Image default
About us ਤਾਜਾ ਖਬਰਾਂ

Breaking- ਲੋਹੜੀ ਮੌਕੇ ਡੀ.ਸੀ ਵੱਲੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ 10 ਖਿਡਾਰਨਾਂ ਦਾ ਸਨਮਾਨ

Breaking- ਲੋਹੜੀ ਮੌਕੇ ਡੀ.ਸੀ ਵੱਲੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ 10 ਖਿਡਾਰਨਾਂ ਦਾ ਸਨਮਾਨ

ਖੇਡ ਵਿਭਾਗ ਵੱਲੋਂ ਮਨਾਈ ਗਈ ਧੀਆਂ ਦੀ ਲੋਹੜੀ

ਫਰੀਦਕੋਟ, 13 ਜਨਵਰੀ – (ਪੰਜਾਬ ਡਾਇਰੀ) ਦਫਤਰ ਜਿਲ੍ਹਾ ਖੇਡ ਅਫਸਰ, ਫਰੀਦਕੋਟ ਵੱਲੋਂ ਐਸਟਰੋ ਟਰਫ ਹਾਕੀ ਸਟੇਡੀਅਮ ਫਰੀਦਕੋਟ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਜਿਸ ਵਿੱਚ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਪ੍ਰਾਪਤ ਕਰਨ ਵਾਲੀਆਂ ਫਰੀਦਕੋਟ ਜਿਲ੍ਹੇ ਨਾਲ ਸਬੰਧਤ 10 ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਸਮੂਹ ਹਾਜ਼ਰੀਨ ਨੂੰ ਲੋਹੜੀ ਦੀ ਵਧਾਈ ਦਿੰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਹਿਲਾਵਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ਬਲਕਿ ਕਈ ਖੇਤਰਾਂ ਵਿਚ ਤਾਂ ਮਰਦਾਂ ਤੋਂ ਵੀ ਅੱਗੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 13 ਜਨਵਰੀ 2023 ਤੋਂ 20 ਜਨਵਰੀ 2023 ਤੱਕ ਬਾਲੜੀਆਂ ਦੀ ਲੋਹੜੀ ਮਨਾਉਣ ਸਬੰਧੀ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਈ ਹੁੰਦੀਆਂ ਹਨ। ਉਥੇ ਇਹ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਮਜ਼ਬੂਤ ਕਰਦੀਆਂ ਹਨ। ਖੇਡਾਂ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਹੀ ਇਸ ਨਾਲ ਖਿਡਾਰੀਆਂ ਵਿੱਚ ਆਪਸੀ ਤੇ ਭਾਈਚਾਰਕ ਸਾਂਝ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਸ਼ਲਾਂਘਾ ਯੋਗ ਉਪਰਾਲਾ ਹੈ।
ਇਸ ਮੌਕੇ ਸ. ਪਰਮਿੰਦਰ ਸਿੰਘ ਸਿੱਧੂ ਜਿਲ੍ਹਾ ਖੇਡ ਅਫਸਰ, ਸ. ਗੁਰਭਗਤ ਸਿੰਘ ਸੰਧੂ ਰਿਟਾ. ਜਿਲ੍ਹਾ ਖੇਡ ਅਫਸਰ, ਸ. ਹਰਗੋਬਿੰਦ ਸਿੰਘ ਚੀਫ ਕੋਚ ਇੰਟਰਨੈਸ਼ਨਲ ਕੁਸ਼ਤੀ ਕੋਚ, ਸ. ਹਰਬੰਸ ਸਿੰਘ ਰਿਟਾ. ਜਿਲ੍ਹਾ ਖੇਡ ਅਫਸਰ, ਸ. ਸਤਵਿੰਦਰ ਸਿੰਘ ਰਿਟਾ.ਬਾਸਟਿਕਬਾਲ ਕੋਚ, ਸ. ਗੁਰਮੀਤ ਸਿੰਘ ਬਰਾੜ , ਸ. ਅਮਰਜੀਤ ਸਿੰਘ ਬਰਾੜ, ਸ਼੍ਰੀਮਤੀ ਮਹਿੰਦਰਜੀਤ ਕੌਰ ਲੈਕਚਰਾਰ, ਸ਼੍ਰੀਮਤੀ ਰਮਨਦੀਪ ਕੌਰ ਲੈਕਚਰਾਰ ਅਤੇ ਖੇਡ ਵਿਭਾਗ ਫਰੀਦਕੋਟ ਦੇ ਸਮੂਹ ਕੋਚ ਅਤੇ ਦਫਤਰੀ ਸਟਾਫ ਹਾਜ਼ਰ ਸੀ। ਇਸ ਤੋਂ ਪਹਿਲਾਂ ਰੱਸਾ ਕੱਸੀ ਦਾ ਨੁਮਾਇਸ਼ੀ ਮੈਚ ਵੀ ਕਰਵਾਇਆ ਗਿਆ।

Advertisement

Related posts

ਪੰਜਾਬ ‘ਚ ਮੌਸਮ ਲਵੇਗਾ ਕਰਵਟ ! ਮੌਸਮ ਵਿਭਾਗ ਨੇ ਹਨੇਰੀ ਤੇ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ

punjabdiary

ਅਕਾਲੀ ਦਲ ਨੂੰ EC ਦਾ ਨੋਟਿਸ, ਰਾਏਕੋਟ ਰੈਲੀ ‘ਚ ਬੱਚੇ ਤੋਂ ਨਾਅਰੇ ਲਗਵਾਉਣ ਦਾ ਮਾਮਲਾ

punjabdiary

ਮਹਿੰਗਾਈ ਤੋਂ ਰਾਹਤ, 31 ਰੁਪਏ ਸਸਤਾ ਹੋਇਆ LPG ਸਿਲੰਡਰ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ

punjabdiary

Leave a Comment