Breaking- ਵਿਧਾਇਕ ਬਲਕਾਰ ਸਿੱਧੂ ਨੇ ਰਿਸ਼ਵਤਖੋਰ ਥਾਣੇਦਾਰ ਨੂੰ ਦਬੋਚਿਆ
8 ਅਗਸਤ – (ਪੰਜਾਬ ਡਾਇਰੀ)-
ਬਲਕਾਰ ਸਿੱਧੂ ਬਾਈ ਸਾਡੇ,
ਬਣੇ ਜੋ ਵਿਧਾਇਕ ਬਈ।
ਕੰਮ ਚੰਗੇ ਕਰਦੇ ਨੇ,
ਕਰੋ ਸਾਰੇ ਲਾਇਕ ਬਈ।
ਤਾਜਾ ਤਾਜਾ ਮਾਮਲਾ,
ਦਿਆਲਪੁਰੇ ਫੜਿਆ।
ਰਿਸ਼ਵਤਖੋਰ ਥਾਣੇਦਾਰ,
ਦਬੋਚ ਇਨ੍ਹਾਂ ਧਰਿਆ।
Advertisement
ਫੋਨ ਤੇ ਵੀ ਰੋਕਿਆ ਸੀ,
ਛੱਡ ਪੈਸੇ ਲੈਣੇ ਬਈ।
ਜਗਤਾਰ ਸਿੰਘ ਥਾਣੇਦਾਰ,
ਲੱਗਿਆ ਨਾ ਕਹਿਣੇ ਬਈ।
ਵੀਡੀਓ ਦੇ ਵਿੱਚ ਪੈਸੇ,
ਜੇਬ ਚੋਂ ਕਢਾ ਲਏ ਸੀ।
ਪੰਜ ਕੁ ਹਜਾਰ ਜਿਹੜੇ,
ਜੇਬ ਵਿੱਚ ਪਾ ਲਏ ਸੀ।
ਕੀਤੀਆਂ ਸੀ ਮਿੰਨਤਾਂ ਤੇ,
ਬਾਈ ਜੀ ਨਹੀਂ ਮੰਨਿਆ।
ਬਥੇਰਾ ਜਗਤਾਰ ਸਿੰਘ,
ਹੱਥ ਕਹਿੰਦੇ ਬੰਨ੍ਹਿਆ।
ਬਦਨਾਮੀ ਬਿਨਾ ਥਾਣੇਦਾਰਾ,
ਦੱਸ ਕੀ ਏ ਖੱਟਿਆ।
ਨੌਕਰੀ ਤੋਂ ਜਾਣਾ ਏ ਤੂੰ,
ਘਰ ਜਾਣਾ ਪੱਟਿਆ।
Advertisement
ਜੇਲ੍ਹ ਦੀਆਂ ਰੋਟੀਆਂ ਤੇ,
ਲੱਗੂ ਕਹਿੰਦੇ ਮੋਹਰ ਬਈ।
ਰਿਸ਼ਵਤਖੋਰ ਸਾਰੇ ਕਹਿੰਦੇ,
ਚੱਕਣੇ ਨੇ ਚੋਰ ਬਈ।
ਬਣ ਜਾਉ ਸਿਆਣੇ ਕਹਿੰਦਾ,
ਮੱਲ੍ਹੀ ਫੂਲ ਵਾਲਾ ਬਈ।
ਤਨਖਾਹ ਤੇ ਗੁਜਾਰਾ ਕਰੋ,
ਵੱਟੋ ਹੁਣ ਟਾਲਾ ਬਈ।
ਸ਼ਮਸ਼ੇਰ ਸਿੰਘ ਮੱਲ੍ਹੀ ਪਿੰਡ ਫੂਲ
90565 62524
Advertisement