Image default
ਤਾਜਾ ਖਬਰਾਂ

Breaking-ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਮੁਫਤ ਟੀਕਾਕਰਣ ਮੁਹਿੰਮ ਦੀ ਸੁਰੂਆਤ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਲਗਭਗ 50 ਦਿਨਾਂ ਅੰਦਰ ਪੂਰਾ ਕੀਤਾ ਜਾਵੇਗਾ ਟੀਕਾਕਰਨ – ਜਸਵਿੰਦਰ ਕੁਮਾਰ ਗਰਗ

Breaking-ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਮੁਫਤ ਟੀਕਾਕਰਣ ਮੁਹਿੰਮ ਦੀ ਸੁਰੂਆਤ
ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਲਗਭਗ 50 ਦਿਨਾਂ ਅੰਦਰ ਪੂਰਾ ਕੀਤਾ ਜਾਵੇਗਾ ਟੀਕਾਕਰਨ – ਜਸਵਿੰਦਰ ਕੁਮਾਰ ਗਰਗ

ਫਰੀਦਕੋਟ, 15 ਫਰਵਰੀ – (ਪੰਜਾਬ ਡਾਇਰੀ) ਪਿਛਲੇ ਸਾਲ ਉਤੱਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਗਊਧੰਨ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਲੰਪੀ ਸਕਿਨ ਡਿਜੀਜ਼ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਡਾ: ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਦੀ ਟੀਮ ਵੱਲੋ ਡਾ: ਸੰਦੀਪ ਕੁਮਾਰ ਗੁਪਤਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਫਰੀਦਕੋਟ ਦੀ ਰਹਿਨੁਮਾਈ ਹੇਠ ਗਊਧੰਨ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਦੀ ਸੁਰੂਆਤ ਸ੍ਰੀ ਸਿ਼ਵਮੰਦਰ ਗਊਸ਼ਾਲਾ ਕਮੇਟੀ ਪੰਚਵਟੀ, ਫਰੀਦਕੋਟ ਤੋ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਸ੍ਰੀਮਤੀ ਬੇਅੰਤ ਕੌਰ ਸੁਪੱਤਨੀ ਸਰਦਾਰ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਫਰੀਦਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਮੈਡਮ ਬੇਅੰਤ ਕੌਰ ਨੇ ਮੌਕੇ ਤੇ ਡਿਊਟੀ ਨਿਭਾਅ ਰਹੀ ਪਸ਼ੂ ਪਾਲਣ ਵਿਭਾਗ ਦੀ ਟੀਮ ਨੂੰ ਇਹ ਕੰਮ ਪੂਰੀ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਪੰਜਾਬ ਦੇ ਪਸ਼ੂ ਪਾਲਕਾਂ ਦੇ ਕੀਮਤੀ ਗਊਧੰਨ ਨੂੰ ਇਸ ਨਾ-ਮੁਰਾਦ ਬਿਮਾਰੀ ਤੋ ਬਚਾਇਆ ਜਾ ਸਕੇ।ਟੀਕਾਕਰਣ ਕਰ ਰਹੀ ਟੀਮ ਦੇ ਇੰਚਾਰਜ ਡਾ: ਜਸਵਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਿਲ੍ਹਾ ਫਰੀਦਕੋਟ ਵਿੱਚ ਗਊਧੰਨ ਨੂੰ ਇਸ ਬਿਮਾਰੀ ਤੋ ਬਚਾਉਣ ਲਈ 70,000 ਖੁਰਾਕਾਂ ਭੇਜੀਆਂ ਗਈਆਂ ਹਨ।ਉਹਨਾਂ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਫਰੀਦਕੋਟ ਵੱਲੋ 26 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਇਹ ਕੰਮ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਇਹ ਕੰਮ 50 ਦਿਨਾਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਉਣਗੀਆਂ। ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹਾ ਫਰੀਦਕੋਟ ਵਿੱਚ ਲਗਭਗ 6000 ਗਊਧੰਨ ਨੂੰ ਇਹ ਟੀਕਾ ਲਗਾਇਆ ਜਾ ਚੁੱਕਾ ਹੈ।
ਇਸ ਮੌਕੇ ਸਿ਼ਵ ਮੰਦਰ ਗਊਸ਼ਾਲਾ ਕਮੇਟੀ ਪੰਚਵਟੀ ਦੇ ਪ੍ਰਧਾਨ ਪ੍ਰਦੀਪ ਸੂਰੀ, ਜਗਜੀਤ ਸਿੰਘ ਪੀ.ਏ, ਸ੍ਰੀ ਜਗਮੀਤ ਸਿੰਘ ਸੰਧੂ, ਡਾ ਤਰਨਜੀਤ ਕੌਰ, ਡਾ ਅਰਸ਼ਦੀਪ ਕੌਰ, ਡਾ ਰੁਪਿੰਦਰਜੀਤ ਕੌਰ, ਰਾਜ ਕੁਮਾਰ ਡੀ.ਵੀ.ਆਈ, ਆਦਿ ਹਾਜ਼ਰ ਸਨ।

Related posts

ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ, ਪੰਜਾਬ।

punjabdiary

ਫਰੀਦਕੋਟ ਦੇ ਪੀ.ਏ.ਯੂ ਦੇ ਵਿਗਿਆਨੀ ਨੂੰ ਯੰਗ ਸਾਇੰਟਿਸਟ ਐਵਾਰਡ ਮਿਲਿਆ

punjabdiary

Breaking- ਭਗਵੰਤ ਮਾਨ ਨੇ ਇਟਲੀ ਦੇ Ambassador ਨਾਲ ਮੁਲਾਕਾਤ ਕੀਤੀ, ਪੰਜਾਬ ਵਿਚ ਵਪਾਰ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਰਚਾ ਹੋਈ

punjabdiary

Leave a Comment