Breaking- ਵੱਡੀ ਖ਼ਬਰ – CM ਭਗਵੰਤ ਮਾਨ ਦੇ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਸ਼ਹਿਰ ਵਿਚ ਲਿਖੇ ਗਏ ਖਾਲਿਸਤਾਨ ਦੇ ਨਾਅਰੇ, ਪੜ੍ਹੋ
ਬਠਿੰਡਾ, 24 ਜਨਵਰੀ – ਬਠਿੰਡਾ ਵਿਚ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਲਹਿਰਾਉਣਾ ਹੈ ਪਰ ਉਸ ਤੋਂ ਪਹਿਲਾਂ ਹੀ ਸ਼ਹਿਰ ਵਿਚ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ।
ਇਹ ਨਾਅਰੇ ਲਿਖਵਾਉਣ ਦਾ ਦਾਅਵਾ ਕਰਦਿਆਂ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਨਾਅਰੇ ਉਸਨੇ ਲਿਖਵਾਏ ਹਨ।
“ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ” – “31 ਅਗਸਤ ਬੇਅੰਤ – 26 ਜਨਵਰੀ ਭਗਵੰਤ” ਦੇ ਨਾਅਰੇ ਬਠਿੰਡੇ ਦੀ ਸੀ.ਆਈ.ਐਸ.ਐਫ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਕਲੌਨੀ ਦੀ ਕੰਧ ’ਤੇ ਲਿਖੇ ਗਏ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਕੰਧ ’ਤੇ ਵੀ “ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ – ਐਸ.ਐਫ.ਜੇ” ਦੇ ਨਾਅਰੇ ਲਿਖੇ ਗਏ ਹਨ।
ਸਿੱਖਸ ਫੋਰ ਜਸਟਿਸ ਨੇ ਵੀਡਿਉ ਵੀ ਜਾਰੀ ਕੀਤੀ ਹੈ ਜਿਸ ਵਿੱਚ ਬਠਿੰਡੇ ਦੇ “ਸ਼੍ਰੀ ਕਾਲੀ ਭੈਰਵ ਤੰਤਰ ਪੀਠ” ਵਿਖੇ ਖਾਲਿਸਤਾਨ ਨਾਅਰੇ ਲਿਖੇ ਗਏ ਹਨ ਅਤੇ ਹਿੰਦੂ ਸਮਾਜ ਨੂੰ 26 ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ ਲਈ ਕਿਹਾ ਗਿਆ ਹੈ।