂਟ ਪੰਜਾਬ ਵਿੱਚ ਨਹੀਂ ਲਗਾਇਆ ਜਾਵੇਗਾ ਇਹ ਸਭ ਝੂਠ ਹੈ। ਮੁੱਖ ਮੰਤਰੀ ਉੱਤੇ ਨਿਸ਼ਾਨੇ ਸਾਧਦੇ ਹੋਏ ਵੇਰਕਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸ਼ਰੇਆਮ ਹੀ ਝੂਠ ਬੋਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉੱਤੇ ਦੇਸ਼ ਤੇ ਵਿਦੇਸ਼ ਦੇ ਲੋਕਾਂ ਦਾ ਭਰੋਸਾ ਨਹੀਂ ਰਿਹਾ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਸ਼ਰਮਸਾਰ ਹੋ ਰਿਹਾ ਹੈ ਕਿ ਇਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਜਾ ਕੇ ਗਲਤ ਬਿਆਨ ਦਿੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਿੰਮੇਵਾਰ ਲੋਕ ਜਦੋਂ ਇਸ ਤਰ੍ਹਾਂ ਝੂਠ ਬੋਲਣਗੇ ਤਾਂ ਫਿਰ ਜਨਤਾ ਕੀ ਕਰੇਗੀ।

Related posts

ਭਗਵੰਤ ਮਾਨ ਸਰਕਾਰ ਖ਼ਿਲਾਫ਼ ਬਿਜਲੀ ਕੱਟਾਂ ਨੂੰ ਲੈ ਕੇ ਕਾਂਗਰਸ ਦੋਫਾੜ, ਸਿੱਧੂ ਧਰਨੇ ਲਾਉਣਗੇ, ਪਰ ਰਾਜਾ ਵੜਿੰਗ ਨਹੀਂ ਆਉਣਗੇ

punjabdiary

ਆਪਣੀ ਪ੍ਰੇਮਿਕਾ ਨੂੰ Impress ਕਰਨ ਲਈ ਇੱਕ ਵਿਅਕਤੀ ਨੇ ਸਲਮਾਨ ਖਾਨ ਦੇ ਪਿਤਾ ਨੂੰ ਦਿੱਤੀ ਸੀ ਧਮਕੀ

Balwinder hali

Breaking- ਅਸੀਰਵਾਦ ਸਕੀਮ ਤਹਿਤ ਯੋਗ ਲਾਭਪਾਤਰੀਆਂ ਨੂੰ 1.45 ਕਰੋੜ ਰੁਪਏ ਦੀ ਰਾਸ਼ੀ ਜਾਰੀ – ਡਿਪਟੀ ਕਮਿਸ਼ਨਰ

punjabdiary

Leave a Comment