Breaking- ਵੱਡੀ ਖਬਰ – ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀ ਨਕਲੀ ਜੱਜ ਔਰਤ ਤੇ ਡੀਐਸਪੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਲੁਧਿਆਣਾ, 10 ਜਨਵਰੀ – (ਬਾਬੂਸ਼ਾਹੀ ਬਿਊਰੋ) ਪੁਲਿਸ ਭਰਤੀ ਦੇ ਨਾਂ ‘ਤੇ ਨੌਜਵਾਨਾਂ ਨਾਲ ਧੋਖਾਧੜੀ ਕਰਨ ਵਾਲੀ ਫਰਜ਼ੀ ਜੱਜ ਤੇ ਉਸਦਾ ਡਿਪਟੀ ਸੁਪਰਡੈਂਟ ਜੇਲ੍ਹ ਪਤੀ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਨ ਅਤੇ ਇਸ ਮਾਮਲੇ ਵਿਚ ਦੋ ਮੁਲਜ਼ਮ ਫਰਾਰ ਹਨ।
ਲੁਧਿਆਣਾ ਪੁਲਿਸ ਨੇ ਮਾਨਸਾ ਜੇਲ੍ਹ ਦੇ ਡੀਐਸਪੀ ਨਾਲ ਮਿਲੀਭੁਗਤ ਕਰਕੇ ਪੁਲਿਸ ਅਤੇ ਖਾਸ ਕਰਕੇ ਜੇਲ੍ਹ ਵਿਭਾਗ ਵਿੱਚ ਭਰਤੀ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਦੋਸ਼ੀ ਨਕਲੀ ਜੱਜ ਔਰਤ ਅਤੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਨੌਜਵਾਨ ਲੜਕੇ-ਲੜਕੀਆਂ ਨੂੰ ਪੁਲਿਸ ਅਤੇ ਖਾਸ ਕਰਕੇ ਜੇਲ੍ਹ ਵਿੱਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ ਮਾਰੀ ਜਾਂਦੀ ਸੀ।
ਮੁਲਜ਼ਮ ਦੀਪ ਕਿਰਨ ਵਾਸੀ ਜਮਾਲਪੁਰ ਕੋਲੋਂ ਸਵਿਫਟ ਡਿਜ਼ਾਇਰ ਕਾਰ ਸਮੇਤ 3 ਪੁਲਿਸ ਵਰਦੀਆਂ, 2 ਜਾਅਲੀ ਜੁਆਇਨਿੰਗ ਲੈਟਰ, ਪੁਲਿਸ ਭਰਤੀ ਲਈ ਵਰਤੇ ਜਾਂਦੇ 10 ਫਾਰਮ, 1 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੀਪ ਕਿਰਨ ਨੇ ਦੱਸਿਆ ਕਿ ਮਾਨਸਾ ਜੇਲ੍ਹ ‘ਚ ਤਾਇਨਾਤ ਉਸ ਦਾ ਪਤੀ ਡੀਐੱਸਪੀ ਨਰਪਿੰਦਰ ਸਿੰਘ ਉਸਦੀ ਇਸ ਧੋਖਾਧੜੀ ‘ਚ ਮਦਦ ਕਰਦਾ ਹੈ, ਜੋ ਕਿ ਜਮਾਲਪੁਰ, ਲੁਧਿਆਣਾ ਵਿਖੇ ਉਸ ਨੂੰ ਮਿਲਣ ਲਈ ਘਰ ਆ ਰਿਹਾ ਹੈ। ਜਿਸਨੂੰ ਨਾਕਾਬੰਦੀ ਦੌਰਾਨ ਇੱਕ ਫਾਰਚੂਨਰ ਕਾਰ ਵਿੱਚ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਅਤੇ ਡੀਐਸਪੀ ਦੋਵਾਂ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਇਲਾਵਾ ਔਰਤ ਕੋਲੋਂ ਪੁਲਿਸ ਨੇ ਇੱਕ ਨੌਜਵਾਨ ਦੀ ਡਰੈੱਸ ਬਰਾਮਦ ਕੀਤੀ ਹੈ, ਜਿਸ ਦੀ ਜਾਂਚ ਜਾਰੀ ਹੈ।