Image default
About us ਤਾਜਾ ਖਬਰਾਂ

Breaking- ਵੱਡੀ ਖ਼ਬਰ – ਪੁਲਿਸ ਨੇ ਆਪ ਦੇ ਆਗੂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ, ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ ਸੰਬੰਧ

Breaking- ਵੱਡੀ ਖ਼ਬਰ – ਪੁਲਿਸ ਨੇ ਆਪ ਦੇ ਆਗੂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ, ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ ਸੰਬੰਧ

ਖੰਨਾ, 1 ਫਰਵਰੀ – (ਬਾਬੂਸ਼ਾਹੀ ਬਿਊਰੋ) ਖੰਨਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਦੀਪਕ ਗੋਇਲ ਨੂੰ 5 ਨਜਾ‌ਇਜ਼ ਹਥਿਆਰਾਂ ਸਮੇਤ ਕਾਬੂ ਕੀਤਾ। ਦੀਪਕ ਗੋਇਲ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਕਰੀਬੀ ਸਾਥੀ ਹੈ।
ਗਿਆਸਪੁਰਾ ਨੇ ਹੀ ਦੀਪਕ ਨੂੰ ਪਾਰਟੀ ਚ ਸ਼ਾਮਲ ਕਰਾਇਆ ਸੀ।
ਆਪ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਦੀਪਕ ਗੋਇਲ ਨੂੰ ਪਾਰਟੀ ਚ ਸ਼ਾਮਲ ਕੀਤਾ ਸੀ। ਦੀਪਕ ਦੇ ਸੰਬੰਧ ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ। ਦੀਪਕ ਨਗਰ ਪੰਚਾਇਤ ਮਲੌਦ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਦੂਜੇ ਪਾਸੇ ਪੁਲ‌ਿਸ ਅਧਿਕਾਰੀ ਇਸ ਪੂਰੇ ਮਾਮਲੇ ਨੂੰ ਲੈਕੇ ਚੁੱਪ ਹਨ ਅਤੇ ਮੀਡੀਆ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਐਸਐਸਪੀ ਖੰਨਾ ਫੋਨ ਤੱਕ ਨਹੀਂ ਚੁੱਕ ਰਹੇ ਅਤੇ ਨਾ ਹੀ ਮੈਸੇਜ ਦਾ ਕੋਈ ਜਵਾਬ ਦਿੰਦੇ ਹਨ।

Related posts

ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਤੋਂ ਰਾਹਤ; ਵਿਜੀਲੈਂਸ ਨੂੰ ਨਸੀਅਤ- FIR ਹੋਣ ਮਗਰੋਂ, ਹਮਦਰਦ ਨੂੰ ਦਿੱਤਾ ਜਾਵੇ 7 ਦਿਨਾਂ ਦਾ ਨੋਟਿਸ

punjabdiary

ਸ਼੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਚਲਾਏ: ਕੇਂਦਰੀ ਸਿੰਘ ਸਭਾ

punjabdiary

Breaking- ਵੱਡੇ-ਵੱਡੇ ਕੀਤੇ ਦਾਅਵਿਆ ਦੀ ਨਿਕਲੀ ਫੂਕ, ਆਮ ਆਦਮੀ ਪਾਰਟੀ ਦੀ ਹਿਮਾਚਲ ਵਿਧਾਨ ਸਭਾ ਚੋਣਾਂ ਵਿਚ ਕਾਰਗੁਜਾਰੀ ਰਹੀ ਜ਼ੀਰੋ

punjabdiary

Leave a Comment