Image default
ਤਾਜਾ ਖਬਰਾਂ

Breaking- ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਅਣਪਛਾਤੇ ਵਿਅਕਤੀ ਨੇ ਦਿਵਾਲੀ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ

Breaking- ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਅਣਪਛਾਤੇ ਵਿਅਕਤੀ ਨੇ ਦਿਵਾਲੀ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ

ਚੰਡੀਗੜ੍ਹ, 8 ਅਕਤੂਬਰ – ਪੰਜਾਬੀ ਅਦਾਕਾਰਾ ਅਤੇ ਮਾਡਲ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਦੇਰ ਰਾਤ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇ ਵਾਲੇ ਨੇ ਕਿਹਾ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਉਸਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਅਤੇ ਉਸਦੇ ਟੁਕੜੇ ਕਰਕੇ ਮਾਰਾਂਗੇ । ਇਹ ਧਮਕੀ ਸੰਤੋਖ ਸਿੰਘ ਨੂੰ ਉਹਨਾਂ ਦੇ ਮੋਬਾਈਲ ਫੋਨ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਕੋਲ ਸੰਤੋਖ ‘ਤੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਉੱਤੇ ਗੋਲੀਆਂ ਚਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਕਿਸੇ ਕੰਮ ਦੇ ਸਿਲਸਿਲੇ ਵਿਚ ਤਰਨਤਾਰਨ ਗਏ ਹੋਏ ਸਨ ਅਤੇ ਵਾਪਸ ਆਉਂਦਿਆਂ ਉਹਨਾਂ ‘ਤੇ ਇਸ ਤਰ੍ਹਾਂ ਜਾਨਲੇਵਾ ਹਮਲਾ ਹੋਇਆ। ਦੋ ਬਾਈਕ ਸਵਾਰਾਂ ਨੇ ਉਹਨਾਂ ‘ਤੇ ਗੋਲੀਆਂ ਚਲਾਈਆਂ। ਇਸ ਲਈ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ।

ਇਸ ਹਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਨਾਜ਼ ਗਿੱਲ ਦੇ ਪਿਤਾ ਸਿਆਸੀ ਅਸਰ ਰਸੂਖ ਰੱਖਦੇ ਹਨ ਅਤੇ ਕੁਝ ਸਮਾਂ ਪਹਿਲਾਂ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਸੀ।

Advertisement

Related posts

Big News- PM ਮੋਦੀ ਖਿਲਾਫ ਭੱਦੀ ਟਿੱਪਣੀ ਕਰਨ ਵਾਲਾ ਯੂਪੀ ਦੇ ਬਦਾਊਂ ਤੋਂ ਗ੍ਰਿਫਤਾਰ

punjabdiary

ਮੁੱਖ ਮੰਤਰੀ ਲਈ ਲਿਆਂਦੇ ਸਮੋਸੇ ਤੇ ਕੇਕ ਸੁਰੱਖਿਆ ਮੁਲਾਜ਼ਮਾਂ ਨੂੰ ਪਰੋਸੇ, ਮਾਮਲਾ ਸੀ.ਆਈ.ਡੀ ਤੱਕ ਪਹੁੰਚਿਆ

Balwinder hali

Breaking News-16 ਕਰੋੜ ਦੀ ਰਕਮ ਨਾ ਦੇਣ ਕਾਰਨ PGI ਨੇ ਪੰਜਾਬ ਦੇ ਲੋਕਾਂ ਵਾਸੀਆਂ ਦਾ ਮੁਫਤ ਇਲਾਜ ਕੀਤਾ ਬੰਦ

punjabdiary

Leave a Comment