Image default
ਤਾਜਾ ਖਬਰਾਂ

Breaking- ਵਿਮੁਕਤ ਜਾਤੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭੁੱਖ ਹੜਤਾਲ, ਮਰਨ ਵਰਤ ਤੇ ਪਿੰਡ -ਪਿੰਡ ਵਿਧਾਇਕਾਂ ਦੀ ਵਿਰੋਧਤਾ ਕਰਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ – ਬਰਗਾੜੀ, ਡੂੰਮਵਾਲੀ

Breaking- ਵਿਮੁਕਤ ਜਾਤੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭੁੱਖ ਹੜਤਾਲ, ਮਰਨ ਵਰਤ ਤੇ ਪਿੰਡ -ਪਿੰਡ ਵਿਧਾਇਕਾਂ ਦੀ ਵਿਰੋਧਤਾ ਕਰਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ – ਬਰਗਾੜੀ, ਡੂੰਮਵਾਲੀ

ਵਿਮੁਕਤ ਜਾਤੀਆਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਘੰਟਾ ਘਰ ਚੌਕ ਵਿੱਚ ਗੁਰਦਿੱਤ ਸਿੰਘ ਸੇਖੋਂ, ਕੁਲਤਾਰ ਸਿੰਘ ਸੰਧਵਾਂ ਤੇ ਡਾ. ਬਲਜੀਤ ਕੌਰ ਦੇ ਪੂਤਲੇ ਫੂਕੇ ਗਏ।

