Breaking- ਸ਼ਹੀਦੇ ਆਜਮ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਦਸਤਾਰਬੰਦੀ ਮੁਕਾਬਲਿਆਂ ਦਾ ਆਯੋਜਨ
ਫਰੀਦਕੋਟ, 30 ਸਤੰਬਰ – (ਪੰਜਾਬ ਡਾਇਰੀ) ਜਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜੂਨੀਅਰ ਤੇ ਸੀਨੀਅਰ ਵਰਗ ਦੇ ਦਸਤਾਰਬੰਦੀ ਮੁਕਾਬਲਿਆਂ ਆਯੋਜਨ ਕਰਾਫਟ ਮੇਲੇ (ਦਾਣਾ ਮੰਡੀ) ਫਰੀਦਕੋਟ ਵਿਖੇ ਕੀਤਾ ਗਿਆ। ਜਿਸ ਵਿੱਚ 100 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।
ਇਸ ਸਮਾਗਮ ਵਿੱਚ ਡਾ. ਨਿਰਮਲ ਓਸੇਪਚਨ ਐਸ.ਡੀ.ਐਮ ਜੈਤੋ ਨੇ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ। ਜਦਕਿ ਜੇਤੂ ਭਾਗੀਦਾਰਾਂ ਨੂੰ ਪੱਗਾਂ ਦੀ ਸੇਵਾ ਡਾ. ਦਾਨੇਸ਼ ਜਿੰਦਲ, ਐਮਡੀ ਜਿੰਦਲ ਲੈਬ ਵੱਲੋਂ ਕੀਤੀ ਗਈ। ਇਸ ਮੌਕੇ ਸ਼੍ਰੀ ਜਸਬੀਰ ਜੱਸੀ ਨੇ ਭਾਗੀਦਾਰਾਂ ਤੇ ਹਾਜਰ ਲੋਕਾਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜੀਵਨੀ ਤੇ ਕੁਰਬਾਨੀ ਤੋਂ ਇਲਾਵਾ ਤੇ ਵਿਚਾਰਧਾਰਾ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਜੱਜਮੈਟ ਲਈ ਗੁਰਦਰਸ਼ਨ ਸਿੰਘ ਲਵੀ,ਜਸਵਿੰਦਰ ਸਿੰਘ, ਸਿਮਰਨੂਰ ਸਿੰਘ, ਪ੍ਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।
ਜੂਨੀਅਰ ਵਰਗ ਦੇ ਦਸਤਾਰਬੰਦੀ ਮੁਕਾਬਲਿਆਂ ਵਿਚ ਗੁਰਨਿਵਾਜ ਸਿੰਘ ਫਰੀਦਕੋਟ ਪਹਿਲੇ, ਗੁਰਸਹਿਜ ਸਿੰਘ ਦੂਜੇ ਅਤੇ ਨਵਪ੍ਰੀਤ ਸਿੰਘ ਭਾਣਾ ਤੀਜੇ ਸਥਾਨ ਤੇ ਆਏ। ਸੀਨੀਅਰ ਵਰਗ ਦੇ ਦਸਤਾਰਬੰਦੀ ਮੁਕਾਬਲੇ ਵਿੱਚ ਗੁਰਸਿਮਰਨ ਸਿੰਘ ਮੈਡੀਕਲ ਕਾਲਜ ਪਹਿਲੇ, ਗੁਰਟੇਕ ਸਿੰਘ ਫਰੀਦਕੋਟ ਦੂਜੇ ਅਤੇ ਅਮਰਜੋਤ ਸਿੰਘ ਫਰੀਦਕੋਟ ਤੀਜੇ ਸਥਾਨ ਤੇ ਰਹੇ। ਜੇਤੂ ਬੱਚਿਆਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਤੋਹਫੇ ਅਤੇ ਪੱਗਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਅਜੀਤਪਾਲ ਸਿੰਘ ਡੀ.ਆਰ.ਓ, ਨਵਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਬਾਗਬਾਨੀ, ਡਾ.ਕਿਰਨਦੀਪ ਸਿੰਘ ਗਿੱਲ, ਪ੍ਰਦੀਪ ਦਿਓੜਾ ਡਿਪਟੀ ਡੀ.ਓ, ਸੁਭਾਸ਼ ਚੰਦਰ ਸਕੱਤਰ ਰੈਡ ਕਰਾਸ ਤੋਂ ਇਲਾਵਾ ਪ੍ਰਿੰਸੀਪਲ ਰਾਜਵਿੰਦਰ ਕੌਰ, ਪਰਮਿੰਦਰ ਸਿੰਘ ਆਦਿ ਵੀ ਹਾਜਰ ਸਨ।