Breaking- ਰਾਸ਼ਟਰਪਤੀ ਚੋਣ ਲਈ ਯਸ਼ਵੰਤ ਸਿਨਹਾ ਦਾ ਸਾਥ ਦੇਣ ਦਾ ਐਲਾਨ
ਨਵੀਂ ਦਿੱਲੀ, 16 ਜੁਲਾਈ – (ਪੰਜਾਬ ਡਾਇਰੀ) ਰਾਸ਼ਟਰਪਤੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੀਏਸੀ (ਪਾਲੀਟਿਕਲ ਅਫੇਅਰਸ ਕਮੇਟੀ) ਦੀ ਅੱਜ ਦਿੱਲੀ ਵਿੱਚ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ। ਮੀਟਿੰਗ ਵਿੱਚ ਰਾਸ਼ਟਰਪਤੀ ਚੋਣ ਵਿੱਚ ਯਸ਼ਵੰਤ ਸਿਨਹਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਗੋਪਾਲ ਰਾਏ, ਆਤਿਸ਼ੀ, ਐਨਡੀ ਗੁਪਤਾ, ਦੁਰਗੇਸ਼ ਪਾਠਕ, ਪੰਕਜ ਗੁਪਤਾ, ਰਾਘਵ ਚੱਢਾ, ਇਮਰਾਨ ਹੁਸੈਨ ਅਤੇ ਰਾਖੀ ਬਿਰਲਨ ਸਮੇਤ ਸਾਰੇ 11 ਪੀਏਸੀ ਮੈਂਬਰ ਮੌਜੂਦ ਸਨ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਅਸੀਂ ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਦਾ ਸਾਥ ਦੇਵਾਂਗੇ। ਅਸੀਂ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦਾ ਵੀ ਸਨਮਾਨ ਕਰਦੇ ਹਾਂ ਪਰ ਸਾਡੀ ਪਾਰਟੀ ਦੇ ਵਿਧਾਇਕ, ਸੰਸਦ ਮੈਂਬਰ, ਹਰ ਕੋਈ 18 ਤਰੀਕ ਨੂੰ ਯਸ਼ਵੰਤ ਸਿਨਹਾ ਨੂੰ ਵੋਟ ਪਾਉਣਗੇ।