Image default
ਤਾਜਾ ਖਬਰਾਂ

Breaking- ਸ਼ੂਗਰ ਮਿਲ ਦਾ ਗੇਟ ਬੰਦ ਕਰਕੇ ਕਿਸਾਨਾਂ ਨੇ ਮਿਲ ਮੈਨਜਮੈਂਟ ਖਿਲਾਫ ਨਾਹਰੇ ਬਾਜੀ ਕੀਤੀ

Breaking- ਸ਼ੂਗਰ ਮਿਲ ਦਾ ਗੇਟ ਬੰਦ ਕਰਕੇ ਕਿਸਾਨਾਂ ਨੇ ਮਿਲ ਮੈਨਜਮੈਂਟ ਖਿਲਾਫ ਨਾਹਰੇ ਬਾਜੀ ਕੀਤੀ

ਗੁਰਦਾਸਪੁਰ, 20 ਦਸੰਬਰ – (ਬਾਬੂਸ਼ਾਹੀ ਨੈਟਵਰਕ) ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਰੋਕਣ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਕੀੜੀ ਸ਼ੂਗਰ ਮਿੱਲ ਦੀ ਮੈਨੇਜਮੇਂਟ ਕਾਰਨ ਕਿਸਾਨਾਂ ਨੂੰ ਖੱਜਲ ਖਰਾਬ ਹੋਣਾ ਪੈ ਰਿਹਾ ਹੈ ਜਿੱਸ ਕਰਕੇ ਅੱਜ ਕਿਸਾਨਾਂ ਨੇ ਗੰਨੇ ਦੀ ਫ਼ਸਲ ਦੀ ਅਦਾਇਗੀ 14 ਦਿਨਾਂ ਅੰਦਰ ਨਾ ਹੋਣ ਕਾਰਨ ਅਤੇ ਫ਼ਸਲ ਨੂੰ ਮਿਲਾ ਵਿੱਚ ਵੇਚਣ ਲਈ ਫ਼ਸਲ ਦੀ ਪਰਚੀ ਨਾ ਦੇਣ ਕਾਰਨ ਕਿਸਾਨਾਂ ਨੇ ਗੁਰਦਾਸਪੁਰ ਦੀ ਕੀੜੀ ਸ਼ੂਗਰ ਮਿਲ ਦਾ ਘਿਰਾਓ ਕੀਤਾ ਅੱਤੇ ਮਿਲ ਦਾ ਗੇਟ ਕੀਤਾ ਬੰਦ ਮਿਲ ਮੈਨਜਮੈਂਟ ਖਿਲਾਫ ਨਾਹਰੇ ਬਾਜੀ ਕੀਤੀ
ਕੀੜੀ ਸ਼ੂਗਰ ਮਿੱਲ ਅੱਗੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਕੀੜੀ ਸ਼ੂਗਰ ਮਿੱਲ ਦੀ ਮੈਨੇਜਮੈਂਟ ਵੱਲੋ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਲਕੇ ਦੇ ਕਿਸਾਨਾਂ ਨੂੰ ਫਸਲ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਛੋਟੇ ਕਿਸਾਨਾਂ ਨੂੰ ਗੰਨੇ ਦੀਆਂ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ ਓਹਨਾਂ ਦਸਿਆ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ 14 ਦਿਨਾਂ ਅੰਦਰ ਕੀਤੀ ਜਾਏਗੀ ਪਰ ਇਹ ਮਿਲ ਦਾ ਜੀਐੱਮ ਉਹਨਾਂ ਨੂੰ ਸਮੇਂ ਸੀਰ ਪੈਸੈ ਨਹੀਂ ਦੇ ਰਿਹਾ ਅੱਤੇ ਆਰੋਪ ਲਗਾਏ ਕਿ ਮਿੱਲ ਦਾ ਜੀਐੱਮ ਆਪਣੇ ਚਹੇਤਿਆਂ ਨੂੰ ਗੰਨੇ ਦੀਆਂ ਪਰਚੀਆਂ ਦੇ ਰਿਹਾਂ ਜਿਸ ਕਰਕੇ ਅੱਜ ਉਹਨਾਂ ਨੇ ਮਿੱਲ ਮੈਨੇਜਮੈਂਟ ਦੇ ਖ਼ਿਲਾਫ ਮਿੱਲ ਦਾ ਗੇਟ ਬੰਦ ਕਰ ਰੋਸ਼ ਪ੍ਰਦਰਸਨ ਕਿਤਾ ਅੱਤੇ ਕਿਹਾ ਕਿ ਜਦੌ ਤਕ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ ਅਤੇ ਮਿੱਲ ਦਾ ਗੇਟ ਬੰਦ ਰਹੇਗਾ

Related posts

Breaking- ਪੰਜਾਬ ਵਿਚ 18 ਬੱਸ ਡਿਪੂਆਂ ਨੇ ਬੱਸ ਆਵਾਜਾਈ ਕੀਤੀ ਬੰਦ

punjabdiary

ਇਨਸਾਫ ਦੀ ਮੰਗ ਨੂੰ ਲੈ ਕੇ ਜਿਲ੍ਹਾ ਫਰੀਦਕੋਟ ਦੇ ਸਮੂਹ ਸਕੂਲ ਰਹੇ ਬੰਦ

punjabdiary

Breaking- ਐੱਨਆਈਏ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਟਿਆਲਾ ਦੀ ਕੋਰਟ ਵਿੱਚ ਕੀਤਾ ਪੇਸ਼

punjabdiary

Leave a Comment