Breaking- ਵੱਡੀ ਖ਼ਬਰ – ਪਿਛਲੀਆਂ ਸਰਕਾਰਾਂ ਨੇ ਪੰਜਾਬ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ, ਸਾਡੀ ਸਰਕਾਰ ਨੂੰ ਉਸੇ ਕਰਜ਼ੇ ਦਾ ਵਿਆਜ਼ ਦੇਣ ਲਈ ਕਰਜ਼ਾ ਲੈਣਾ ਪੈ ਰਿਹਾ ਹੈ – ਹਰਪਾਲ ਚੀਮਾ
ਪੰਜਾਬ ਦੇ ਬਜਟ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਦੀ ਅਹਿਮ ਇੰਟਰਵਿਊ
ਚੰਡੀਗੜ੍ਹ, 31 ਜਨਵਰੀ – ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ‘ਤੇ ₹3 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ, ਸਾਡੀ ਸਰਕਾਰ ਨੂੰ ਉਸੇ ਕਰਜ਼ੇ ਦਾ ਵਿਆਜ ਦੇਣ ਲਈ ਕਰਜ਼ਾ ਲੈਣਾ ਪੈ ਰਿਹਾ ਹੈ। ਪਰ ਸਾਡੀ ਸਰਕਾਰ ਦੇ ਕਰਜ਼ਾ ਲੈਣ ਦੀ ਦਰ ਪਿਛਲੀਆਂ ਸਰਕਾਰਾਂ ਤੋਂ ਕਿਤੇ ਜ਼ਿਆਦਾ ਘੱਟ ਹੈ
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਤੇ ਚੰਨੀ ਸਾਹਿਬ ਤਾਂ 2-3 ਮਹੀਨੇ ਤੱਕ ਫਾਈਲਾਂ ਨਹੀਂ ਦੇਖਦੇ ਸੀ ਸੀਐ ਭਗਵੰਤ ਮਾਨ ਜੀ 24 ਘੰਟਿਆਂ ਅੰਦਰ ਫਾਈਲ ਨੂੰ ਕਲੀਅਰ ਕਰ ਦਿੰਦੇ ਨੇ, ਮਾਨ ਸਰਕਾਰ ਨੇ ਸਹਿਕਾਰੀ ਬੈਂਕ ਨੂੰ ਬੰਦ ਹੋਣ ਤੋਂ ਬਚਾਉਣ ਲਈ 798 ਕਰੋੜ ਦਿੱਤੇ ਗੰਨਾ ਕਿਸਾਨਾਂ ਨੂੰ ਅਡਵਾਂਸ ਵਿਚ ਪੇਮੈਂਟ ਦਿੱਤੀ ਜਾ ਰਹੀ
ਇਮਾਨਦਾਰ ਲੋਕ ਨੇਕ ਨੀਤੀ ਵਾਲੇ ਲੋਕ ਪੰਜਾਬ ਦੇ ਸਰਦਾਰ ਭਗਵੰਤ ਮਾਨ ਜੀ ਭਾਵੇਂ ਕਿ ਉਹ ਮੁੱਖ ਮੰਤਰੀ ਹਨ ਉਨ੍ਹਾਂ ਕਿਹਾ ਮੈਂ ਪਿਛਲੀ ਸਰਕਾਰ ਦੇ ਦੌਰਾਨ ਵੀ ਲੀਡਰ ਬਾਪੂ ਜੀ ਹੁੰਦੇ ਸੀ ਮੈਂ ਉਸ ਵੇਲੇ ਦੇਖਦਾ ਹੁੰਦਾ ਸੀ ਕਿ ਕੈਪਟਨ ਸਾਹਿਬ ਤਾਂ ਮਹੀਨਾ-ਮਹੀਨਾ 2-2 ਮਹੀਨੇ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਦੇ ਸਨ ਅਤੇ ਆਫਿਸਰ ਫਾਈਲਾਂ ਚੁੱਕ ਕੇ ਉਹਨਾਂ ਦੇ ਪਿੱਛੇ ਫਿਰਦੇ ਰਹਿੰਦੇ ਸਨ ਚੰਨੀ ਸਾਹਿਬ ਦੇ ਪਿੱਛੇ ਘੁੰਮਦੇ ਰਹਿੰਦੇ ਸੀ ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਹਿਲੇ ਮੁੱਖ ਮੰਤਰੀ ਨੇ ਜਿਹੜੇ 24 ਘੰਟਿਆਂ ਦੇ ਵਿਚ ਆਪਣੀ ਫਾਈਲ ਦਾ ਨਿਪਟਾਰਾ ਕਰਦੇ ਹਨ ਅਤੇ ਲਗਾਤਾਰ ਸਵੇਰੇ 11 ਵਜੇ ਮੀਟਿੰਗਾ ਸ਼ੁਰੂ ਹੋ ਜਾਦੀਆਂ ਹਨ ਤੇ ਰਾਤ ਦੇ 8 ਵਜੇ ਤੱਕ ਮੀਟਿੰਗਾ ਦਾ ਦੌਰ ਜਾਰੀ ਆ । ਉਨ੍ਹਾਂ ਕਿਹਾ ਕਿ ਜੋ ਮਾੜੇ ਕੰਮ ਹੋਏ ਉਨ੍ਹਾਂ ਨੂੰ ਠੀਕ ਕਰ ਰਹੇ ਹਾਂ । ਉਨ੍ਹਾਂ ਨੇ ਕਿਹਾ ਪੰਜਾਬ ਦਾ ਸਹਿਕਾਰੀ ਬੈਂਕ ਜਿਹੜਾ ਪੰਜਾਬ ਦੇ ਕਿਸਾਨਾਂ ਕਰਜਾ ਦਿੰਦਾ ਹੈ ਅਸੀਂ ਉਸਨੂੰ ਲਗਭਗ 798 ਕਰੋੜ ਰੁਪਏ ਦੇ ਕੇ ਉਸਨੂੰ ਬੰਦ ਹੋਣ ਤੋਂ ਬਚਾਇਆ ।
ਉਨ੍ਹਾਂ ਕਿਹਾ ਕਿ ਇਸ ਦਾ ਜਿੰਮੇਵਾਰ ਪਿਛਲੀਆਂ ਸਰਕਾਰਾਂ ਹਨ । ਨਾਲ ਹੀ ਉਨ੍ਹਾਂ ਨੇ ਕਿਹਾ ਕੱਲ੍ਹ ਹੀ 85 ਕਰੋੜ ਰੁਪਏ ਦਿੱਤੇ ਹਨ । ਉਨ੍ਹਾਂ ਨੇ ਕਿਹਾ ਜਿੰਨੀਆਂ ਵੀ ਦੇਣਦਾਰੀਆਂ ਹਨ ਅਸੀਂ ਉਹ ਹੌਲੀ-ਹੌਲੀ ਉਤਾਰ ਰਹੇ ਹਾਂ ਅਤੇ ਉਨ੍ਹਾਂ ਨੇ ਕਿਹਾ ਥੋੜ੍ਹਾ ਸਮਾਂ ਲੱਗੇ ਅਸੀਂ ਕੰਮ ਕਰ ਰਿਹਾ ਜੋ ਬਦਲਾਅ ਆਏਗਾ ਉਹ ਇਸੇ ਕਰਕੇ ਹੀ ਆਇਆ ।