Breaking- ਵੱਡੀ ਖਬਰ – ਹਥਿਆਰਾਂ ਸਮੇਤ ਖਿਡਾਰੀ ਨੂੰ ਪੁਲਿਸ ਨੇ ਚੈਕਿੰਗ ਦੌਰਾਨ ਕੀਤਾ ਗ੍ਰਿਫਤਾਰ
31 ਦਸੰਬਰ – ਪੰਜਾਬ ਦੇ ਮਾਨਸਾ ਵਿੱਚ ਪੁਲਿਸ ਨੇ ਇੱਕ ਕਬੱਡੀ ਖਿਡਾਰੀ ਤੋਂ ਅਸਲਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਨਸਾ ਦੇ ਅਧੀਨ ਆਉਂਦੇ ਸਰਦੂਲਗੜ੍ਹ ਦੀ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਉਸ ਦੌਰਾਨ ਨਾਕੇ ਤੇ ਇੱਕ ਰਿਟਜ਼ ਕਾਰ ਨੂੰ ਰੋਕ ਚੈਕਿੰਗ ਕੀਤੀ ਤਾਂ ਉਸ ਵਿੱਚੋਂ 30 ਬੋਰ ਦਾ ਪਿਸਟਲ ਬਰਾਮਦ ਕੀਤਾ ਤੇ ਗੱਡੀ ਚਾਲਕ ਕਬੱਡੀ ਖਿਡਾਰੀ ਰਮਨਦੀਪ ਸਿੰਘ ਵਾਸੀ ਕੁੱਤੀਵਾਲਾ ਜ਼ਿਲਾ ਬਠਿੰਡਾ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਐਸਐਸਪੀ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੂਲਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਰਮਨਦੀਪ ਸਿੰਘ ਵਾਸੀ ਕੁੱਤੀਵਾਲ ਜ਼ਿਲ੍ਹਾ ਬਠਿੰਡਾ ਨੂੰ ਰਿਟਜ਼ ਕਾਰ ਸਮੇਤ ਇੱਕ 30 ਬੋਰ ਦੇ ਪਿਸਟਲ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਉਕਤ ਨੌਜਵਾਨ ਤੋਂ 30 ਬੋਰ ਤੇ 32 ਬੋਰ ਦੇ ਦੋ ਹੋਰ ਪਿਸਟਲ ਉਸ ਦੀ ਨਿਸ਼ਾਨਦੇਹੀ ਤੇ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਪਹਿਲਾਂ ਵੀ ਇਸ ਨੌਜਵਾਨ ਤੇ ਮਾਮਲੇ ਦਰਜ ਹਨ। ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਜੋ ਤਫ਼ਤੀਸ਼ ਜਾਰੀ ਹੈ। ਐਸਐਸਪੀ ਨੇ ਦੱਸਿਆ ਕਿ ਇਹ ਨੌਜਵਾਨ ਕਬੱਡੀ ਓਪਨ ਦਾ ਖਿਡਾਰੀ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।