Breaking- ਲੜਕੇ/ਲੜਕੀਆਂ ਅੰਡਰ 17 ਜਿਲਾ ਪੱਧਰੀ ਅਥਲੈਟਿਕਸ, ਵਾਲੀਬਾਲ ਆਦਿ ਮੁਕਾਬਲੇ ਕਰਵਾਏ
ਫਰੀਦਕੋਟ, 14 ਸਤੰਬਰ – (ਪੰਜਾਬ ਡਾਇਰੀ) ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਨਹਿਰੂ ਸਟੇਡੀਅਮ ਫਰੀਦੋਕਟ ਵਿਖੇ ਜ਼ਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ ਅੰਡਰ 17 ਅਥਲੈਟਿਕਸ, ਵਾਲੀਬਾਲ ਆਦਿ ਖੇਡਾਂ ਕਰਵਾਈਆਂ ਗਈਆਂ। ਇਹ ਜਾਣਕਾਰੀ ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਸਿੱਧੂ ਨੇ ਦਿੱਤੀ।
ਅਥਲੈਟਿਕਸ ਅੰ-17 ਵਿੱਚ 5000 ਮੀਟਰ ਵਿੱਚ ਅਭਿਸ਼ੇਕ ਨੇ ਪਹਿਲਾ ਸਥਾਨ, ਐਸ਼ਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਰਿਸ਼ੀਰਾਜ ਨੇ ਤੀਜਾ ਸਥਾਨ ਹਾਸਿਲ ਕੀਤਾ। ਉੱਚੀ ਛਾਲ ਵਿੱਚ ਸਹਿਲਜੋਤ ਨੇ ਪਹਿਲਾ ਸਥਾਨ, ਅਭੇਪ੍ਰਤਾਪ ਸਿੰਘ ਦੂਜਾ ਸਥਾਨ, ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਡਿਸਕਸ ਥਰੋ ਵਿੱਚ ਰਿਪੂਦਮਨ ਸਿੰਘ ਨੇ ਪਹਿਲਾ ਸਥਾਨ, ਅਸੀਸ ਨੇ ਦੂਜਾ ਸਥਾਨ ਅਤੇ ਨਵਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰ-17 ਲੜਕੀਆਂ ਵਿੱਚ 100 ਮੀ. ਈਵੇਂਟ ਵਿੱਚ ਸੁਸ਼ਮਿਤ ਕੁਮਾਰੀ ਨੇ ਪਹਿਲਾ ਸਥਾਨ, ਸ਼੍ਰਿਸ਼ਟੀ ਪਾਂਡੇ ਨੇ ਦੂਜਾ ਸਥਾਨ ਅਤੇ ਜ਼ਸਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਉੱਚੀ ਛਾਲ ਵਿੱਚ ਸ੍ਰਿਸ਼ਟੀ ਪਾਂਡੇ ਨੇ ਪਹਿਲਾ ਸਥਾਨ, ਸ਼ਿਵਾਨੀ ਬਿਸ਼ਨੋਈ ਨੇ ਦੂਜਾ ਸਥਾਨ ਹਾਸਿਲ ਕੀਤਾ। ਡਿਸਕਸ ਥਰੋ ਵਿੱਚ ਵੀਰਪਾਲ ਕੌਰ ਨੇ ਪਹਿਲਾ ਸਥਾਨ, ਸ੍ਰਿਸ਼ਟੀ ਪਾਂਡੇ ਨੇ ਦੂਜਾ ਅਤੇ ਕਮਲਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਵਾਲੀਬਾਲ ਅੰ-17 ਲੜਕੇ ਵਿੱਚ ਵਾਂਦਰ ਜਟਾਣਾ ਦੀ ਟੀਮ ਜੇਤੂ ਰਹੀ ਅਤੇ ਦੂਸਰੇ ਪੂਲ ਵਿੱਚ ਫੈਬਲ ਪਬਲਿਕ ਸਕੂਲ ਦੀ ਟੀਮ ਨੇ ਪੁਜੀਸ਼ਨ ਹਾਸਿਲ ਕੀਤੀ। ਵਾਲੀਬਾਲ ਅੰ-17 ਲੜਕੀਆਂ ਵਿੱਚ ਸਰਕਾਰੀ ਸ.ਸ.ਸਕੂਲ ਵਾਂਦਰ ਜਟਾਣਾ ਅਤੇ ਦਸ਼ਮੇਸ਼ ਮਿਸ਼ਨ ਸਕੂਲ ਹਰੀ ਨੌ ਦੀ ਟੀਮ ਵਿਚਕਾਰ ਮੈਚ ਹੋਇਆ, ਜਿਸ ਵਿੱਚ ਦਸ਼ਮੇਸ਼ ਸਕੂਲ ਦੀ ਟੀਮ ਜੇਤੂ ਰਹੀ। ਬਾਸਕਟਬਾਲ ਲੜਕੇ ਅੰ-17 ਵਿੱਚ ਸਰਕਾਰੀ ਸ.ਸ.ਸਕੂਲ ਕੋਟਕਪੂਰਾ ਅਤੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਟੀਮ ਵਿਚਕਾਰ ਮੈਚ ਹੋਇਆ ਜਿਸ ਵਿੱਚ ਸਰਕਾਰੀ ਸ.ਸ.ਸਕੂਲ ਕੋਟਕਪੂਰਾ ਦੀ ਟੀਮ ਜੇਤੂ ਰਹੀ। ਇਸ ਤੋਂ ਬਾਅਦ ਬਾਸਕਟਬਾਲ ਕੋਚਿੰਗ ਸੈਂਟਰ ਕੋਟਕਪੂਰਾ ਅਤੇ ਸਰਕਾਰੀ ਸ.ਸ.ਸਕੂਲ ਕੋਟਕਪੂਰਾ ਦੀ ਟੀਮ ਵਿਚਕਾਰ ਮੈਚ ਹੋਇਆ ਜਿਸ ਵਿੱਚ ਬਾਸਕਿਟਬਾਲ ਕੋਚਿੰਗ ਸੈਂਟਰ ਕੋਟਕਪੂਰਾ ਦੀ ਟੀਮ ਨੇ ਜਿੱਤ ਹਾਸਿਲ ਕੀਤੀ।
ਇਸ ਤੋਂ ਇਲਾਵਾ ਬਾਕੀ ਗੇਮਾਂ ਦੇ ਖੇਡ ਮੁਕਾਬਲੇ ਚੱਲ ਰਹੇ ਹਨ।ਜਿਨ੍ਹਾ ਵਿੱਚ ਖਿਡਾਰੀਆਂ ਦੇ ਕਵਾਟਰ ਫਾਈਨਲ ਅਤੇ ਸੈਮੀਫਾਈਨਲ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ।