Breaking- ਵੱਡੀ ਖ਼ਬਰ – ਪੰਜਾਬ ਦੇ ਸੇਵਾ ਕੇਂਦਰਾਂ ’ਤੇ ਅਕਾਲੀਆਂ ਦਾ ਹੱਕ ਨਹੀਂ, ਉਨ੍ਹਾਂ ਨੂੰ ਸਵਾਲ ਕਰਨ ਦਾ ਹੱਕ ਪੰਜਾਬ ਦੇ ਲੋਕਾਂ ਨੇ ਨਹੀਂ ਦਿੱਤਾ – ਸੀਐਮ ਭਗਵੰਤ ਮਾਨ
ਪੰਜਾਬ ਦੀਆਂ ਖੰਡਰ ਇਮਾਰਤਾਂ ਨੂੰ ਠੀਕ ਕਰਕੇ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ
ਦੁਨੀਆ ਦੀ ਕੋਈ ਤਾਕਤ ਮੈਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਤੋਂ ਰੋਕ ਨਹੀਂ ਸਕਦੀ
ਚੰਡੀਗੜ੍ਹ, 30 ਜਨਵਰੀ – ਪੰਜਾਬ ਦੇ ਸੇਵਾ ਕੇਂਦਰਾਂ ’ਤੇ ਅਕਾਲੀਆਂ ਦਾ ਹੱਕ ਨਹੀਂ, ਉਨ੍ਹਾਂ ਨੂੰ ਸਵਾਲ ਕਰਨ ਦਾ ਹੱਕ ਪੰਜਾਬ ਦੇ ਲੋਕਾਂ ਨੇ ਨਹੀਂ ਦਿੱਤਾ ਪੰਜਾਬ ਦੀਆਂ ਖੰਡਰ ਇਮਾਰਤਾਂ ਨੂੰ ਠੀਕ ਕਰਕੇ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ ਦੁਨੀਆ ਦੀ ਕੋਈ ਤਾਕਤ ਮੈਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਤੋਂ ਰੋਕ ਨਹੀਂ ਸਕਦੀ
ਸੀਐਮ ਭਗਵੰਤ ਮਾਨ ਜੀ ਨੇ ਕਿਹਾ ਕਿ PWD ਦੀ ਬਣੀ ਹੋਈ ਡਿਸਪੈਂਸਰੀਆਂ ਤੇ ਕੁਝ ਲੋਕ ਸਵਾਲ ਚੁੱਕੇ ਰਹੇ ਹਨ ਜਿਨ੍ਹਾਂ ਨੂੰ ਕੋਈ ਹੱਕ ਹੀ ਨਹੀਂ ਦਿੱਤਾ ਲੋਕਾਂ ਨੇ, ਉਹ ਲੋਕ ਕਹਿੰਦੇ ਹਨ ਕਿ ਇਹ ਡਿਸਪੈਂਸਰੀ ਬਾਦਲ ਸਾਹਿਬ ਨੇ ਬਣਾਈ ਸੀ ਇਸ ਵਿਚ ਮੁਹੱਲਾ ਕਲੀਨਿਕ ਕਿਉਂ ਖੋਲ੍ਹੇ ਗਏ । ਇਸ ਸਵਾਲ ਤੇ ਜਵਾਬ ਦਿੰਦੇ ਹੋਏ ਭਗਵੰਤ ਮਾਨ ਕਿਹਾ ਕਿ ਸੇਵਾ ਕੇਂਦਰਾਂ ਦੀ ਰਜਿਸਟਰੀ ਬਾਦਲ ਸਾਹਿਬ ਦੇ ਨਾਂਅ ਤੇ ਹੈ, ਉਨ੍ਹਾਂ ਨੇ ਕਿਹਾ ਹੈ ਤਾਂ ਪਬਲਿਕ ਪ੍ਰੋਪਟੀ ।
