Image default
About us ਤਾਜਾ ਖਬਰਾਂ

Breaking- ਵੱਡੀ ਖਬਰ – ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਕੁਝ ਲੋਕਾਂ ਵਲੋਂ ਹਮਲਾ ਕੀਤਾ ਗਿਆ, ਪੜ੍ਹੋ ਪੂਰੀ ਖ਼ਬਰ

Breaking- ਵੱਡੀ ਖਬਰ – ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਕੁਝ ਲੋਕਾਂ ਵਲੋਂ ਹਮਲਾ ਕੀਤਾ ਗਿਆ, ਪੜ੍ਹੋ ਪੂਰੀ ਖ਼ਬਰ

ਮੋਹਾਲੀ, 18 ਜਨਵਰੀ – ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਉਪਰ ਅੱਜ ਮੋਹਾਲੀ ਵਿੱਚ ਹੋਇਆ ਹਮਲਾ। ਮਿਲੀ ਜਾਣਕਾਰੀ ਮੁਤਾਬਕ ਅੱਜ ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿੱਚ ਪਹੁੰਚੇ ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਕੁੱਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ ਤੇ ਸਖਤ ਵਿਰੋਧ ਕੀਤਾ ਗਿਆ ਹੈ। ਧਾਮੀ ਦੀ ਗੱਡੀ ਉਪਰ ਕੁਝ ਵਿਅਕਤੀਆਂ ਵਲੋਂ ਰੋੜੇ ਮਾਰਨ ਨਾਲ ਪਿਛਲਾ ਸੀਸਾ ਟੁੱਟ ਗਿਆ ਹੈ ।
ਦੱਸ ਦੇਈਏ ਕਿ ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਪਿਛਲੇ ਕਈ ਦਿਨਾਂ ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿਚ ਹਰਜਿੰਦਰ ਸਿੰਘ ਧਾਮੀ ਸ਼ਿਰਕਤ ਕਰਨ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ’ਤੇ ਇਹ ਹਮਲਾ ਕੀਤਾ ਗਿਆ ।

Related posts

ਕਠੂਆ ‘ਚ ਵੱਡਾ ਅੱਤਵਾਦੀ ਹਮਲਾ, ਫੌਜ ‘ਤੇ ਵਰ੍ਹਾਈਆਂ ਗੋਲੀਆਂ, 4 ਜਵਾਨ ਸ਼ਹੀਦ

punjabdiary

ਮਾਨ ਦੀ ਕੇਂਦਰ ਨੂੰ ਚੇਤਾਵਨੀ, ਛੇਤੀ ਜਾਰੀ ਕਰ ਦਿਓ RDF ਨਹੀਂ ਤਾਂ 1 ਜੁਲਾਈ ਤੋਂ ਖੁਲ੍ਹੇਗੀ ਸੁਪਰੀਮ ਕੋਰਟ

punjabdiary

Big News – ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪ੍ਰੋਜੈਕਟ ਅੰਮ੍ਰਿਤ ਤਹਿਤ ‘ਸਵੱਛ ਜਲ ਸਵੱਛ ਮਨ’ ਪਰਿਯੋਜਨਾ ਦੀ ਸ਼ੁਰੂਆਤ

punjabdiary

Leave a Comment