Image default
About us ਤਾਜਾ ਖਬਰਾਂ

Breaking- ਵਿਆਹ ਸ਼ਾਦੀ ਦੇ ਸਮਾਗਮ ਮੌਕੇ ਡਰੋਨ ਦੇ ਇਸਤੇਮਾਲ ਤੇ ਪਾਬੰਦੀ, ਹੁਕਮ 14 ਅਕਤੂਬਰ 2022 ਤੱਕ ਲਾਗੂ ਰਹਿਣਗੇ

Breaking- ਵਿਆਹ ਸ਼ਾਦੀ ਦੇ ਸਮਾਗਮ ਮੌਕੇ ਡਰੋਨ ਦੇ ਇਸਤੇਮਾਲ ਤੇ ਪਾਬੰਦੀ, ਹੁਕਮ 14 ਅਕਤੂਬਰ 2022 ਤੱਕ ਲਾਗੂ ਰਹਿਣਗੇ

ਫਰੀਦਕੋਟ, 25 ਅਗਸਤ – (ਪੰਜਾਬ ਡਾਇਰੀ) ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਡਾ. ਰੂਹੀ ਦੁੱਗ ਆਈ.ਏ.ਐਸ., ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਡਰੋਨ ਜਾਂ ਹੋਰ ਫਲਾਇੰਗ ਅਬਜੈਕਟ ਦੀ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨੀ ਜਿਲਾ ਤਰਨਤਾਰਨ ਵਿੱਚ ਡਰੋਨ ਦੀ ਮਦਦ ਨਾਲ ਹਥਿਆਰਾਂ ਦੀ ਸਮਗਲਿੰਗ ਕਰਨ ਦੀ ਕੋਸ਼ਿਸ ਕੀਤੀ ਗਈ ਸੀ । ਇਸ ਲਈ ਉਨਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਡਰੋਨ ਦੀ ਮਦਦ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕੀਤਾ ਜਾ ਸਕਦਾ ਹੈ। ਇਸ ਲਈ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਡਰੋਨ ਦੀ ਵਰਤੋਂ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਵਿਆਹ ਸ਼ਾਦੀ ਅਤੇ ਹੋਰ ਧਾਰਮਿਕ ਸਭਿਆਚਾਰਕ ਪ੍ਰੋਗਰਾਮਾਂ ਲਈ ਡਰੋਨ ਦਾ ਇਸੇਤਮਾਲ ਕੀਤਾ ਜਾਣਾ ਹੈ ਤਾਂ ਡਰੋਨ ਦਾ ਇਸਤਮਾਲ ਕਰਨ ਲਈ ਦਫਤਰ ਡਿਪਟੀ ਕਮਿਸ਼ਨਰ ਪਾਸੋਂ ਅਗਾਉਂ ਪ੍ਰਵਾਨਗੀ ਲਈ ਜਾਵੇਗੀ। ਉਨਾਂ ਕਿਹਾ ਕਿ ਦਫਤਰ ਦੀ ਬਿਨਾ ਪ੍ਰਵਾਨਗੀ ਤੇ ਡਰੋਨ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਮਿਤੀ 14 ਅਕਤੂਬਰ 2022 ਤੱਕ ਲਾਗੂ ਰਹਿਣਗੇ।

Related posts

ਅਗਲੇ 5 ਦਿਨ ਲੋਕਾਂ ਨੂੰ ਸਤਾਵੇਗੀ ਕੜਾਕੇ ਦੀ ਗਰਮੀ, 47 ਡਿਗਰੀ ਤੋਂ ਪਾਰ ਪਹੁੰਚੇਗਾ ਪਾਰਾ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

punjabdiary

Breaking- ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵਿਦਿਆਰਥੀਆਂ ਨੂੰ ਹੈਲੀਕਾਪਟਰ ਵਿਚ ਬਿਠਾ ਕੇ ਸੈਰ ਕਰਵਾਈ

punjabdiary

Breaking- ਜਿਹੜੇ ਕਿਸਾਨ ਵੀਰ ਪਰਾਲੀ ਨਹੀਂ ਸਾੜਨਗੇ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ 1 ਲੱਖ ਰੁਪਈਆ ਦਿੱਤਾ ਜਾਵੇਗਾ

punjabdiary

Leave a Comment