Image default
ਤਾਜਾ ਖਬਰਾਂ

Breaking- ਸਮਾਰਟ ਸਕੂਲ ਸਕੀਮ ਪ੍ਰੋਜੈਕਟ ਤਹਿਤ 5 ਸੈਕੰਡਰੀ ਅਤੇ 66 ਪ੍ਰਾਇਮਰੀ ਸਕੂਲਾਂ ਨੂੰ 4.80 ਲੱਖ ਦੀ ਰਾਸ਼ੀ ਜਾਰੀ – ਵਿਧਾਇਕ ਸੇਖੋਂ

Breaking- ਸਮਾਰਟ ਸਕੂਲ ਸਕੀਮ ਪ੍ਰੋਜੈਕਟ ਤਹਿਤ 5 ਸੈਕੰਡਰੀ ਅਤੇ 66 ਪ੍ਰਾਇਮਰੀ ਸਕੂਲਾਂ ਨੂੰ 4.80 ਲੱਖ ਦੀ ਰਾਸ਼ੀ ਜਾਰੀ – ਵਿਧਾਇਕ ਸੇਖੋਂ

ਫਰੀਦਕੋਟ, 28 ਮਾਰਚ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਸਕੀਮ ਪ੍ਰੋਜੈਕਟ ਅਧੀਨ ਸਾਰੇ ਪੰਜਾਬ ਲਈ 2.75 ਕਰੋੜ ਰੁਪਏ ਬਰੋਡਕਾਸਟਿੰਗ ਸਿਸਟਮ ਅਤੇ ਡਿਜੀਟਲ ਬੈੱਲ ਲਈ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਫਰੀਦਕੋਟ ਹਲਕੇ ਦੇ 5 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਇਲਾਵਾ 66 ਪ੍ਰਾਇਮਰੀ ਸਕੂਲਾਂ ਨੂੰ ਬਰੋਡਕਾਸਟਿੰਗ ਸਿਸਟਮ ਅਤੇ ਡਿਜੀਟਲ ਬੈੱਲ ਲਈ 4.80 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਹਲਕੇ ਦੇ ਜਿੰਨਾਂ ਸਕੂਲਾਂ ਨੂੰ ਰਾਸ਼ੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਉਣੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਹਿਲ, ਸਰਕਾਰੀ ਪ੍ਰਾਇਮਰੀ ਸਕੂਲ ਸੰਗਰਾਹੂਰ, ਸਰਕਾਰੀ ਪ੍ਰਾਇਮਰੀ ਸਕੂਲ ਬਾਲਮੀਕ ਕਲੋਨੀ ਫਰੀਦਕੋਟ, ਸਰਕਾਰੀ ਪ੍ਰਾਇਮਰੀ ਸਕੂਲ ਸਟੇਸ਼ਨ ਗੋਲੇਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਹੱਸਣ ਭੱਟੀ, ਸਰਕਾਰੀ ਪ੍ਰਾਇਮਰੀ ਸਕੂਲ ਡੋਡ, ਸਰਕਾਰੀ ਪ੍ਰਾਇਮਰੀ ਸਕੂਲ ਮਰਾੜ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡੀ ਬਲੋਚਾਂ, ਚੇਤ ਸਿੰਘ ਵਾਲਾ, ਸੁਤੰਤਰਤਾ ਸੰਗਰਾਮੀ ਜੋਗਿੰਦਰ ਸਿੰਘ ਢਿੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਢਿੱਲਵਾਂ ਖੁਰਦ, ਸਰਕਾਰੀ ਪ੍ਰਾਇਮਰੀ ਸਕੂਲ ਪਿੱਪਲੀ ਪੁਰਾਈ, ਸਰਕਾਰੀ ਪ੍ਰਾਇਮਰੀ ਸਕੂਲ ਰਾਜੋਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਭਾਗਥਲਾ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਭਾਗ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਕਾਨਿਆਂਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਹਰਦਿਆਲੇਆਣਾ, ਸਰਕਾਰੀ ਪ੍ਰਾਇਮਰੀ ਸਕੂਲ ਪਹਿਲੂਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਕਾਬਲਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਸਿਮਰੇਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਡੱਲੇਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਘੁੱਦੂਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਖੁਰਦ, ਜੰਡ ਵਾਲਾ, ਝਾੜੀਵਾਲਾ ਅਤੇ ਅਰਾਈਆਂਵਾਲਾ ਖੁਰਦ ਆਦਿ ਸ਼ਾਮਲ ਹਨ।

Related posts

Breaking – ਭਗਵੰਤ ਸਿੰਘ ਮਾਨ ਸਰਕਾਰ ਵੀ ਗਰੀਬਾਂ ਨੂੰ ਮਾਰਨ ਲਈ ਤੁਰੀ ਕੇਂਦਰ ਸਰਕਾਰ ਦੇ ਰਾਹਾ ਤੇ

punjabdiary

Breaking- 7 ਨਵੰਬਰ ਨੂੰ ਹੋਵੇਗੀ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ – ਨਿਰਵੈਰ ਸਿੰਘ ਬਰਾੜ

punjabdiary

ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਜੇ ਤੱਕ ਕਿਤਾਬਾਂ ਤੋਂ ਸੱਖਣੇ

punjabdiary

Leave a Comment