Image default
ਖੇਡਾਂ ਤਾਜਾ ਖਬਰਾਂ

Breaking- ਵੱਖ ਵੱਖ ਉਮਰ ਵਰਗ ਲੜਕੀਆਂ ਦੇ ਵਾਲੀਬਾਲ ਤੇ ਕੁਸ਼ਤੀ ਮੁਕਾਬਲੇ ਜਾਰੀ ਖਿਡਾਰੀ ਖੇਡਾਂ ਨੂੰ ਖੇਡ ਭਾਵਨਾ ਨਾਲ ਹੀ ਖੇਡਣ – ਡਾ. ਰੂਹੀ ਦੁੱਗ

Breaking- ਵੱਖ ਵੱਖ ਉਮਰ ਵਰਗ ਲੜਕੀਆਂ ਦੇ ਵਾਲੀਬਾਲ ਤੇ ਕੁਸ਼ਤੀ ਮੁਕਾਬਲੇ ਜਾਰੀ
ਖਿਡਾਰੀ ਖੇਡਾਂ ਨੂੰ ਖੇਡ ਭਾਵਨਾ ਨਾਲ ਹੀ ਖੇਡਣ – ਡਾ. ਰੂਹੀ ਦੁੱਗ

ਫਰੀਦਕੋਟ, 18 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜੇਤੂ ਖਿਡਾਰੀ/ਖਿਡਾਰਨਾਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਗੇਮ ਵਾਲੀਬਾਲ ਅਤੇ ਕੁਸ਼ਤੀ (ਲੜਕੇ-ਲੜਕੀਆਂ) ਮਿਤੀ 16 ਅਕਤੂਬਰ 2022 ਤੋ 22 ਅਕਤੂਬਰ 2022 ਤੱਕ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ। ਜਿਸ ਤਹਿਤ ਅੱਜ ਕਰਵਾਏ ਗਏ ਮੁਕਾਬਲਿਆਂ ਵਿੱਚ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਰ ਕਰਦੀਆਂ ਹਨ, ਉੱਥੇ ਸਾਨੂੰ ਅਨੁਸ਼ਾਸ਼ਨ ਵਿੱਚ ਵੀ ਰਹਿਣਾ ਸਿਖਾਉਂਦੀਆਂ ਹਨ। ਜਿੱਥੇ ਖੇਡਾਂ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ, ਉੱਥੇ ਹੀ ਇਸ ਨਾਲ ਖਿਡਾਰੀਆਂ ਵਿੱਚ ਆਪਸੀ ਤੇ ਭਾਈਚਾਰਕ ਸਾਂਝ ਵੀ ਵੱਧਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਖੇਡਾਂ ਨੂੰ ਖੇਡ ਭਾਵਨਾ ਨਾਲ ਹੀ ਖੇਡਣ।
ਵਾਲੀਬਾਲ ਅੰਡਰ-14 ਮੈਚ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਨੇ ਦੱਸਿਆ ਕਿ ਵਾਲੀਬਾਲ ਅੰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਫਰੀਦਕੋਟ ਨੇ ਪਹਿਲਾ ਸਥਾਨ, ਹੁਸ਼ਿਆਰਪੁਰ ਨੇ ਦੂਜਾ ਸਥਾਨ, ਅਤੇ ਨੇ ਸੰਗਰੂਰ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਅੰ-17 ਲੜਕੀਆ ਦੇ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ, ਫਰੀਦਕੋਟ ਨੇ ਦੂਜਾ ਸਥਾਨ ਅਤੇ ਸੰਗਰੂਰ ਨੇ ਤੀਜਾ ਸਥਾਨ ਹਾਸਿਲ ਕੀਤਾ।ਵਾਲੀਬਾਲ ਅੰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ ਫਰੀਦਕੋਟ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ, ਬਠਿੰਡਾ ਤੀਜਾ ਸਥਾਨ ਹਾਸਿਲ ਕੀਤਾ।