Breaking- ਵਿਆਹ ਵਾਲੇ ਘਰ ਵਿਚ ਚੋਰਾਂ ਨੇ ਘਰ ਦੇ ਮੈਂਬਰ ਨੂੰ ਬੰਧਕ ਬਣਾ ਕੇ 20 ਲੱਖ ਦੀ ਨਕਦੀ ਅਤੇ 15 ਲੱਖ ਦੇ ਗਹਿਣੇ ਲੈ ਕੇ ਫਰਾਰ ਹੋਏ
ਚੰਡੀਗੜ੍ਹ, 22 ਸਤੰਬਰ – ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨਾਲ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਅੰਮ੍ਰਿਤਸਰ ਵਿੱਚ ਏਅਰਫੋਰਸ ਦਾ ਸੇਵਾਮੁਕਤ ਅਧਿਕਾਰੀ ਇੰਦਰਬੀਰ ਸਿੰਘ ਸਿਧਾਣਾ ਆਪਣੇ ਘਰ ਵਿੱਚ ਇਕੱਲਾ ਸੀ। ਇਸ ਦੌਰਾਨ 2 ਲੁਟੇਰੇ ਘਰ ਵਿੱਚ ਦਾਖਲ ਹੁੰਦੇ ਹਨ ਤੇ ਉਸ ਨਾਲ ਕੁੱਟ ਕੇ ਬੰਨ੍ਹ ਦਿੰਦੇ ਹਨ। ਫਿਰ ਇਸ ਲੁਟੇਰਿਆਂ ਵੱਲੋਂ ਕੱਪੜੇ ਨਾਲ ਉਸਦੇ ਮੂੰਹ ਵਿੱਚ ਕਪੜਾ ਪਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਮੱਦਦ ਲਈ ਕਿਸੇ ਨੂੰ ਬੁਲਾ ਨਾ ਸਕੇ। ਇਸ ਤੋਂ ਬਾਅਦ ਲੁਟੇਰੇ 20 ਲੁੱਖ ਰੁਪਏ ਦੀ ਨਗਦੀ ਤੇ 15 ਲੱਖ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਹਨ।
ਮਕਾਨ ਮਾਲਕ ਨੇ ਕਿਸੇ ਤਰ੍ਹਾਂ ਆਪਣੇ ਆਪ ਛੁੱਟ ਤੇ ਹੋਈ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ। ਮਾਲਕ ਦਾ ਕਹਿਣਾ ਸੀ ਕਿ ਘਰ ਵਿੱਚ ਉਸ ਦੀ ਛੋਟੀ ਲੜਕੀ ਦਾ ਵਿਆਹ ਹੈ ਜਿਸ ਕਾਰਨ ਇੰਨਾਂ ਪੈਸਾ ਤੇ ਗਹਿਣੇ ਘਰ ਵਿੱਚ ਰੱਖੇ ਹੋਏ ਸਨ। ਜਿਸ ਸਮੇਂ ਇਹ ਘਰ ਵਿੱਚ ਇਹ ਵਾਰਦਾਤ ਹੋਈ ਉਸ ਸਮੇਂ ਉਹ ਇਕੱਲਾ ਸੀ।