Breaking- ਸਕੂਲਾਂ ਲਈ 30.93 ਲੱਖ ਰੁਪਏ ਦੀ ਰਾਸ਼ੀ ਕੀਤੀ ਜਾਰੀ – ਵਿਧਾਇਕ ਸੇਖੋਂ
ਫਰੀਦਕੋਟ, 23 ਮਾਰਚ – (ਪੰਜਾਬ ਡਾਇਰੀ) ਹਲਕਾ ਫਰੀਦਕੋਟ ਦੇ ਸਕੂਲਾਂ ਵਿਚ ਮੁਢਲੀਆਂ ਸਹੂਲਤਾਂ ਅਤੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ 30.93 ਲੱਖ ਰੁਪਏ ਦੀ ਰਾਸ਼ੀ ਕੀਤੀ ਜਾਰੀ ਕੀਤੀ ਗਈ ਹੈ।ਸਕੂਲਾਂ ਦੀ ਹਾਲਤ ਸੁਧਾਰਨ ਲਈ ਪੰਜਾਬ ਸਰਕਾਰ ਵਚਨ ਬੱਧ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਫਰੀਦਕੋਟ ਦੇ 15 ਸਕੂਲਾਂ ਲਈ 30.93 ਲੱਖ ਰੁਪਏ ਦੀ ਰਾਸ਼ੀ ਲਈ ਜਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜੀ.ਪੀ.ਐਸ.ਬੁੱਟਰ, ਲਈ 2.76ਲੱਖ,ਜੀ.ਪੀ.ਐਸ ਬਸਤੀ ਨਾਨਕਸਰ ਲਈ 3.36 ਲੱਖ,ਜੀ.ਪੀ.ਐਸ ਸਾਦਿਕ 6.28 ਲੱਖ,
ਜੀ.ਐਮ.ਐਸ ਵੀਰੇਵਾਲਾ ਖੁਰਦ 0.14 ਲੱਖ,
ਜੀ.ਐਮ.ਐਸ ਬੀਹਲੇਵਾਲਾ 0.63 ਲੱਖ, ਜੀਐਮਐਸ ਕਾਬਲਵਾਲਾ 0.42 ਲੱਖ,ਜੀ.ਐਚ.ਐਸ ਕਉਣੀ 1.12 ਲੱਖ,ਜੀ.ਐਮ.ਐਸ ਕਿੰਗਰਾ0.32 ਲੱਖ, ਜੀ.ਐਮ.ਐਸ ਪਹਿਲੂਵਾਲਾ 0.89 ਲੱਖ,ਜੀ.ਐਚ. ਐਸ ਪਿਪਲੀ ਨਵੀਨ 2.47 ਲੱਖ,ਜੀ.ਐਚ.ਐਸ ਬੀ ਸਾਦਿਕ 2.25 ਲੱਖ,ਜੀਪੀਐਸ ਚੇਤ ਸਿੰਘਵਾਲਾ 2.05 ਲੱਖ,
ਜੀ.ਪੀ.ਐਸ ਢਿਲਵਾਂ ਕਲਾਂ 6.23 ਲੱਖ,
ਜੀ.ਪੀ.ਐਸ ਭੋਲੂਵਾਲਾ0.58 ਲੱਖ,
ਜੀ ਐੱਸ ਐੱਸ ਐੱਸ ਜੰਡ ਸਾਹਿਬ 1.45 ਲੱਖ ਸਕੂਲਾਂ ਲਈ ਰਾਸ਼ੀ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਦਾ ਬੁਨਿਆਦੀ ਢਾਂਚਾ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਜਾ ਰਿਹਾ ਹੈ।