Image default
ਤਾਜਾ ਖਬਰਾਂ

Breaking- ਵੱਡੀ ਖ਼ਬਰ – ਡੇਰਾ ਸਿਰਸਾ ਮੁਖੀ ਦੀ ਸਜ਼ਾ ਸਰਕਾਰ ਨੇ ਕੀਤੀ ਮੁਆਫ

Breaking- ਵੱਡੀ ਖ਼ਬਰ – ਡੇਰਾ ਸਿਰਸਾ ਮੁਖੀ ਦੀ ਸਜ਼ਾ ਸਰਕਾਰ ਨੇ ਕੀਤੀ ਮੁਆਫ

ਚੰਡੀਗੜ੍ਹ, 25 ਜਨਵਰੀ – ਹਰਿਆਣਾ ਸਰਕਾਰ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਉਸਦੀ 90 ਦਿਨਾਂ ਦੀ ਸਜ਼ਾ ਮੁਆਫ ਕੀਤੀ ਗਈ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਗਣਤੰਤਰ ਦਿਵਸ ਮੌਕੇ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹਨਾਂ ਨੂੰ 10 ਸਾਲ ਜਾਂ ਇਸ ਤੋਂ ਵੱਧ ਜਾਂ ਫਿਰ ਉਮਰ ਕੈਦ ਦੀ ਸਜ਼ਾ ਮਿਲੀਹੈ, ਉਹਨਾਂ ਦੀ 90 ਦਿਨ ਦੀ ਸਜ਼ਾ, ਜਿਹਨਾਂ ਨੂੰ 5 ਤੋਂ 10 ਸਾਲ ਦੀ ਕੈਦ ਦੀ ਸਜ਼ਾ ਮਿਲੀ ਹੈ, ਉਹਨਾਂ ਦੀ 60 ਦਿਨ ਦੀ ਸਜ਼ਾ, ਜਿਹਨਾਂ ਨੂੰ 5 ਸਾਲ ਤੋਂ ਘੱਟ ਕੈਦ ਹੋਈਹੈ, ਉਹਨਾਂ ਦੀ 30 ਦਿਨ ਦੀ ਸਜ਼ਾ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਹੈ।
ਡੇਰਾ ਸਿਰਸਾ ਮੁਖੀ ਇਸ ਵੇਲੇ ਆਪਣੀਆਂ ਦੋ ਸ਼ਰਧਾਲੂਆਂ ਨਾਲ ਜ਼ਬਰ ਜਨਾਹ ਕਰਨ, ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰਨ ਅਤੇ ਸਾਬਕਾ ਡੇਰਾ ਮੈਨੇਜਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ 20 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
ਹਰਿਆਣਾ ਸਰਕਾਰ ਦੀ ਨੀਤੀ ਮੁਤਾਬਕ ਉਸਦੀ 90 ਦਿਨ ਦੀ ਸਜ਼ਾ ਮੁਆਫ ਹੋ ਗਈ ਹੈ।
ਤੇ ਉਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਹੈ ਤੇ ਆਪਣੇ ਯੂ ਪੀ ਵਿਚਲੇ ਆਸ਼ਰਮ ਵਿਚ ਹੈ ਜਿਥੇ ਉਸਨੇ ਤਲਵਾਰ ਨਾਲ ਕੇਕ ਵੀ ਕੱਟਿਆ ।

Related posts

Breaking- ਜ਼ਿਆਦਾ ਧੁੰਦ ਪੈਣ ਕਾਰਨ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ

punjabdiary

Breaking- ਤਖਤ ਦੇ ਸਾਬਕਾ ਜਥੇਦਾਰ ਨੂੰ ਦਿੱਲੀ ਮੈਟਰੋ ਵਿੱਚ ਕਿਰਪਾਨ ਸਮੇਤ ਸਫਰ ਕਰਨ ਤੋਂ ਰੋਕਣਾ ਹਿੰਦੂਤਵੀ ਧਰੁਵੀਕਰਨ ਪ੍ਰਾਜੈਕਟ ਦਾ ਹਿੱਸਾ:- ਕੇਂਦਰੀ ਸਿੰਘ ਸਭਾ

punjabdiary

ਫਖਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ ਲਈ ਡਾ. ਦੇਵਿੰਦਰ ਸੈਫੀ ਦੀ ਚੋਣ

punjabdiary

Leave a Comment