Breaking- ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਦੀ ਸੇਫਟੀ ਲਈ ਉਨ੍ਹਾਂ ਦੇ ਬੁਲੇਟ ਪਰੂਫ ਜੈਕਟ ਪਾਈ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਕੀਤਾ ਵਾਧਾ
7 ਨਵੰਬਰ – ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੇ ਦਿਨੀਂ ਸ਼ਿਵ ਸੈਨਾ ਆਗੂ ਸਧੀਰ ਸੂਰੀ ਨੂੰ ਪੁਲਿਸ ਦੇ ਘੇਰੇ ਵਿੱਚ ਸ਼ਰੇਆਮ ਨੌਜਵਾਨ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਿਹੜੇ ਸ਼ਿਵ ਸੈਨਾ ਦੇ ਆਗੂ ਲਗਾਤਾਰ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਲੁਧਿਆਣਾ ਦੇ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਦੇ ਪੁਲਿਸ ਨੇ ਬੁਲੈਟ ਪਰੂਫ ਜੈਕਟ ਪਾ ਦਿੱਤੀ ਹੈ ਜਿਸ ਦੀ ਇੱਕ ਫੋਟੋ ਵੀ ਬਾਹਰ ਨਿਕਲ ਕੇ ਆਈ ਜਿਥੇ ਕੁੱਝ ਲੋਕ ਅਮਿਤ ਅਰੋੜਾ ਦੇ ਬੁਲੈਟ ਪਰੂਫ ਜੈਕਟ ਪਾਉਂਦੇ ਨਜਰ ਆ ਰਹੇ ਹਨ। ਸਰਕਾਰ ਵੱਲੋਂ ਅਰੋੜਾ ਦੇ ਗੰਨਮੈਨ ਵੀ ਵਧਾ ਦਿੱਤੇ ਹਨ।
ਦੱਸ ਦਈਏ ਅਮਿਤ ਅਰੋੜਾ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਖਾਲਿਸਤਾਨ ਪੱਖੀ ਲੋਕਾਂ ਵਿਰੁੱਧ ਬੋਲਦਾ ਰਹਿੰਦਾ ਹੈ। ਜਿਸ ਕਰਕੇ ਪਹਿਲਾਂ ਹੀ ਅਰੋੜਾ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਹੈ ਤੇ ਸੂਰੀ ਦੇ ਕਤਲ ਤੋਂ ਬਾਅਦ ਇਸ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ ।ਇਹ ਖਾਲਿਸਤਾਨੀਆਂ ਦੀ ਹਿੱਟ ਲਿਸਟ ਤੇ ਹੈ । 2016 ਵਿੱਚ ਵੀ ਅਰੋੜੇ ਤੇ ਹਮਲਾ ਹੋਇਆ ਸੀ। ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਅਰੋੜੇ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ ਤੇ ਅੰਮ੍ਰਿਤਸਰ ਨਹੀਂ ਜਾਣ ਦਿੱਤਾ ਗਿਆ। ਪੁਲਿਸ ਅਮਿਤ ਅਰੋੜੇ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ।