Breaking- ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ, ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਲਈ ਪੰਜਾਬ ਕੈਬਨਿਟ ਦੀ ਵੱਡੀ ਸੌਗਾਤ, 14 ਹਜ਼ਾਰ ਕਰਮਚਾਰੀ ਭਰਤੀ ਕੀਤੇ ਜਾਣਗੇ
ਚੰਡੀਗੜ੍ਹ, 6 ਜਨਵਰੀ – ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਅੱਜ ਕਈ ਫ਼ੈਸਲੇ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ, ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਲਈ ਪੰਜਾਬ ਕੈਬਨਿਟ ਦੀ ਵੱਡੀ ਸੌਗਾਤ ਸਕੂਲਾਂ ਦੀ ਦੇਖ-ਰੇਖ ਤੇ ਸਫਾਈ ਲਈ ਰੱਖੇ ਜਾਣਗੇ 14 ਹਜ਼ਾਰ ਕਰਮਚਾਰੀ ਸਰਕਾਰ ਵੱਲੋਂ ਸਕੂਲਾਂ ਦੀ Management ਲਈ ਦਿੱਤੀ ਜਾਵੇਗੀ ਰਾਸ਼ੀ। ਇਸ ਤਰ੍ਹਾਂ ਕਰਨ ਨਾਲ 14000 ਦੇ ਕਰੀਬ ਅਸਿੱਧੇ ਤੌਰ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ, ਅਧਿਆਪਕਾਂ ਕੋਲੋਂ ਪੜ੍ਹਾਉਣ ਦਾ ਕੰਮ ਹੀ ਲਿਆ ਜਾਵੇਗਾ।
ਨਵੀਂ Scrapping Policy ਦੇ ਅਧੀਨ ਨਵੀਆਂ ਗੱਡੀਆਂ ਦੀ ਖ਼ਰੀਦ ‘ਤੇ Tax ਵਿੱਚ ਦਿੱਤੀ ਜਾਵੇਗੀ ਛੋਟ । ਮਿਲਕਫ਼ੈਡ ਵਿਚ 500 ਤੋਂ ਜਿਆਦਾ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਤੋਂ ਇਲਾਵਾ ਕਰੀਬ 150 ਮੁਲਾਜ਼ਮਾਂ ਦੀ ਪੰਜਾਬ ਸਕੱਤਰੇਤ ਵਿੱਚ ਭਰਤੀ ਕੀਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਡਾਇਰਟੋਰੇਟ ਹਾਇਰ ਐਜੂਕੇਸ਼ਨ ਦਾ ਨਾਮ ਬਦਲ ਦਿੱਤਾ ਗਿਆ ਹੈ।