Image default
ਤਾਜਾ ਖਬਰਾਂ

Breaking- ਰਾਜ ਪੱਧਰੀ ਕਲਾ ਉਤਸਵ ਮੁਕਾਬਲੇ ਵਿਚ ਵਿਦਿਆਰਥੀ ਦੀਪਕ ਸਿੰਘ ਨੇ ਹਾਸਲ ਕੀਤਾ ਸੂਬੇ ਭਰ ਵਿੱਚੋਂ ਪਹਿਲਾ ਸਥਾਨ

Breaking- ਰਾਜ ਪੱਧਰੀ ਕਲਾ ਉਤਸਵ ਮੁਕਾਬਲੇ ਵਿਚ ਵਿਦਿਆਰਥੀ ਦੀਪਕ ਸਿੰਘ ਨੇ ਹਾਸਲ ਕੀਤਾ ਸੂਬੇ ਭਰ ਵਿੱਚੋਂ ਪਹਿਲਾ ਸਥਾਨ

ਫਰੀਦਕੋਟ, 21 ਨਵੰਬਰ – (ਪੰਜਾਬ ਡਾਇਰੀ) ਸਰਕਾਰੀ ਸੀਨੀ. ਸੈਕੰ. ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਫਰੀਦਕੋਟ ਦੇ ਵਿਦਿਆਰਥੀ ਦੀਪਕ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਪ੍ਰੰਪਰਾਗਤ ਕਲਾਵਾਂ ਦੇ ਮੁਕਾਬਲੇ ਖਿਡੌਣੇ ਬਣਾਉਣਾ ਵਿੱਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲੇ ਅਤੇ ਸਕੂਲ ਦਾ ਮਾਣ ਵਧਾਇਆ ਹੈ।ਸਕੂਲ ਪਹੁੰਚਣ ਤੇ ਵਿਦਿਆਰਥੀ ਦੀਪਕ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਸਕੂਲ ਅਧਿਆਪਕਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੁਕਾਬਲੇ ਵਿੱਚ ਵਿਦਿਆਰਥੀ ਦੀਪਕ ਸਿੰਘ ਨੇ 6 ਜ਼ਿਲ੍ਹਿਆਂ ਦੇ ਜ਼ੋਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਉਪਰੰਤ ਰਾਜ ਪੱਧਰੀ ਮੁਕਾਬਲੇ ਵਿਚ ਸਖਤ ਮਿਹਨਤ ਸਦਕਾ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਪ੍ਰਾਪਤੀ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਦੀਪਕ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਕਰਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ ਅਤੇ ਉਸਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ ਅਤੇ ਸਕੂਲ ਦੇ ਦੂਸਰੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ।

Related posts

ਪੰਜਾਬ ਵਿੱਚ ਬਿਨਾਂ NOC ਤੋਂ ਰਜਿਸਟ੍ਰੇਸ਼ਨ ਸ਼ੁਰੂ, ਦੋ ਮੈਗਾ ਕੈਂਪਾਂ ਰਾਹੀਂ ਡਿਵੈਲਪਰਾਂ/ਪ੍ਰਮੋਟਰਾਂ ਨੂੰ 178 ਸਰਟੀਫਿਕੇਟ ਜਾਰੀ

Balwinder hali

Breaking News- ਕਰੰਟ ਲੱਗਣ ਨਾਲ ਕਿਸਾਨ ਦੀ ਮੌਤ, 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ

punjabdiary

ਕੰਮ ‘ਤੇ ਜਾ ਰਹੇ ਮਜ਼ਦੂਰ ਤੇ ਹੋਇਆ ਅਚਾਨਕ ਹੋਇਆ ਧਮਾਕਾ, 9 ਦੀ ਮੌਤ

Balwinder hali

Leave a Comment