Image default
ਖੇਡਾਂ ਤਾਜਾ ਖਬਰਾਂ

Breaking- ਰਾਸ਼ਟਰ ਮੰਡਲ ਖੇਡਾਂ-2022 ਦੀ ਸ਼ੁਰੂਆਤ ਹੋਈ

Breaking- ਰਾਸ਼ਟਰ ਮੰਡਲ ਖੇਡਾਂ-2022 ਦੀ ਸ਼ੁਰੂਆਤ ਹੋਈ

ਬਰਮਿੰਘਮ, 30 ਜੁਲਾਈ – (ਪੰਜਾਬ ਡਾਇਰੀ) ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ’ਚ ਰੰਗਾਰੰਗ ਸਮਾਗਮ ਦੇ ਨਾਲ ਹੀ 8 ਅਗਸਤ ਤੱਕ ਚੱਲਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ-2022 ਦੀ ਸ਼ੁਰੂਆਤ ਹੋ ਗਈ ਹੈ। ਉਦਘਾਟਨੀ ਸਮਾਗਮ ਮੌਕੇ ਭਾਰਤੀ ਦਲ ਦੀ ਅਗਵਾਈ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੀਤੀ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਨੂੰ ਸੌਂਪੀ ਗਈ ਸੀ ਪਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਉਹ ਜ਼ਖ਼ਮੀ ਹੋ ਗਿਆ। ਇਸ ਮੁਕਾਬਲੇ ’ਚ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸੱਟ ਵੱਜਣ ਕਾਰਨ ਉਹ ਰਾਸ਼ਟਰ ਮੰਡਲ ਖੇਡਾਂ ’ਚ ਵੀ ਸ਼ਾਮਲ ਨਹੀਂ ਹੋ ਸਕਿਆ।
ਇਸ ਸਮਾਗਮ ’ਚ ਮਹਾਰਾਣੀ ਐਲਿਜ਼ਾਬੈਥ ਦੀ ਅਗਵਾਈ ਕਰ ਰਹੇ ਪ੍ਰਿੰਸ ਚਾਰਲਸ ਵੀ ਡੱਚੇਸ ਆਫ ਕਾਰਨਵਾਲ ਨਾਲ ਪਹੁੰਚੇ। ਰਾਸ਼ਟਰ ਮੰਡਲ ਖੇਡ ਫੈਡਰੇਸ਼ਨ ਦੇ ਪ੍ਰਧਾਨ ਲੁਈ ਮਾਰਟਿਨ ਨੇ ਕਿਹਾ, ‘ਸਾਡੇ 72 ਮੈਂਬਰ ਇੱਥੇ ਹਨ ਤੇ ਬਰਮਿੰਘਮ ਸ਼ਾਨਦਾਰ ਦਿਖਾਈ ਦੇ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਇਸ ਵਾਰ ਦੀਆਂ ਖੇਡਾਂ ਰਾਸ਼ਟਰ ਮੰਡਲ ਖੇਡਾਂ ਦੇ ਇਤਿਹਾਸ ’ਚ ਸਭ ਤੋਂ ਸ਼ਾਨਦਾਰ ਤੇ ਯਾਦਗਾਰੀ ਹੋਣਗੀਆਂ।’ ਰਾਸ਼ਟਰ ਮੰਡਲ ਖੇਡਾਂ ਦੀ ਰਵਾਇਤ ਅਨੁਸਾਰ ਪਿਛਲੀ ਵਾਰ ਦੀਆਂ ਖੇਡਾਂ ਦਾ ਮੇਜ਼ਬਾਨ ਆਸਟਰੇਲੀਆ ਪਰੇਡ ਵਿੱਚ ਸਭ ਤੋਂ ਪਹਿਲਾਂ ਆਇਆ ਤੇ ਉਸ ਤੋਂ ਬਾਅਦ ਓਸ਼ੇਨੀਆ ਖੇਤਰ ਦੇ ਹੋਰ ਮੁਲਕ ਆਏ। 2010 ਦੀਆਂ ਖੇਡਾਂ ਦੇ ਮੇਜ਼ਬਾਨ ਭਾਰਤ ਦਾ ਨੰਬਰ ਆਇਆ ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਭਾਰਤੀ ਖਿਡਾਰੀਆਂ ਦਾ ਸਵਾਗਤ ਕੀਤਾ। ਇਨ੍ਹਾਂ ਖੇਡਾਂ ’ਚ ਭਾਰਤ ਵੱਲੋਂ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਤੋਂ ਇਲਾਵਾ ਮੀਰਾਬਾਈ ਚਾਨੂ, ਲਵਲੀਨਾ ਬੋਰਗੋਹੇਨ, ਬਜਰੰਗ ਪੂਨੀਆ, ਰਵੀ ਕੁਮਾਰ ਦਹੀਆ, ਮਨਿਕਾ ਬੱਤਰਾ, ਵਿਨੇਸ਼ ਫੋਗਾਟ, ਤਜਿੰਦਰਪਾਲ ਸਿੰਘ ਤੂਰ, ਹਿਮਾ ਦਾਸ ਤੇ ਅਮਿਤ ਪੰਘਲ ਸਮੇਤ ਕੁੱਲ 215 ਅਥਲੀਟ ਭਾਰਤ ਵੱਲੋਂ 19 ਖੇਡ ਵੰਨਗੀਆਂ ਦੇ 141 ਮੁਕਾਬਲਿਆਂ ’ਚ ਹਿੱਸਾ ਲੈ ਰਹੇ ਹਨ। ਭਾਰਤੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਰਾਸ਼ਟਰ ਮੰਡਲ ਖੇਡਾਂ ਦੇ ਟੀ-20 ਮੁਕਾਬਲੇ ’ਚ ਹਿੱਸਾ ਲੈ ਰਹੀ ਹੈ

Related posts

Breaking- ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਲਈ ਜ਼ਿੰਮੇਵਾਰੀ

punjabdiary

ਚੋਣ ਜ਼ਾਬਤੇ ਦੀ ਉਲੰਘਣਾ, ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ ਨੋਟਿਸ ਕੀਤਾ ਜਾਰੀ

Balwinder hali

ਅਹਿਮ ਖ਼ਬਰ – ਹਰ ਸਾਲ 1800 ਕਾਂਸਟੇਬਲਾਂ ਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਹੋਇਆ ਕਰੇਗੀ – ਮੰਤਰੀ ਮੀਤੇ ਹੇਅਰ

punjabdiary

Leave a Comment