Image default
ਤਾਜਾ ਖਬਰਾਂ

Breaking- ਲੋਕ ਸਾਹਿਤ ਅਕਾਦਮੀ (ਰਜਿ) ਮੋਗਾ ਵੱਲੋਂ ਸ਼ਾਇਰ ਜਸਵੰਤ ਗਿੱਲ ਸਮਾਲਸਰ ਦਾ ਸਨਮਾਨ

Breaking- ਲੋਕ ਸਾਹਿਤ ਅਕਾਦਮੀ (ਰਜਿ) ਮੋਗਾ ਵੱਲੋਂ ਸ਼ਾਇਰ ਜਸਵੰਤ ਗਿੱਲ ਸਮਾਲਸਰ ਦਾ ਸਨਮਾਨ

ਫਰੀਦਕੋਟ, 6 ਸਤੰਬਰ – (ਪੰਜਾਬ ਡਾਇਰੀ) ਲੋਕ ਸਾਹਿਤ ਅਕਾਦਮੀ (ਰਜਿ.)ਵੱਲੋਂ ਸ਼ਾਇਰ ਜਸਵੰਤ ਗਿੱਲ ਸਮਾਲਸਰ ਦਾ ਸਨਮਾਨ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਕੀਤਾ ਗਿਆ। ਪ੍ਰਧਾਨਗੀ ਮੰਡਲ ‘ਚ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਡਾ. ਅਜੀਤ ਪਾਲ, ਜਸਵੰਤ ਗਿੱਲ ਸਮਾਲਸਰ, ਸੁਖਜਿੰਦਰ ਸਾਹਿਜ਼ਾਦਾ,ਬੇਅੰਤ ਗਿੱਲ ਅਤੇ ਜੰਗੀਰ ਖੋਖਰ ਸ਼ਾਮਿਲ ਸਨ। ਸਟੇਜ ਦੀ ਸਮੁੱਚੀ ਕਾਰਵਾਈ ਅਸ਼ੋਕ ਚਟਾਨੀ ਵੱਲੋਂ ਬਾਖੂਬੀ ਸ਼ਾਇਰਾਨਾ ਅੰਦਾਜ ‘ਚ ਚਲਾਈ ਗਈ । ਅਰੰਭ ‘ਚ ਬਲਦੇਵ ਸਿੰਘ ਸੜਕਨਾਮਾ ਨੇ ਸਮੂਹ ਹਾਜ਼ਰ ਲੇਖਕਾਂ ਦਾ ਧੰਨਵਾਦ ਕੀਤਾ।
ਸਮਾਗਮ ਦੇ ਸ਼ੁਰੂ ‘ਚ ਗੁਰਬਿੰਦਰ ਕੌਰ ਗਿੱਲ ਅਤੇ ਮਾਸਟਰ ਪ੍ਰੇਮ ਕੁਮਾਰ ਨੇ ਆਪਣੇ-ਆਪਣੇ ਗੀਤ ਪੇਸ਼ ਕੀਤੇ, ਉਪਰੰਤ ਚਰਨਜੀਤ ਸਮਾਲਸਰ ਨੇ ਜਸਵੰਤ ਗਿੱਲ ਦੀ ਕਾਵਿ ਰਚਨਾ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕਰਦਿਆਂ ਉਹਦੀਆਂ ਕਵਿਤਾਵਾਂ ਨੂੰ ਲੋਕ ਪੱਖੀ ਕਰਾਰ ਦਿੱਤਾ।
ਤਰਸੇਮ ਲੰਡੇ ,ਜਸਕਰਨ ਲੰਡੇ ਅਤੇ ਗੁਰਮੀਤ ਕੜਿਆਲਵੀ ਨੇ ਜਸਵੰਤ ਗਿੱਲ ਦੀ ਸ਼ਾਇਰੀ ਨੂੰ ਬਿਹਤਰੀਨ ਕਿਸਮ ਦੀ ਸ਼ਾਇਰੀ ਕਿਹਾ। ਡਾ. ਅਜੀਤ ਪਾਲ ਜਟਾਣਾ ਨੇ ਕਿਹਾ ਕਿ ਗਿੱਲ ਦੀ ਸ਼ਾਇਰੀ ਪਾਸ਼ ਦੇ ਨੇੜੇ ਖੜ੍ਹੌਂਦੀ ਹੈ।
ਜਸਵੰਤ ਗਿੱਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਉਪਰੰਤ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ। ਸਭ ਤੋਂ ਪਹਿਲਾਂ ਗੁਰਮੇਲ ਬੋਡੇ ਨੇ ਜਸਵੰਤ ਗਿੱਲ ਦੀ ਪ੍ਰਸ਼ੰਸਾ ‘ਚ ਸਨਮਾਨ ਪੱਤਰ ਪੜਿਆ। ਇਸ ਤੋਂ ਮਗਰੋਂ ਦਿਲਬਾਗ ਬੁੱਕਣ ਵਾਲਾ, ਕਰਮਜੀਤ ਕੌਰ ਲੰਡੇ ਕੇ, ਬਲਜਿੰਦਰ ਕਲਸੀ, ਜਗਦੀਸ਼ ਪ੍ਰੀਤਮ, ਡਾ. ਸਰਬਜੀਤ ਕੌਰ ਬਰਾੜ, ਹਰਜੀਤ ਗਿੱਲ, ਸਾਗਰ ਸ਼ਰਮਾ, ਸੁਖਚੈਨ ਚੰਦ ਨਵਾਂ, ਗੁਰਪਿਆਰ ਹਰੀ ਨੌਂ ,ਅਮਨਦੀਪ ਕੌਰ ਹਾਕਮ ਸਿੰਘ ਵਾਲਾ , ਹਰਵਿੰਦਰ ਰੋਡੇ, ਰਣਜੀਤ ਸਰਾਂਵਾਲੀ, ਜਗਸੀਰ ਬਰਾੜ, ਕਰਨਲ ਬਾਬੂ ਸਿੰਘ, ਪ੍ਰੋ. ਕਰਮਜੀਤ, ਸੋਨੀਆ, ਸਿਮਰ ਅਤੇ ਹਰੀਦਾਸ ਚੌਹਾਨ ਨੇ ਆਪਣੇ-ਆਪਣੇ ਕਲਾਮ ਪੇਸ਼ ਕੀਤੇ।
ਹੋਰਨਾਂ ਤੋਂ ਇਲਾਵਾ ਸਮਾਗਮ ਵਿਚ ਅਰੁਣ ਸ਼ਰਮਾ, ਕੁਲਵੰਤ ਸਿੰਘ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਮੋਹੀ ਅਮਰਜੀਤ ਅਤੇ ਹਰਭਜਨ ਬਹੋਨਾ ਆਦਿ ਵੀ ਸ਼ਾਮਲ ਸਨ। ਸਮਾਗਮ ਦੇ ਅੰਤ ‘ਚ ਗੁਰਚਰਨ ਸੰਘਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Related posts

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ

punjabdiary

Big News- ਪੰਜਾਬ ਬੋਰਡ ਨੇ ਬਾਰ੍ਹਵੀਂ ਦਾ ਨਤੀਜਾ ਐਲਾਨਿਆ

punjabdiary

Breaking- ਦਰਜਾ ਚਾਰ ਮੁਲਾਜ਼ਮਾਂ ਨੂੰ ਤਿਉਹਾਰੀ ਕਰਜ਼ੇ ਦੀ ਤੁਰੰਤ ਅਦਾਇਗੀ ਕੀਤੀ ਜਾਵੇ

punjabdiary

Leave a Comment