Breaking- ਵਾਤਾਵਰਨ ਅਤੇ ਪਰਾਲੀ ਦੀ ਸੰਭਾਲ ਸੰਬੰਧੀ ਨੁੱਕੜ ਨਾਟਕ ਕਰਵਾਏ
ਫਰੀਦਕੋਟ, 11 ਨਵੰਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅਤੇ ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵਲੋਂ ਪਰਾਲੀ/ ਪਲਾਸਟਿਕ ਸਾੜਣ ਨਾਲ ਵਾਤਾਵਰਨ, ਜਨਜੀਵਨ ਅਤੇ ਸਿਹਤ ਉਪਰ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਤਹਿਤ ਪਟਿਆਲਾ ਤੋਂ ਮਧੁਵਨ ਥਿਏਟਰ ਦੀ ਟੀਮ ਰਾਹੀ ਸਰਕਾਰੀ ਬਲਜਿੰਦਰਾ ਕਾਲਜ ਫਰੀਦਕੋਟ ਯੂਨੀਵਰਸਿਟੀ ਕਾਲਜ, ਜੈਤੋ ਅਤੇ ਦਾਣਾ ਮੰਡੀ, ਫਰੀਦਕੋਟ ਵਿਖੇ ਨੁਕੜ ਨਾਟਕ ਲਗਾਏ ਗਏ। ਇਹਨਾਂ ਨਾਟਕਾਂ ਰਾਹੀਂ ਪਰਾਲੀ ਸਾੜਣ, ਪਲਾਸਟਿਕ ਸਾੜਨ ਆਦਿ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਡਾ.ਖੁਸ਼ਵੰਤ ਸਿੰਘ ਡੀ.ਪੀ.ਡੀ. ਆਤਮਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀ ਸੰਭਾਲ ਸਬੰਧੀ ਮਸ਼ੀਨਰੀ ਉਪਰ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਦਾ ਕਿਸਾਨ ਵੀਰ ਲਾਭ ਲੈ ਸਕਦੇ ਹਨ।
ਇਸ ਉਪਰੰਤ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਸ.ਡੀ.ਓ.ਸ੍ਰੀ ਅਮਨ ਜੀ ਨੇ ਪਰਾਲੀ ਅਤੇ ਪਲਾਸਟਿਕ ਆਦਿ ਸਾੜਨ ਉਪਰੰਤ ਨਿਕਲਣ ਵਾਲੀਆਂ ਖਤਰਨਾਕ ਗੈਸਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ ਇਸ ਉਪਰ ਸਾਨੂੰ ਸਾਰਿਆ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਦੌਰਾਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ ਦੇ ਕਰਮਚਾਰੀ, ਕਾਲਜ ਸਟਾਫ, ਵਿਦਿਆਰਥੀ ਅਤੇ ਅਗਾਂਹਵਧੂ ਕਿਸਾਨ ਸ਼ਾਮਲ ਸਨ