Image default
About us ਤਾਜਾ ਖਬਰਾਂ

Breaking- ਵੰਡ ’ਚ ਮਾਰੇ ਗਿਆ ਦੀ ਯਾਦ ਵਿੱਚ ਅਰਦਾਸ ਸਮਾਗਮ, ਸਾਬਕਾ ਐਮ.ਪੀ. ਗਾਂਧੀ ਤੇ ਪਤਵੰਤੇ ਸਜਣ ਸ਼ਾਮਲ: ਕੇਂਦਰੀ ਸਿੰਘ ਸਭਾ

Breaking- ਵੰਡ ’ਚ ਮਾਰੇ ਗਿਆ ਦੀ ਯਾਦ ਵਿੱਚ ਅਰਦਾਸ ਸਮਾਗਮ, ਸਾਬਕਾ ਐਮ.ਪੀ. ਗਾਂਧੀ ਤੇ ਪਤਵੰਤੇ ਸਜਣ ਸ਼ਾਮਲ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 18 ਅਗਸਤ – (ਪੰਜਾਬ ਡਾਇਰੀ) ਪਜੰਤਰਵੀ (75 ਵੀਂ) ਵਰ੍ਹੇ ਗੰਢ ਉੱਤੇ ਸੰਤਾਲੀ ਦੀ ਪੰਜਾਬ ਵੰਡ ਵਿੱਚ ਮਾਰੇ ਗਏ ਪੰਜਾਬੀਆਂ ਦੀ ਯਾਦ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਅਰਦਾਸ ਕੀਤੀ ਗਈ ਜਿਸ ਵਿੱਚ ਸਾਬਕਾ ਐਮ.ਪੀ ਧਰਮਵੀਰ ਗਾਂਧੀ ਅਤੇ ਹੋਰ ਮੁਸਲਮਾਨ ਭਾਈਚਾਰੇ ਦੇ ਪਤਵੰਤੇ ਸਜਣ ਸ਼ਾਮਿਲ ਹੋਏ।
ਪਿਛਲੇ ਪੰਜ ਸਾਲਾਂ ਤੋਂ ਕੇਂਦਰੀ ਸਿੰਘ ਸਭਾ ਹਰ ਸਾਲ 15 ਅਗਸਤ ਨੂੰ ‘ਪਸਚਾਤਾਪ ਦਿਵਸ’ ਮਨਾਕੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਅਤੇ ਵਿਸ਼ੇਸ਼ ਸੈਮੀਨਾਰ ਕਰਵਾਉਦੀ ਆ ਰਹੀ ਹੈ। ਵੰਡ ਦੀ ਭੇਟ ਚੜ੍ਹੇ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਸਾਬਕਾ ਐਮ.ਪੀ. ਡਾ ਧਰਮਵੀਰ ਗਾਂਧੀ ਨੇ ਕਿਹਾ ਕਿ 1940 ਵੇ ਵਿੱਚ ਚੰਦ-ਕੁ ਸਿਆਸਤਦਾਨਾਂ ਨੇ ਆਪਣੇ ਰਾਜਨੀਤਿਕ ਹਿੱਤਾਂ ਨੂੰ ਪੂਰਾ ਕਰਨ ਲਈ ਫਿਰਕਾਪ੍ਰਸਤੀ ਦਾ ਮਾਹੌਲ ਖੜ੍ਹਾ ਕਰਕੇ ਪੰਜਾਬ ਦੀ ਹਿੱਕ ਉੱਤੇ ਵੰਡ ਦੀ ਸਿਆਸੀ ਤੇ ਗੈਰ-ਕੁਦਰਤੀ ਲੀਕ ਵਾਹ ਦਿੱਤੀ ਸੀ। ਦਸ ਲੱਖ ਲਾਸ਼ਾਂ ਉੱਤੇ ਖਿੱਚੀ ਵਾਹਗੇ ਦੀ ਲਾਈਨ ਨੇ ਸਦੀਆਂ ਤੋਂ ਵੱਸਦੇ ਕਰੋੜਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਅਤੇ ਤਿੰਨ ਲੱਖ ਔਰਤਾਂ ਦੀ ਬੇਪਤੀ ਹੋਈ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਦੋਨਾਂ ਭਾਰਤ ਅਤੇ ਪਾਕਿਸਤਾਨ ਦੇ ਹਾਕਮਾ ਨੇ ਇੰਨੇ ਵੱਡੇ ਖੂਨ-ਖਰਾਬੇ ਨੂੰ ਨਵੀਂ ਮਿਲੀ ਆਜ਼ਾਦੀ ਦੇ ਜ਼ਸਨਾਂ ਵਿੱਚ ਡੋਬਣ ਦੀ ਪੂਰੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਨਾਲ ਲੜ੍ਹਾਈ ਅਤੇ ਦੁਸ਼ਮਣੀ ਵਾਲਾ ਮਾਹੌਲ ਸਿਰਜਕੇ, ਪੰਜਾਬੀਆਂ ਦੀ ਹੋਈ ਬਰਬਾਦੀ ਨੂੰ ਦਬਾਕੇ, ਉਲੱਟਾ ਧਾਰਮਿਕ ਕੱਟੜਤਾ ਦੇ ਬਲਬੂਤੇ ਹੀ ਆਪਣੀ-ਆਪਣੀ ਰਾਜਨੀਤੀ ਖੜ੍ਹੀ ਕੀਤੀ ਹੈ। ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਉਸ ਸਿਆਸਤ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਜਿਸਨੇ ਪੰਜਾਬ ਨੂੰ ਲਹੂ-ਲੁਹਾਣ ਕੀਤਾ ਅਤੇ ਦੋ ਟੋਟੇ ਕੀਤੇ।
ਇੰਨਾ ਸਿਆਸੀ ਹੱਥਕੰਡਿਆਂ ਦੇ ਬਾਵਜੂਦ ਵੀ ਦੋਨੋਂ ਮੁਲਕਾਂ ਵਿੱਚ ਵੰਡ ਅਤੇ ਫਿਰਕਾਪ੍ਰਸਤੀ ਤੋਂ ਪੈਦਾ ਹੋਏ ਕੋਝੇ ਹਾਲਾਤ, ਭੁੱਖਮਰੀ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਨੂੰ ਲੁੱਕ ਨਹੀਂ ਸਕੀਆਂ। ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸੰਤਾਲੀ ਵੇਲੇ ਦੋਨਾਂ ਦੇਸ਼ਾਂ ਦੇ ਲੀਡਰਾਂ ਵੱਲੋਂ ਦਿਖਾਏ ਸੁਨਿਹਰੀ ਸੁਪਨੇ ਹੁਣ ਤਾਰ-ਤਾਰ ਹੋ ਗਏ ਹਨ। ਸੰਤਾਲੀ ਵਿੱਚ ਠੱਗੇ ਗਏ ਅਤੇ ਮੂਰਖ ਬਣਾਏ ਗਏ ਪੰਜਾਬੀ ਅੱਜ ਸੰਤਾਲੀ ਦੀ ਦੁਖਾਂਤ ਦੀ ਮੁੜ੍ਹ ਪੜ੍ਹਤਾਲ/ਘੋਖ ਕਰਕੇ, ਆਪਣੇ-ਆਪਣੇ ਭਵਿੱਖ ਦੀਆਂ ਸਭਾਵਨਾਵਾਂ ਤਸ਼ਾਲ ਰਹੇ ਹਨ। ਵੰਡ ਦੇ ਕਾਰਨਾਂ ਦੀ ਭਾਲ ਕਰਦਿਆਂ ਰਾਜਵਿੰਦਰ ਸਿੰਘ ਰਾਹੀ ਅਤੇ ਪ੍ਰੋ. ਮਨਜੀਤ ਸਿੰਘ ਨੇ ਮੰਗ ਕੀਤੀ ਕਿ ਚੜ੍ਹਦੇ/ਲਹਿੰਦੇ ਪੰਜਾਬਾਂ ਦੇ ਚਿੰਤਕਾਂ ਨੂੰ ਚਾਹੀਦਾ ਕਿ ਉਹ ਆਪਣੇ ਅਤੀਤ ਨੂੰ ਮੁੜ੍ਹ ਵਿਚਾਰਣ ਅਤੇ ਉਪ-ਮਹਾਂਦੀਪ ਵਿੱਚ ਸ਼ਾਂਤੀ ਅਤੇ ਭਾਈਚਾਰੇ ਦਾ ਮਾਹੌਲ ਖੜ੍ਹਾ ਕਰਕੇ ਦੁਖੀ ਲੋਕਾਈ ਦੀ ਬੰਦ ਖਲਾਸੀ ਲਈ ਭਲੇ ਦੇ ਕਾਰਜਾਂ ਵਿੱਚ ਸਹਾਈ ਹੋਣ।
ਡਾ. ਖੁਸ਼ਹਾਲ ਸਿੰਘ ਜਨਰਲ ਸਕੱਤਰ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਤਾਜ਼ ਮਹੁੰਮਦ, ਸਾਬਕਾ ਡੀ.ਜੀ.ਪੀ ਗੁਰਦਿਆਲ ਸਿੰਘ ਪੰਧੇਰ ਨੇ ਆਪਣੇ ਵਿਚਾਰ ਪੇਸ਼ ਕੀਤੇ।
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093

Related posts

ਸਰਕਾਰ ਦੇਵੇਗੀ ਛੜਿਆਂ ਨੂੰ ਪੈਨਸ਼ਨ, CM ਖੱਟਰ ਨੇ ਕੀਤੇ 4 ਵੱਡੇ ਐਲਾਨ

punjabdiary

Breaking- LPG ਵਪਾਰਕ ਗੈਸ ਸਿਲੰਡਰ ਹੋਇਆ ਸਸਤਾ

punjabdiary

Breaking- ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੀ ਦਿਹਾੜੀ ਵਿਚ ਵਾਧਾ – ਮੰਤਰੀ ਅਨਮੋਲ ਗਗਨ ਮਾਨ

punjabdiary

Leave a Comment