Image default
About us ਤਾਜਾ ਖਬਰਾਂ

Breaking- ਵੱਡੀ ਖਬਰ – ਜੈਤੋ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਵੀਆਂ ਬਣ ਰਹੀਆਂ ਕੋਠੀਆ ਵਿੱਚੋਂ ਚੋਰੀ ਕਰਨ ਵਾਲਾ ਗਿਰੋਹ ਕੀਤਾ ਕਾਬੂ ਦੋ ਹੋਏ ਫ਼ਰਾਰ

Breaking- ਵੱਡੀ ਖਬਰ – ਜੈਤੋ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਵੀਆਂ ਬਣ ਰਹੀਆਂ ਕੋਠੀਆ ਵਿੱਚੋਂ ਚੋਰੀ ਕਰਨ ਵਾਲਾ ਗਿਰੋਹ ਕੀਤਾ ਕਾਬੂ ਦੋ ਹੋਏ ਫ਼ਰਾਰ

ਜੈਤੋ, 12 ਜਨਵਰੀ – (ਰੇਸ਼ਮ ਵੜਤੀਆ/ ਪੰਜਾਬ ਡਾਇਰੀ) – ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਜੈਤੋ ਪੁਲਿਸ ਵੱਲੋ ਸ: ਥਾਨੇਦਾਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ, ਸਹਿਰ ਜੈਤੋ ਵਿੱਚ ਬਣ ਰਹੀਆ ਨਵੀਆ ਬਿਲਡਿੰਗਾ,ਦੁਕਾਨਾ ਅਤੇ ਘਰਾ ਵਿੱਚੋ ਸਮਾਨ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਜੈਤੋ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆ ਥਾਨਾਂ ਮੁਖੀ ਮਨੋਜ ਕੁਮਾਰ ਨੇ ਦੱਸਿਆ ਸ: ਥ: ਪਰਵਿੰਦਰ ਸਿੰਘ ਸੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਬਾਜਾਖਾਨਾ ਚੌਕ ਵਿੱਚ ਮੌਜੂਦ ਸਨ ਤਾਂ ਮੁਖ਼ਬਰ ਦੀ ਮੁਖਬਰੀ ਹੋਈ ਕਿ ਲਖਵੀਰ ਸਿੰਘ ਉਰਫ ਨੋਨੀ ਪੁੱਤਰ ਹੰਸਾ ਸਿੰਘ ਵਾਸੀ ਧਾਨਕ ਬਸਤੀ ਨੇੜੇ ਗੁਰਦੁਆਰਾ ਅੰਗੀਠਾ ਸਾਹਿਬ ਬਠਿੰਡਾ ਰੋਡ ਜੈਤੋ,ਕਰਨ ਕੁਮਾਰ ਉਰਫ ਕਾਕਾ ਪੁੱਤਰ ਬਲਦੇਵ ਸਿੰਘ ਵਾਸੀ ਬਾਲਮੀਕ ਕਲੋਨੀ ਗਲੀ ਨੰਬਰ 8 ਬਠਿੰਡਾ ਰੋਡ ,ਕਾਕਾ ਸਿੰਘ ਉਰਫ ਜੀਵਨ ਪੁੱਤਰ ਮੋਹਨ ਸਿੰਘ ਵਾਸੀ ਬਠਿੰਡਾ ਰੋਡ ਚੌਕ ਨੰਬਰ 3 ਜੈਤੋ ਨੂੰ
ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਗਿਆ ਜਦਕਿ ਸਾਮਾਨ ਵੇਚਣ ਵਾਲੇ ਸਿ਼ਮਲਾ ਪਤਨੀ ਕੁਲਦੀਪ, ਪੂਜਾ ਪਤਨੀ ਬੂਟਾ ਸਿੰਘ ਵਾਸੀਆਨ ਛੱਜਘੜ ਮੁਹੱਲਾ ਜੈਤੋ ਫ਼ਰਾਰ ਚੱਲ ਰਹੇ ਨੇ ਇਨ੍ਹਾਂ ਪਾਸੋਂ ਇੱਕ ਬੰਡਲ ਬਿਜਲੀ ਦੀ ਤਾਰ, ਸੱਤ ਕਨਸੀਲਡ, ਛੇ ਛੋਟੀਆਂ ਕਨਸੀਲਡ, ਸੱਤ ਐਲ ਈ ਡੀ ਬਲਬ ਸਪੋਟ ਲਾਇਟਾਂ, ਛੇ ਪਾਵਰ ਪਲੱਗ, ਦੋ ਡਿਮਰ ਸਵਿੱਚ, ਤੇ ਸਵਿੱਚ ਕਵਰ ਆਦੀ ਬਰਾਮਦ ਕੀਤੇ ਗਏ ਹਨ। ਜਿੰਨਾਂ ਉਪਰ ਮੁਕੱਦਮਾ ਨੰਬਰ 01 ਮਿਤੀ ਅ/ਧ 457/380/411 ਥਾਣਾ ਜੈਤੋ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਲਖਵੀਰ ਸਿੰਘ ਅਤੇ ਇਸ ਦੇ 02 ਹੋਰ ਸਾਥੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ । ਲਖਵੀਰ ਸਿੰਘ ਵਗੈਰਾ ਨੇ ਸਹਿਰ ਜੈਤੋ ਵਿੱਚ ਕੀਤੀਆ ਹੋਰ ਚੋਰੀਆ ਬਾਰੇ ਵੀ ਆਪਣੀ ਪੁੱਛਗਿਛ ਦੋਰਾਨ ਮੰਨਿਆ ਹੈ।ਦੋਸੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।ਜਿੰਨਾ ਪਾਸੋ ਪੁੱਛਗਿਛ ਦੋਰਾਨ ਹੋਰ ਚੋਰੀ ਦੀਆ ਵਾਰਦਾਤਾ ਟਰੇਸ ਹੋਣ ਦੇ ਅਸਾਰ ਹਨ ।

Related posts

ਅਹਿਮ ਖ਼ਬਰ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ – ਪਿਤਾ ਬਲਕੌਰ ਸਿੰਘ

punjabdiary

Breaking- ਲੋਕਤਾਂਤਰਿਕ ਤੌਰ ‘ਤੇ ਚੁਣੀਆਂ ਗਈਆਂ ਰਾਜ ਸਰਕਾਰਾਂ ਦੀ ਆਵਾਜ਼ ‘ਤੇ ਹਮਲਾ ਕਰਨ ਅਤੇ ਉਹਨਾ ਦੀ ਆਵਾਜ਼ ਨੂੰ ਦਬਾਉਣ ਲਈ ਇਕ ਹੋਰ ਬੇਸ਼ਰਮੀ ਦੀ ਕੋਸ਼ਿਸ਼ ਹੈ – ਹੇਮੰਤ ਸੋਰੇਨ

punjabdiary

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਪਨੀਰੀ ਵੰਡਣ ਦੀ ਕੀਤੀ ਸ਼ੁਰੂਆਤ

punjabdiary

Leave a Comment