ਫਰੀਦਕੋਟ, 9 ਨਵੰਬਰ – (ਪੰਜਾਬ ਡਾਇਰੀ) ਵਿਮੁਕਤ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਮਿਲ ਰਹੇ ਦੋ ਪ੍ਰਤੀਸ਼ਤ ਰਾਖਵੇਂਕਰਨ ਦੇ ਕੋਟੇ ਦੇ ਅਧਾਰ ਤੇ ਸਿੱਖਿਆ ਵਿਭਾਗ ਵਿੱਚ ਈ. ਟੀ. ਟੀ 6635 ਅਧਿਆਪਕਾਂ ਦੀ ਭਰਤੀ, ਮਾਸਟਰ ਕੇਡਰ 4161 ਭਰਤੀ ਵਿੱਚ ਵੱਖ – ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਭਰਤੀ, ਸਿਹਤ ਵਿਭਾਗ, ਪੁਲਿਸ ਭਰਤੀ, ਪਟਵਾਰੀਆਂ ਦੀ ਭਰਤੀ ਤੇ ਹੋਰ ਵਿਭਾਗਾਂ ਵਿੱਚ ਵੱਖ – ਵੱਖ ਕੇਡਰ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਪੱਤਰ ਜਾਰੀ ਕਰਕੇ ਇਨ੍ਹਾਂ ਭਰਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਪੰਜਾਬ ਵਿੱਚ ਵੱਸਦੇ ਵਿਮੁਕਤ ਜਾਤੀਆਂ ਦੇ ਗਰੀਬ ਲੋਕ ਤੇ ਬੇਰੁਜ਼ਗਾਰ ਨੌਜਵਾਨ ਬਰਦਾਸ਼ਤ ਨਹੀਂ ਕਰਨਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬੇਰੁਜ਼ਗਾਰ ਵਿਮੁਕਤ ਜਾਤੀ ਸੰਘ ਵੱਲੋਂ ਸੂਬਾ ਕਮੇਟੀ ਆਗੂ ਰੇਸ਼ਮ ਸਿੰਘ, ਨਵਦੀਪ ਸਿੰਘ ਅੰਮ੍ਰਿਤਸਰ, ਗੁਰਪਾਲ ਸਿੰਘ ਸੰਧਵਾਂ, ਮਨਿੰਦਰਜੀਤ ਸਿੰਘ ਤੇ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਘਰ ਅੱਗੇ ਲੱਗੇ ਧਰਨੇ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਮੁਕਤ ਕਬੀਲੇ ਮਹਾਂ ਸੰਘ ਦੇ ਸੂਬਾ ਆਗੂ ਪਰਮਜੀਤ ਸਿੰਘ ਬਰਗਾੜੀ,ਜਸਵੀਰ ਸਿੰਘ ਡੂੰਮਵਾਲੀ, ਸੰਤ ਸਿੰਘ ਸਾਦਿਕ, ਅਮਰਜੀਤ ਸਿੰਘ ਪਰਮਾਰ, ਹਰਜਿੰਦਰ ਸਿੰਘ ਸਾਦਿਕ,ਛਿੰਦਰ ਸਿੰਘ ਪਟਵਾਰੀ, ਬਲਦੇਵ ਸਿੰਘ ਮਰਖਾਈ, ਵਾਹਿਗੁਰੂ ਸਿੰਘ ਕਾਬੁਲ ਵਾਲਾ, ਗੁਰਦੇਵ ਸਿੰਘ ਗੋਨੇਆਣਾ, ਬਲਦੇਵ ਸਿੰਘ ਬਰਗਾੜੀ, ਲਛਮਣ ਸਿੰਘ ਸਾਦਿਕ, ਵਿਮੁਕਤ ਜਾਤੀਆਂ ਦੇ ਆਗੂ ਨਾਨਕ ਸਿੰਘ ਚੌਹਾਨ, ਜਸਪਾਲ ਸਿੰਘ ਪੰਜਗਰਾਈਂ, ਸਰਬਨ ਸਿੰਘ ਪੰਜਗਰਾਈਂ, ਗੁਰਦੇਵ ਸਿੰਘ ਚਰਨ, ਗੁਰਜੀਤ ਸਿੰਘ ਸਾਦਿਕ, ਕਰਨੈਲ ਸਿੰਘ ਬਰਗਾੜੀ, ਬਾਜ਼ੀਗਰ ਸਮਾਜ ਦੇ ਆਗੂ ਤਰਸੇਮ ਸਿੰਘ ਮਾਹਲਾ, ਬਲਵੀਰ ਸਿੰਘ, ਕਸ਼ਮੀਰ ਸਿੰਘ, ਪ੍ਰੀਤਮ ਸਿੰਘ ਤੇ ਸਾਂਸੀ ਸਮਾਜ ਦੇ ਆਗੂਆਂ ਵੱਲੋ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਵਿਮੁਕਤ ਜਾਤੀਆਂ ਦੀ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਮੰਗਾਂ ਸਬੰਧੀ ਕੋਈ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਵਿਮੁਕਤ ਜਾਤੀਆਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਕੁਲਤਾਰ ਸਿੰਘ ਸੰਧਵਾਂ ਡਿਪਟੀ ਸਪੀਕਰ, ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਖਿਲਾਫ ਫਰੀਦਕੋਟ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਘੰਟਾ ਘਰ ਚੌਕ ਵਿਖੇ ਇਹਨਾਂ ਦੇ ਪੂਤਲੇ ਫੂਕੇ ਗਏ। ਰੋਸ ਮਾਰਚ ਵਿੱਚ ਵੱਡੀ ਗਿਣਤੀ ਬੇਰੁਜ਼ਗਾਰ ਲੜਕੀਆਂ ਤੇ ਛੋਟੇ ਬੱਚਿਆਂ ਦੀ ਗਿਣਤੀ ਵੀ ਰਹੀ। ਜਿੰਨਾ ਨੇ ਆਪਣੇ ਹੱਥਾਂ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਬੈਨਰ ਤੇ ਕਾਲੇ ਝੰਡੇ ਫੜ ਹੋਏ ਸਨ। ਰੋਸ ਮਾਰਚ ਦੌਰਾਨ ਵੱਖ – ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅਗਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦੀ ਸਹਿਮਤੀ ਨਾ ਦਿੱਤੀ ਗਈ ਤਾ ਭੁੱਖ ਹੜਤਾਲ, ਮਰਨ ਵਰਤ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਪਿੰਡ – ਪਿੰਡ ਵਿਰੋਧਤਾ ਸ਼ੁਰੁ ਕੀਤੀ ਜਾਵੇਗੀ।

Advertisement

Related posts

Breaking- ਦਿਨ ਹੋਵੇ ਭਾਵੇਂ ਰਾਤ ਗੁਜਰਾਤ ਦੀਆਂ ਸੜਕਾਂ ‘ਤੇ, ਗੁਜਰਾਤੀਆਂ ਦੀ ਜ਼ੁਬਾਨ ‘ਤੇ ਬਦਲਾਅ ਦੇ ਨਾਅਰੇ

punjabdiary

ਬਾਬਾ ਸਿੱਦੀਕੀ ਦੀ ਮੌਤ ਤੋਂ ਡਰੇ ਸਲਮਾਨ ਖਾਨ ਨੇ ਲਿਆ ਵੱਡਾ ਫੈਸਲਾ

Balwinder hali

Breaking- ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਨੇ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਵੈਨ ਨੂੰ ਦਿੱਤੀ ਹਰੀ ਝੰਡੀ

punjabdiary

Leave a Comment