Image default
ਅਪਰਾਧ ਤਾਜਾ ਖਬਰਾਂ

Breaking- ਵੱਡੀ ਖ਼ਬਰ – ਇੰਟਰਨੈਟ ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ

Breaking- ਵੱਡੀ ਖ਼ਬਰ – ਇੰਟਰਨੈਟ ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ

30 ਜਨਵਰੀ – ਅੱਜ-ਕੱਲ੍ਹ ਭਾਰਤ ਵਿੱਚ ਇੰਟਰਨੈਟ ਰਾਹੀਂ ਨਵੇਂ-ਨਵੇਂ ਤਰੀਕੇ ਨਾਲ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ 4 ਨਾਈਜੇਰੀਅਨ ਸਣੇ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਹੜੇ ਮੈਟਰੀਮੋਨੀਅਲ ਸਾਈਟਾਂ ਬਣਾ ਕੇ ਲੋਕਾਂ ਨੂੰ ਜੀਵਨ ਸਾਥੀ ਲੱਭਣ ਲਈ ਆਪਣੇ ਝਾਂਸੇ ਵਿੱਚ ਲੈਂਦੇ ਸੀ। ਚੰਡੀਗੜ੍ਹ ਪੁਲਿਸ ਨੇ ਜਿਹੜੇ ਲੋਕ ਫੜੇ ਹਨ ਉਨ੍ਹਾਂ ਦੀ ਪਛਾਣ ਉਬਾਸੀਨਾਚੀ ਕੈਲੀ ਅਨਾਗੋ (39), ਜੋਸ਼ਵਾ (27), ਪ੍ਰਿੰਸ (35), ਕਰੀਸਟੇਨ ਐਂਥਨੀ (34) ਵਾਸੀਆਨ ਨਾਈਜ਼ੀਰੀਆ, ਪਾਸਕਲ (28) ਵਾਸੀ ਗੁਨੀਆ ਹਾਲ ਨਿਵਾਸੀ ਉੱਤਰੀ ਦਿੱਲੀ ਤੇ ਸ਼ਾਲਿਨੀ ਵਾਸੀ ਉੱਤਰ ਦਿੱਲੀ ਵਜੋਂ ਹੋਈ। ਐਸਪੀ ਸਿਟੀ ਕੇਤਨ ਬਾਂਸਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ 25 ਮੋਬਾਈਲ ਫੋਨ, ਦੋ ਲੈਪਟਾਪ, ਤਿੰਨ ਮੋਡਮ ਤੇ ਇਕ ਲੈਂਡਲਾਈਨ ਫੋਨ ਬਰਾਮਦ ਕੀਤਾ ਹੈ।
ਦਰਅਸਲ ਚੰਡੀਗੜ੍ਹ ਪੁਲਿਸ ਨੇ ਇਹ ਕਾਰਵਾਈ ਇੱਕ ਮਹਿਲਾ ਡਾਕਟਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਜਾਣ ਪਛਾਣ ਕ੍ਰਿਸਚਨ ਮੈਟਰੀਮੋਨੀਅਲ ਸਾਈਟ ਰਾਹੀਂ ਕਰੀਸਟੇਨ ਐਂਥਨੀ ਨਾਲ ਹੋ ਗਈ। ਇਸ ਤੋਂ ਬਾਅਦ ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਅਤੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ।

Related posts

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਅਸਿਤ ਮੋਦੀ ‘ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

punjabdiary

Breaking- ਭਗਵੰਤ ਮਾਨ ਨੇ ਸੂਝਵਾਨ ਸੀਨੀਅਰ ਪੱਤਰਕਾਰ ਐੱਨ.ਐੱਸ ਪਰਵਾਨਾ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ

punjabdiary

ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਕਾਂਗਰਸੀਆਂ ਤੇ ਅਕਾਲੀਆਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਹੈ

punjabdiary

Leave a Comment