Image default
About us ਤਾਜਾ ਖਬਰਾਂ

Breaking- ਵਿਮੁਕਤ ਜਾਤੀਆਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਫਰੀਦਕੋਟ ਵਿਖੇ ਹਲਕੇ ਦੇ ਵਿਧਾਇਕਾਂ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅੱਜ

Breaking- ਵਿਮੁਕਤ ਜਾਤੀਆਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਫਰੀਦਕੋਟ ਵਿਖੇ ਹਲਕੇ ਦੇ ਵਿਧਾਇਕਾਂ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅੱਜ

ਸੰਘਰਸ਼ ਨੂੰ ਰੋਸ ਮਾਰਚ, ਭੁੱਖ ਹੜਤਾਲ, ਮਰਨ ਵਰਤ ਤੇ ਪਿੰਡ – ਪਿੰਡ ਵਿਧਾਇਕਾਂ ਦੀ ਵਿਰੋਧਤਾ ਕਰਕੇ ਹੋਰ ਤੇਜ਼ ਕੀਤਾ ਜਾਵੇਗਾ – ਸਾਦਿਕ, ਪੰਜਗਰਾਈਂ

ਫਰੀਦਕੋਟ, 8 ਨਵੰਬਰ – (ਪੰਜਾਬ ਡਾਇਰੀ) ਵਿਮੁਕਤ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਮਿਲ ਰਹੇ ਦੋ ਪ੍ਰਤੀਸ਼ਤ ਰਾਖਵੇਂਕਰਨ ਦੇ ਕੋਟੇ ਦੇ ਅਧਾਰ ਤੇ ਸਿੱਖਿਆ ਵਿਭਾਗ ਵਿੱਚ ਈ. ਟੀ. ਟੀ 6635 ਅਧਿਆਪਕਾਂ ਦੀ ਭਰਤੀ, ਮਾਸਟਰ ਕੇਡਰ 4161 ਭਰਤੀ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਭਰਤੀ, ਸਿਹਤ ਵਿਭਾਗ, ਪੁਲਿਸ ਭਰਤੀ, ਪਟਵਾਰੀਆਂ ਦੀ ਭਰਤੀ ਤੇ ਹੋਰ ਵਿਭਾਗਾਂ ਵਿੱਚ ਵੱਖ – ਵੱਖ ਕੇਡਰ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਪੱਤਰ ਜਾਰੀ ਕਰਕੇ ਇਨ੍ਹਾਂ ਭਰਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਪੰਜਾਬ ਵਿੱਚ ਵੱਸਦੇ ਵਿਮੁਕਤ ਜਾਤੀਆਂ ਦੇ ਗਰੀਬ ਲੋਕ ਤੇ ਬੇਰੁਜ਼ਗਾਰ ਨੌਜਵਾਨ ਬਰਦਾਸ਼ਤ ਨਹੀਂ ਕਰਨਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬੇਰੁਜ਼ਗਾਰ ਵਿਮੁਕਤ ਜਾਤੀ ਸੰਘ ਵੱਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਘਰ ਅੱਗੇ ਲੱਗੇ ਧਰਨੇ ਦਾ ਸਮਰਥਨ ਕਰਦੇ ਹੋਏ ਵਿਮੁਕਤ ਕਬੀਲੇ ਮਹਾਂ ਸੰਘ ਦੇ ਸੂਬਾ ਆਗੂ ਪਰਮਜੀਤ ਸਿੰਘ ਬਰਗਾੜੀ,ਜਸਵੀਰ ਸਿੰਘ ਡੂੰਮਵਾਲੀ, ਸੰਤ ਸਿੰਘ ਸਾਦਿਕ, ਅਮਰਜੀਤ ਸਿੰਘ ਪਰਮਾਰ, ਹਰਜਿੰਦਰ ਸਿੰਘ ਸਾਦਿਕ, ਅਖਿਲ ਭਾਰਤੀ ਆਦਮ ਮਹਾਂ ਸੰਘ ਦੇ ਸੂਬਾ ਆਗੂ ਗੁਰਜੀਤ ਸਿੰਘ ਸਾਦਿਕ, ਕੌਮੀ ਆਗੂ ਆਰ. ਐੱਸ. ਪਰਮਾਰ, ਨਾਨਕ ਸਿੰਘ ਚੌਹਾਨ, ਵਿਮੁਕਤ ਜਾਤੀਆਂ ਦੇ ਆਗੂ ਜਸਪਾਲ ਸਿੰਘ ਪੰਜਗਰਾਈਂ, ਸਰਬਨ ਸਿੰਘ ਪੰਜਗਰਾਈਂ, ਗੁਰਦੇਵ ਸਿੰਘ ਚਰਨ, ਕਰਨੈਲ ਸਿੰਘ ਬਰਗਾੜੀ, ਬਾਜ਼ੀਗਰ ਸਮਾਜ ਦੇ ਆਗੂ ਤਰਸੇਮ ਸਿੰਘ ਮਾਹਲਾ, ਬਲਵੀਰ ਸਿੰਘ, ਸੋਹਣ ਸਿੰਘ, ਨਾਜ਼ਰ ਸਿੰਘ, ਜੋਗਿੰਦਰ ਸਿੰਘ, ਮੋਹਨ ਲਾਲ, ਕਸ਼ਮੀਰ ਸਿੰਘ, ਪ੍ਰੀਤਮ ਸਿੰਘ ਤੇ ਸਾਂਸੀ ਸਮਾਜ ਦੇ ਆਗੂਆਂ ਵੱਲੋ ਕੀਤਾ ਗਿਆ। ੳਨ੍ਹਾਂ ਅੱਗੇ ਕਿਹਾ ਕਿ ਵਿਮੁਕਤ ਜਾਤੀਆਂ ਦੀ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਮੰਗਾਂ ਸਬੰਧੀ ਕੋਈ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਵਿਮੁਕਤ ਜਾਤੀਆਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸਰਕਾਰ ਤੇ ਵਿਧਾਇਕਾਂ ਖਿਲਾਫ ਰੋਸ ਮਾਰਚ ਸ਼ੁਰੂ ਕੀਤਾ ਹੈ। ਜਿਸ ਦੀ ਸ਼ੁਰੂਆਤ ਫਰੀਦਕੋਟ ਸ਼ਹਿਰ ਤੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਕੁਲਤਾਰ ਸਿੰਘ ਸੰਧਵਾਂ ਡਿਪਟੀ ਸਪੀਕਰ, ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢ ਕੇ ਕੀਤੀ ਜਾ ਰਹੀ ਹੈ। ਅਗਰ ਆੳਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦੀ ਸਹਿਮਤੀ ਨਾ ਦਿੱਤੀ ਗਈ ਤਾ ਭੁੱਖ ਹੜਤਾਲ, ਮਰਨ ਵਰਤ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਪਿੰਡ – ਪਿੰਡ ਵਿਰੋਧ ਕਰਕੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Advertisement

Related posts

ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਅਗਵਾਈ ’ਚ ਮੀਟਿੰਗ ਅੱਜ

punjabdiary

ਅਹਿਮ ਖ਼ਬਰ – ਭਾਈ ਅੰਮ੍ਰਿਤਪਾਲ ਸਿੰਘ ਦੇ ਥਾਣਾ ਅਜਨਾਲਾ ਦਾ ਘਿਰਾਓ ਕਰਨ ਦੇ ਐਲਾਨ ਮਗਰੋਂ, ਪੁਲਿਸ ਥਾਣਾ ਛਾਉਣੀ ‘ਚ ਤਬਦੀਲ

punjabdiary

ਗੈਰ-ਕਾਨੂੰਨੀ ਪ੍ਰਵਾਸ ਰੋਕਣ ਲਈ ਪੰਜਾਬ ਅਪਣਾਏਗਾ ਕੇਰਲਾ ਮਾਡਲ: ਕੁਲਦੀਪ ਸਿੰਘ ਧਾਲੀਵਾਲ

punjabdiary

Leave a Comment