Breaking- ਸਰਕਾਰੀ ਹਾਈ ਸਕੂਲ ਬੀੜ ਸਿੱਖਾਂ ਵਾਲਾ ਦੇ 13 ਵਿਦਿਆਰਥੀਆਂ ਨੇ ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਪਾਸ ਕੀਤੀ
26 ਜੁਲਾਈ – (ਪੰਜਾਬ ਡਾਇਰੀ) ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿਪ 2021 ਲਈ ਕਰਵਾਈ ਗਈ ਮੁਕਾਬਲਾ ਪ੍ਰੀਖਿਆ ਵਿੱਚ ਸਰਕਾਰੀ ਹਾਈ ਸਕੂਲ ਬੀੜ ਸਿੱਖਾਂ ਵਾਲਾ ਦੇ ਵਿਦਿਆਰਥੀਆਂ ਦੀ ਕਾਰਗੁਜਾਰੀ ਸ਼ਾਨਦਾਰ ਰਹੀ । ਸਕੂਲ ਹੈਡ ਮਿਸਟਰੈਂਸ ਸ੍ਰੀਮਤੀ ਹਰਸਿਮਰਨਜੀਤ ਕੌਰ ਨੇ ਦੱਸਿਆ ਕਿ ਇਸ ਵਜੀਫਾ ਪ੍ਰੀਖਿਆ ਵਿੱਚ ਸਕੂਲ ਦੇ 13 ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਹ ਪ੍ਰੀਖਿਆ ਪਾਸ ਕੀਤੀ । ਸਕੂਲ ਦੇ ਵਿਦਿਆਰਥੀਆਂ ਰਜਨੀ ਕੌਰ ਪੁੱਤਰੀ ਕਰਮ ਸਿੰਘ, ਜਸ਼ਨਦੀਪ ਕੌਰ ਪੁੱਤਰੀ ਦਰਸ਼ਨ ਸਿੰਘ, ਜਸ਼ਨਪ੍ਰੀਤ ਕੌਰ ਪੁੱਤਰੀ ਪੱਪੂ ਸਿੰਘ, ਕਮਲਦੀਪ ਕੌਰ ਪੁੱਤਰੀ ਨਿਰਮਲ ਸਿੰਘ, ਸੁਮਨਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ, ਅਭਿਜੋਤ ਸਿੰਘ ਪੁੱਤਰ ਰਣਜੀਤ ਸਿੰਘ, ਬਲਰਾਜ ਸਿੰਘ ਪੁੱਤਰ ਜਸਵੀਰ ਸਿੰਘ, ਜਸ਼ਨਪ੍ਰੀਤ ਕੌਰ ਪੁੱਤਰੀ ਹਰਮੇਲ ਸਿੰਘ, ਕਿਰਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ, ਪਵਨਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ, ਰਣਬੀਰ ਸਿੰਘ ਪੁੱਤਰ ਜਗਦੇਵ ਸਿੰਘ, ਰੇਸ਼ਮ ਸਿੰਘ ਪੁੱਤਰ ਕੁਲਵੰਤ ਸਿੰਘ, ਜੋਤੀ ਪੁੱਤਰੀ ਜਸਵੰਤ ਸਿੰਘ ਨੇ ਸਕਾਲਰਸ਼ਿਪ ਪ੍ਰਾਪਤ ਕੀਤੀ । ਹੁਣ ਇਹਨਾਂ ਬੱਚਿਆਂ ਨੂੰ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਪ੍ਰਤੀ ਮਹੀਨਾ 1000/- ਰੁਪਏ ਵਜ਼ੀਫਾ ਪ੍ਰਾਪਤ ਹੋਵੇਗਾ । ਇਸ ਪ੍ਰੀਖਿਆ ਦੇ ਸਕੂਲ ਵਿਚੋਂ ਨੋਡਲ ਅਫ਼ਸਰ ਸ੍ਰੀਮਤੀ ਨਿਸ਼ੂ ਭੱਲਾ ਸਾਇੰਸ ਮਿਸਟ੍ਰੈਸ ਨੇ ਬਹੁਤ ਹੀ ਮਿਹਨਤ ਤੇ ਲਗਨ ਨਾਲ ਇਸ ਪ੍ਰੀਖਿਆ ਦੀ ਤਿਆਰੀ ਕਰਵਾਈ । ਸਕੂਲ ਦੇ ਸਮੇਂ ਤੋਂ ਬਾਅਦ ਜੂਮ ਕਲਾਸਾ ਰਾਹੀਂ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ । ਉਹਨਾ ਦੱਸਿਆ ਕਿ ਉਹਨਾਂ ਦੇ ਨਾਲ ਸ੍ਰੀਮਤੀ ਮਨਿੰਦਰ ਕੌਰ, ਮੈਥ ਮਿਸਟ੍ਰੈਸ, ਸ੍ਰੀ ਦਵਿੰਦਰਪਾਲ ਸਿੰਘ ਸ.ਸ. ਮਾਸਟਰ ਨੇ ਬਹੁਤ ਮਿਹਨਤ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਈ । ਇਕੋ ਸੈਸ਼ਨ ਦੇ ਇੰਨੇ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਪਾਸ ਕਰਨਾ ਸਕੂਲ ਦੇ ਸਿੱਖਿਆਂ ਦੇ ਉਚਤਮ ਗੁਣਾਮਕ ਹੈ।