Image default
About us ਤਾਜਾ ਖਬਰਾਂ

Breaking- ਵੱਡੀ ਖ਼ਬਰ – ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਧਰਨਾ ਲਗਤਾਰ ਜਾਰੀ, ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਿਤ

Breaking- ਵੱਡੀ ਖ਼ਬਰ – ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਧਰਨਾ ਲਗਤਾਰ ਜਾਰੀ, ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਿਤ

ਗੁਰਦਾਸਪੁਰ, 30 ਜਨਵਰੀ – (ਬਾਬੂਸ਼ਾਹੀ ਬਿਊਰੋ) ਬਟਾਲਾ ਰੇਲਵੇ ਸਟੇਸ਼ਨ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵਲੋਂ ਬਟਾਲਾ ਪਠਾਨਕੋਟ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਦੇ ਹੋਏ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ ਦੂਸਰੇ ਦਿਨ ਭਾਰੀ ਬਰਸਾਤ ਵਿੱਚ ਵੀ ਜਾਰੀ ਰਿਹਾ।ਜਥੇਬੰਦੀ ਦੇ ਆਗੂ ਸਰਵਨ ਸਿੰਘ ਪੰਧੇਰ ਵੀ ਮਜ਼ੂਦ ਰਹੇ। ਠੰਡ ਅਤੇ ਭੁੱਖ ਤੋਂ ਬਚਣ ਲਈ ਕਿਸਾਨਾਂ ਵਲੋਂ ਰੇਲਵੇ ਸਟੇਸ਼ਨ ਤੇ ਹੀ ਪੁਖਤਾ ਇੰਤਜਾਮ ਕਰ ਰੱਖੇ ਹਨ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਪੂਰੇ ਪੰਜਾਬ ਵਿੱਚ ਤਿੰਨ ਘੰਟਿਆਂ ਲਈ ਰੇਲਵੇ ਟਰੈਕ ਰੋਕ ਕੇ ਜੋ ਪ੍ਰਦਰਸ਼ਨ ਕੀਤਾ ਗਿਆ ਸੀ ਉਹ ਕੇਂਦਰ ਸਰਕਾਰ ਨੇ ਜੋ ਵਾਅਦਾ ਕਰਕੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆ ਉਹ ਉਸਦੇ ਖਿਲਾਫ ਸੀ ਪਰ ਬਟਾਲਾ ਵਿਖੇ ਜੋ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ, ਇਹ ਜਿਲੇ ਗੁਰਦਾਸਪੁਰ ਦੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਹੈ ਜਿਸ ਵਿੱਚ ਜੋ ਤਿੰਨ ਨੈਸ਼ਨਲ ਹਾਈਵੇ ਬਣਨ ਜਾ ਰਹੇ ਹਨ। ਉਹਨਾਂ ਵਾਸਤੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ ਉਹਨਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਇਕ ਸਾਰ ਨਹੀਂ ਦਿੱਤਾ ਜਾ ਰਿਹਾ।
ਦੂਸਰਾ ਜਿਲੇ ਨਾਲ ਸੰਬੰਧਿਤ ਜੋ ਕਿਸਾਨ ਧਰਨਿਆਂ ਦੌਰਾਨ ਸ਼ਹਾਦਤਾਂ ਪਾ ਗਏ ਸਨ ਓਹਨਾ ਦੇ ਪਰਿਵਾਰਾਂ ਨੂੰ ਮੁਆਵਜੇ ਅਤੇ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਗੰਨੇ ਦੀ ਪੇਮੈਂਟ ਜੋ ਕੇ 15 ਦਿਨ ਵਿੱਚ ਦਿੱਤੀ ਜਾਣੀ ਸੀ ਉਹ 40 ਦਿਨ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ ।ਗੰਨੇ ਦਾ ਜੋ ਸਰਕਾਰੀ ਰੇਟ 380 ਰੁਪਏ ਪ੍ਰਤੀ ਕੁਇੰਟਲ ਰਖਿਆ ਗਿਆ ਹੈ ਉਸ ਵਿਚੋਂ 330 ਰੁਪਏ ਗੰਨਾ ਮਿੱਲ ਨੇ ਦੇਣੇ ਹੁੰਦੇ ਹਨ ਅਤੇ ਬਾਕੀ 50 ਰੁਪਏ ਸਰਕਾਰ ਨੇ ਦੇਣੇ ਹੁੰਦੇ ਹਨ। ਉਹ ਵੀ ਅਜੇ ਤਕ ਨਹੀਂ ਮਿਲੇ।ਸਾਡੀ ਮੰਗ ਹੈ ਕੇ ਗੰਨੇ ਦੀ ਪੇਮੈਂਟ 380 ਰੁਪਏ ਇਕੋ ਵਾਰ ਇਕੱਠੇ ਮਿਲਣੇ ਚਾਹੀਦੇ ਹਨ।ਐਸੀਆਂ ਤਮਾਮ ਮੰਗਾਂ ਨੂੰ ਲੈਕੇ ਅਸੀਂ ਬਟਾਲਾ ਸਟੇਸ਼ਨ ਤੇ ਬਟਾਲਾ ਪਠਾਨਕੋਟ ਰੇਲਵੇ ਟਰੈਕ ਜਾਮ ਕਰ ਰੱਖਿਆ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਗੱਲਬਾਤ ਕਰਨ ਲਈ ਆਏ ਸੀ। ਉਹਨਾਂ ਵਿਸ਼ਵਾਸ ਦਿਲਾਇਆ ਹੈ ਕਿ ਉਹ ਸਰਕਾਰ ਨਾਲ ਚੰਡੀਗੜ ਵਿਖੇ ਇਹਨਾਂ ਮੰਗਾਂ ਨੂੰ ਲੈਕੇ ਗੱਲਬਾਤ ਕਰਕੇ ਹਲ ਕੱਢਣਗੇ ਅਤੇ ਜਦੋਂ ਤਕ ਸਾਡੀਆਂ ਇਹਨਾਂ ਮੰਗਾਂ ਦਾ ਹੱਲ ਨਹੀਂ ਨਿਕਲਦਾ ਉਦੋਂ ਤਕ ਇਹ ਰੇਲਵੇ ਟਰੈਕ ਜਾਮ ਰੱਖਿਆ ਜਾਵੇਗਾ ।
ਓਥੇ ਹੀ ਬਟਾਲਾ ਸਟੇਸ਼ਨ ਦੇ ਸਟੇਸ਼ਨ ਮਾਸਟਰ ਸੰਜੀਵ ਨੇ ਦੱਸਿਆ ਕਿ ਕਿਸਾਨਾਂ ਦੇ ਇਸ ਧਰਨੇ ਕਾਰਨ ਅਮ੍ਰਿਤਸਰ ਤੋਂ ਪਠਾਨਕੋਟ ਆਉਣ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ ਅਤੇ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਨੂੰ ਵਾਇਆ ਪਠਾਨਕੋਟ ਜਲੰਧਰ ਰਹੀ ਚਲਾਇਆ ਜਾ ਰਿਹਾ ਹੈ। ਇਸ ਟਰੈਕ ਦੇ ਜਾਮ ਹੋਣ ਕਾਰਨ 22 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ ।

