Breaking- ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ
ਫਰੀਦਕੋਟ, 11 ਅਕਤੂਬਰ – (ਪੰਜਾਬ ਡਾਇਰੀ) ਰਾਸ਼ਟਰੀ ਮਾਨਸਿਕ ਰੋਗ ਦਿਵਸ ਪੀ.ਐਚ.ਸੀ. ਗੋਲੇਵਾਲਾ ਵਿਖੇ ਮਨਾਇਆਂ ਗਿਆ ਲੋਕਾਂ ਨੂੰ ਮਾਨਸਿਕ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ ਇਸ ਵਿੱਚ ਡਾ. ਹਰਿੰਦਰ ਕੌਰ ਮੈਡੀਕਲ ਅਫਸਰ ਅਨਿਲ ਕੁਮਾਰ ਫਾਰਮੇਸੀ ਅਫਸਰ, ਕਾਉਂਸਲਰ ਕਵਿਤਾ, ਸੁਮਿਤ ਦਿਉੜਾ, ਸੁਖਪ੍ਰੀਤ, ਹਰਦੀਪ ਕੌਰ, ਅਮਰਜੀਤ ਸਿੰਘ ਅਤੇ ਸਮੂਹ ਸਟਾਫ ਗੋਲੇਵਾਲ ਮੌਜੂਦ ਸਨ । ਮਾਨਸਿਕ ਰੋਗਾਂ ਸਬੰਧੀ ਡਾ. ਹਰਿੰਦਰ ਕੌਰ ਨੁੰ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਮਾਨਸਿਕ ਰੋਗਾਂ ਸਬੰਧੀ ਕਾਉਂਸਲਰ ਕਵਿਤਾ ਦਾ ਕਹਿਣਾ ਹੈ ਕਿ ਇਸ ਰੋਗ ਦੇ ਲੱਛਣ ਜਿਵੇਂ ਕਿ ਸੋਚ ਮਹਿਸੂਸ ਦੀ ਸ਼ਕਤੀ, ਵਿਵਹਾਰ ਵਿਚ ਬਦਲਾਵ ਕਾਰਨ, ਮਰੀਜ਼ ਇੱਕਲਾਪਣ ਹੋਣਾ, ਉਦਾਸ ਰਹਿਣਾ, ਮਰਨ ਦੀਆਂ ਗੱਲਾਂ ਕਰਨਾ, ਰੋਜ਼ਾਨਾ ਕੰਮ ਕਰਨ ਵਿਚ ਅਸਮਰਥਤਾਂ ਜਿਵੇਂ ਪੜ੍ਹਾਈ ਕਰਨ ਜਾਂ ਸਕੂਲ ਜਾਣ ਵਿੱਚ ਕਮੀ, ਬਹੁਤ ਜ਼ਿਆਦਾ ਗੁੱਸਾ ਕਰਨਾ, ਇਕਾਗਰਤਾਂ ਵਿੱਚ ਕਮੀ ਅਦਿ ਡਾ. ਹਰਿੰਦਰ ਕੌਰ ਮੈਡੀਕਲ ਅਫਸਰ ਨੇ ਮਾਨਸਿਕ ਰੋਗ ਦੀ ਰੋਕਥਾਮ ਬਾਰੇ ਦੱਸਿਆਂ ਕਿ ਜੇਕਰ ਕੋਈ ਨੌਜਵਾਨ, ਬੱਚਾ ਕਿਸੇ ਮਾਨਸਿਕ ਪ੍ਰੇਸ਼ਾਨੀ ਤੋਂ ਗੁਜਰ ਰਿਹਾ ਹੈ ਤਾਂ ਇਸ ਦਾ ਇਲਾਜ ਲਈ ਜ਼ਿਲ੍ਹਾ ਹਸਪਤਾਲ ਫਰੀਦਕੋਟ ਵਿੱਚ ਮਨੋਰੋਗ ਦੇ ਮਹਿਰ ਡਾਕਟਰ ਅਤੇ ਕਾਉਂਸਲਰ ਦੀਆਂ ਸੇਵਾਵਾਂ ਲੈ ਕੇ ਠੀਕ ਹੋ ਸਕਦਾ ਹੈ । ਇਹ ਸੇਵਾਵਾਂ ਸਿਵਲ ਹਸਪਤਾਲ ਫਰੀਦਕੋਟ ਵਿੱਚ ਉਪਲਬਧ ਹਨ ।