ਵਾਲੀਬਾਲ ਉਮਰ ਵਰਗ 21 ਤੋ 40 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਪਟਿਆਲਾ ਨੇ ਪਹਿਲਾ ਸਥਾਨ, ਰੂਪਨਗਰ ਨੇ ਦੂਜਾ ਸਥਾਨ, ਅਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ, ਵਾਲੀਬਾਲ ਉਮਰ ਵਰਗ 41 ਤੋ 50 ਸਾਲ ਮਹਿਲਾ ਮੁਕਾਬਲਿਆਂ ਵਿੱਚ ਜਲੰਧਰ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ , ਅਤੇ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ।
ਕੁਸ਼ਤੀ 21 ਤੋ 40 ਉਮਰ ਵਰਗ ਲੜਕੀਆਂ ਦੇ 50 ਕਿਲੋ ਭਾਰ ਵਰਗ ਵਿੱਚ ਮਨਪ੍ਰੀਤ ਕੌਰ ਜਿਲ੍ਹਾ ਬਠਿੰਡਾ ਨੇ ਪਹਿਲਾ, ਹਰਵੀਰ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਹਾਸਿਲ ਕੀਤਾ। 53 ਕਿਲੋ ਭਾਰ ਵਰਗ ਵਿੱਚ ਮਨਪ੍ਰੀਤ ਕੌਰ ਜਿਲ੍ਹਾ ਫਿਰੋਜਪੁਰ ਨੇ ਪਹਿਲਾ ਸਥਾਨ ਹਾਸਿਲ ਕੀਤਾ । 55 ਕਿਲੋ ਭਾਰ ਵਰਗ ਵਿੱਚ ਅਰਪਨਪ੍ਰੀਤ ਕੌਰ ਤਰਨਤਾਰਨ ਨੇ ਪਹਿਲਾ ਸਥਾਨ , 57 ਕਿਲੋ ਵਿੱਚ ਪ੍ਰਦੀਪ ਕੌਰ ਮੌਗਾ ਨੇ ਪਹਿਲਾ ਸਥਾਨ, 59 ਕਿਲੋ ਵਿੱਚ ਸੀਮਾਂ ਜਲੰਧਰ ਨੇ ਪਹਿਲਾ ਸਥਾਨ, 62 ਕਿਲੋ ਵਿੱਚ ਲਵਲੀਨ ਕੌਰ ਤਰਨਤਾਰਨ ਨੇ ਪਹਿਲਾ ਸਥਾਨ, 65 ਕਿਲੋ ਵਿੱਚ ਆਂਚਲ ਨੇ ਪਹਿਲਾ ਸਥਾਨ, 68 ਕਿਲੋ ਵਿੱਚ ਜ਼ਸਪ੍ਰੀਤ ਫਤਿਹਗੜ੍ਹ ਸਾਹਿਬ ਨੇ ਪਹਿਲਾ ਸਥਾਨ, 72 ਕਿਲੋ ਵਿੱਚ ਜ਼ਸਨਬੀਰ ਕੌਰ ਅੰਮ੍ਰਿਤਸਰ ਨੇ ਪਹਿਲਾ ਸਥਾਨ, 76 ਕਿਲੋ ਵਿੱਚ ਨਵਜੌਤ ਕੌਰ ਮੋਗਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਲੜਕੀਆਂ ਦੇ ਖੇਡ ਮੁਕਾਬਲੇ ਸਮਾਪਤ ਹੋ ਗਏ ਹਨ। ਜੇਤੂ ਟੀਮਾਂ ਅਤੇ ਖਿਡਾਰਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾ ਮਿਤੀ 19 ਅਕਤੂਬਰ 2022 ਨੂੰ ਕੁਸ਼ਤੀ ਅੰ-14 ਲੜਕਿਆਂ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਜਾਣਗੇ ਅਤੇ ਵਾਲੀਬਾਲ ਅੰ-14,17,21 ਅਤੇ 21-40 ਲੜਕਿਆਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ।

Related posts

Breaking- 26 ਦਸੰਬਰ ਨੂੰ ’ਵੀਰ ਬਾਲ ਦਿਵਸ’ ਵਜੋਂ ਮਨਾਉਣ ਲਈ ਕੇਂਦਰ ਸਰਕਾਰ ਨੇ ਤਿਆਰੀ ਕੀਤੀ

punjabdiary

Breaking- ਬਾਜਾਖਾਨਾ ਦੇ ਸੁਤੰਤਰਤਾ ਸੰਗਰਾਮੀ ਜਗਦੀਸ਼ ਪ੍ਰਸ਼ਾਦ ਨੂੰ ਸਨਮਾਨਿਤ ਕਰਨ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ

punjabdiary

Breaking News- ਫਰੀਦਕੋਟ ਤੇ ਪਟਿਆਲਾ ‘ਚ ਡਾਕਟਰਾਂ ਦੀਆਂ 25-25 ਸੀਟਾਂ ਵਧਾਉਣ ਦੇ ਹੁਕਮ

punjabdiary

Leave a Comment