ਉਨ੍ਹਾਂ ਨੇ ਕਿਹਾ ਕਿ ਜੇ ਉਸ ਵਿਚ ਪਾਥੀਆਂ ਪੱਥੀਆ ਪਈਆਂ ਨੇ, ਉਹਦੇ ਵਿਚ ਪਿੰਡ ਦੇ ਸਾਰੇ ਆਵਾਰਾ ਪਸ਼ੂ ਰਹਿੰਦੇ ਨੇ ਜੇ ਅਸੀਂ ਖੰਡਰ ਪਈਆਂ ਉਨ੍ਹਾਂ ਇਮਾਰਤਾਂ ਦੀ ਮੁਰੰਮਤ ਕਰਵਾ ਕਿ ਤੇ ਨਾਲ ਦੋ ਹੋਰ ਕਮਰੇ ਪਾ ਕੇ ਚਲਾ ਕੇ ਉੱਥੇ MBBS ਡਾਕਟਰ ਬਠਾਤੇ, ਨਰਸਾ ਬੈਠਾਤੀਆਂ ਦਵਾਈਆਂ ਰੱਖ ਕੇ ਚਲਾ ਦਿੱਤਾ ਤਾਂ ਅਸੀਂ ਕੋਈ ਮਾੜਾ ਕੰਮ ਕਰਤਾ । ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਇੰਝ ਤਾਂ ਕੱਲ੍ਹ ਨੂੰ ਅੰਗਰੇਜ਼ ਵੀ ਕਹਿਣਗੇ ਕਿ ਰੇਲਵੇ ਲਾਈਨਾਂ ਅਸੀਂ ਵਿਛਾਈਆਂ ਸੀ ਤੁਸੀਂ ਰੇਲ ਨਹੀਂ ਚਲਾ ਸਕਦੇ, ਰਾਸ਼ਟਰੀ ਭਵਨ ਤੇ ਪਾਰਲੀਮੈਂਟ ਅਸੀਂ ਬਣਾਈ ਸੀ ਤੁਸੀਂ ਇੱਥੇ ਬੈਠ ਨੀ ਸਕਦੇ ।
ਉਨ੍ਹਾਂ ਨੇ ਕਿਹਾ ਕਿ ਤੁਸੀਂ ਠੇਕਾ ਲੈ ਲਿਆ ਜਦੋਂ ਬਣੀਆ ਸੀ ਉਸ ਵੇਲੇ ਲੋਕਾਂ ਦੇ ਪੈਸੇ ਲੱਗੇ ਸਨ । ਨਾ ਕਿ ਪਿਛਲੀਆਂ ਸਰਕਾਰਾਂ ਦੇ । ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਫਿਰ ਪਾਣੀ ਵਾਲੀਆਂ ਬੱਸਾਂ ਕਿੱਥੇ ਨੇ ਉਹ ਵੀ ਇਨ੍ਹਾਂ ਨੇ ਬਣਾਈਆਂ ਸੀ, ਪਾਣੀ ਤਾਂ ਹੈ ਬੱਸਾਂ ਨਹੀਂ । ਉਨ੍ਹਾਂ ਨੇ ਕਿਹਾ ਸੋ ਇਨ੍ਹਾਂ ਗੱਲਾਂ ਕੋਈ ਫਾਇਦਾ ਨਹੀਂ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ।
ਪੰਜਾਬ ਦੇ ਸੇਵਾ ਕੇਂਦਰਾਂ ’ਤੇ ਅਕਾਲੀਆਂ ਦਾ ਹੱਕ ਨਹੀਂ, ਉਨ੍ਹਾਂ ਨੂੰ ਸਵਾਲ ਕਰਨ ਦਾ ਹੱਕ ਪੰਜਾਬ ਦੇ ਲੋਕਾਂ ਨੇ ਨਹੀਂ ਦਿੱਤਾ
ਪੰਜਾਬ ਦੀਆਂ ਖੰਡਰ ਇਮਾਰਤਾਂ ਨੂੰ ਠੀਕ ਕਰਕੇ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ
ਦੁਨੀਆ ਦੀ ਕੋਈ ਤਾਕਤ ਮੈਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਤੋਂ ਰੋਕ ਨਹੀਂ ਸਕਦੀ
— CM @BhagwantMann pic.twitter.com/fXiukDS1of
Advertisement— AAP Punjab (@AAPPunjab) January 30, 2023