Image default
ਤਾਜਾ ਖਬਰਾਂ

Breaking- ਲਖੀਮਪੁਰ ਖੀਰੀ ‘ਚ 3 ਦਿਨਾਂ ਦੇ ਧਰਨੇ ਤੋਂ ਬਾਅਦ ਹੁਣ ਕਿਸਾਨਾ ਦਿੱਲੀ ਵੱਲ ਪਹੁੰਚ ਰਹੇ ਹਨ

Breaking- ਲਖੀਮਪੁਰ ਖੀਰੀ ‘ਚ 3 ਦਿਨਾਂ ਦੇ ਧਰਨੇ ਤੋਂ ਬਾਅਦ ਹੁਣ ਕਿਸਾਨਾ ਦਿੱਲੀ ਵੱਲ ਪਹੁੰਚ ਰਹੇ ਹਨ

ਚੰਡੀਗੜ੍ਹ, 22 ਅਗਸਤ – ਲਖੀਮਪੁਰ ਖੀਰੀ ‘ਚ 3 ਦਿਨਾਂ ਦੇ ਧਰਨੇ ਤੋਂ ਬਾਅਦ ਕਿਸਾਨਾਂ ਵੱਲੋਂ ਅੱਜ ਫਿਰ ਦਿੱਲੀ ਦੇ ਜੰਤਰ ਮੰਤਰ ‘ਚ ਧਰਨੇ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਪਹੁੰਚਣੇ ਸੁਰੂ ਹੋ ਗਏ ਹਨ। ਹਾਲਾਂਕਿ ਦਿੱਲੀ ਪੁਲਿਸ ਵੱਲੋਂ ਗਾਜ਼ੀਪੁਰ, ਸਿੰਘੂ ਤੇ ਟਿਕਰੀ ਬਾਰਡਰ ‘ਤੇ ਸੁਰੱਖਿਆ ਸਖ਼ਤ ਕੀਤੀ ਗਈ ਹੈ। ਪਰ ਫਿਰ ਵੀ ਕਿਸਾਨ ਵੱਡੀ ਗਿਣਤੀ ‘ਚ ਜੰਤਰ ਮੰਤਰ ‘ਤੇ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ।
ਕਿਸਾਨਾਂ ਵੱਲੋਂ ਲ਼ਖੀਮਪੁਰ ਖੀਰੀ ਕਾਂਡ ਦੇ ਇਨਸਾਫ ਲਈ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲਿਆ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਐਮ. ਐਸ. ਪੀ ਕਮੇਟੀ ਨੂੰ ਲੈ ਕੇ ਕਿਸਾਨਾਂ ਨੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸੋਧ ਬਿੱਲ ਨੂੰ ਰੱਦ ਕਰਵਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਇਹ ਧਰਨਾ ਲਗਾਇਆ ਜਾ ਰਿਹਾ ਹੈ। ਇਕ ਵਾਰ ਫਿਰ ਤੋਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਦਿੱਲੀ ਧਰਨਾ ਦਿੱਤਾ ਜਾ ਰਿਹਾ ਹੈ।

Related posts

ਬਿਨ੍ਹਾਂ ਨਾਂ ਲਏ ਮੋਦੀ ਨੂੰ ਸੁਣਾਈਆਂ ਖਰੀਆਂ-ਖਰੀਆਂ, ਆਰਐਸਐਸ ਮੁਖੀ ਮੋਹਨ ਭਾਗਵਤ ਨੇ

punjabdiary

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਸਮੇਤ 424 ਵਿਅਕਤੀਆਂ ਦੀ ਸੁਰੱਖਿਆ ਲਈ ਵਾਪਸ

punjabdiary

Breaking- ਨਵੀਂ ਵੀਡੀਓ ਆਈ ਸਾਹਮਣੇ ਜਿਸ ਵਿਚ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੂੰ ਨੂੰ ਜੇਲ੍ਹ ਵਿਚ ਖਾਣਾ ਖਾਂਦੇ ਦੇਖਿਆ ਜਾ ਸਕਦਾ ਹੈ

punjabdiary

Leave a Comment