Related posts

ਐਲ.ਬੀ.ਸੀ.ਟੀ. ਵੱਲੋਂ ਪ੍ਰਮੋਸ਼ਨਾਂ ਜਲਦੀ ਕੀਤੇ ਜਾਣ ਦੀ ਮੰਗ : ਢੋਸੀਵਾਲ

punjabdiary

ਇੱਕ ਦਿਨ ਵਿੱਚ 1251 ਥਾਵਾਂ ‘ਤੇ ਸਾੜੀ ਪਰਾਲੀ, ਇਸ ਸੀਜ਼ਨ ਦਾ ਸਭ ਤੋਂ ਵੱਡਾ ਰਿਕਾਰਡ, ਇਹ ਜ਼ਿਲ੍ਹੇ ਸਭ ਤੋਂ ਅੱਗੇ

Balwinder hali

ਸਾਕਸ਼ੀ ਮਲਿਕ ਨੇ ਅੰਦੋਲਨ ਤੋਂ ਹਟਣ ਦੀਆਂ ਖ਼ਬਰਾਂ ਕੀਤੀਆਂ ਖਾਰਜ, ਕਿਹਾ-‘ਇਨਸਾਫ ਦੀ ਲੜਾਈ ‘ਚ ਪਿੱਛੇ ਨਹੀਂ ਹਟੀ’

punjabdiary

Leave a Comment