Breaking- ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ ਏਨੀ ਠੰਡ ਵਿੱਚ ਸੜਕਾਂ ਉੱਤੇ ਰਾਤਾਂ ਕੱਟਣ ਨੂੰ ਮਜਬੂਰ ਹਨ, ਮੰਗਾਂ ਨਾ ਮੰਨੇ ਜਾਣ ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ – ਕਿਸਾਨ ਆਗੂ
ਗੁਰਦਾਸਪੁਰ , 26 ਦਸੰਬਰ – (ਬਾਬੂਸ਼ਾਹੀ ਬਿਊਰੋ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਧਰਨਾ ਵੱਖ ਵੱਖ ਜਿਲਿਆਂ ਵਿੱਚ ਡੀ.ਸੀ. ਦਫਤਰਾਂ ਵਿੱਚ ਚੱਲ ਰਿਹਾ ਹੈ ਜਿਸ ਦੇ ਚਲਦਿਆਂ ਮੰਗਾਂ ਨਾ ਮੰਨਣ ਕਰਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ 15 ਦਸੰਬਰ ਤੋ ਪੰਜਾਬ ਦੇ 18 ਟੋਲ ਪਲਾਜੇ ਫਰੀ ਕਰਨ ਦਾ ਐਲਾਨ ਕੀਤਾ ਸੀ ਅਤੇ 15 ਤਰੀਕ ਤੋ ਲਗਾਤਾਰ ਡੀ.ਸੀ ਦਫਤਰਾਂ ਦੇ ਨਾਲ ਨਾਲ 18 ਟੋਲ ਪਲਾਜਿਆਂ ਉੱਤੇ ਵੀ ਲਗਾਤਾਰ 12 ਦਿਨਾਂ ਤੌ ਧਰਨੇ ਚੱਲ ਰਹੇ ਹਨ ।
ਜਿਲਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਦੇ ਪ੍ਰਧਾਨ ਜਤਿੰਦਰ ਸਿੰਘ ਚੀਮਾਂ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਜੋ ਧਰਨਾ 26 ਤਰੀਕ ਨੂੰ ਡੀ.ਸੀ ਦਫਤਰ ਉਲੀਕਿਆ ਗਿਆ ਸੀ ਉਹ ਨਿਰੰਤਰ ਜਾਰੀ ਹੈ। ਉਸ ਤੋ ਇਲਾਵਾ ਲੱਦਪਾਲਵਾਂ ਟੋਲ ਪਲਾਜੇ ਤੇ ਧਰਨਾ 12ਵੇਂ ਦਿਨ ਵਿੱਚ ਸਾਮਲ ਹੋ ਚੁਕਿਆ ਹੈ। ਜਿਸ ਵਿੱਚ ਕਿਸਾਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਣ ਏਨੀ ਠੰਡ ਵਿੱਚ ਸੜਕਾਂ ਉੱਤੇ ਰਾਤਾਂ ਕੱਟਣ ਨੂੰ ਮਜਬੂਰ ਹਨ ।
ਲਦਪਾਲਵਾਂ ਟੋਲ ਪਲਾਜਾ ਅੱਜ 12ਵੇਂ ਦਿਨ ਲਗਾਤਾਰ ਫਰੀ ਚੱਲ ਰਿਹਾ ਹੈ। ਜਿਸ ਵਿੱਚ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਅਤੇ ਜੋਨ ਤੇਜਾ ਸਿੰਘ ਸੁਤੰਤਰ ਆਪਣੀ ਡਿਉਟੀ ਨਿਭਾ ਰਹੇ ਹਨ , ਟੋਲ ਪਲਾਜੇ ਨੂੰ ਨਿਰੰਤਰ ਬੰਦ ਰੱਖਣ ਲਈ ਜੋਨ ਬਾਬਾ ਮਸਤੂ ਜੀ ਦੇ ਪਿੰਡ ਸੁਲਤਾਨੀ , ਥੰਮਣ, ਉੱਚਾ ਧਕਾਲਾ ਆਦਿ ਆਪਣੀ ਦਿਨ ਰਾਤ ਦੀ ਵਾਰੀ ਨਿਭਾਉਣਗੇ।
ਪ੍ਰਧਾਨ ਚੀਮਾਂ ਵੱਲੋ ਮੰਗ ਕੀਤੀ ਗਈ ਜੋ ਜੀਰੇ ਸਰਾਬ ਦੀ ਫੈਕਟਰੀ ਦੇ ਮਾਲਕਾਂ ਉੱਤੇ ਬਣਦੇ ਪਰਚੇ ਕੀਤੇ ਜਾਣ ਤਾਂ ਜੋ ਉਹ ਧਰਤੀ ਹੇਠਲਾ ਪਾਣੀ ਗੰਦਲਾ ਨਾ ਕਰ ਸਕਣ। ਇਸ ਤੋ ਬਾਅਦ ਪ੍ਰਧਾਨ ਚੀਮਾਂ ਵੱਲੋ ਕਿਹਾ ਗਿਆ ਕਿ ਸਰਕਾਰ ਜਲਦੀ ਤੋ ਜਲਦੀ ਕਿਸਾਨਾਂ ਦੀਆ ਮੰਗਾਂ ਮੰਨੇ ਨਹੀ ਤਾਂ ਸ਼ੰਘਰਸ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਅੱਲੜਪਿੰਡੀ , ਮਹਿੰਦਰ ਸਿੰਘ ਥੰਮਣ , ਬਖਸੀਸ ਸਿੰਘ ਸੁਲਤਾਨੀ , ਸਤਨਾਮ ਸਿੰਘ ਉੱਚਾ ਧਕਾਲਾ ਚਰਨਜੀਤ ਸਿੰਘ ਪੀਰਾਂ ਬਾਗ਼, ਜੋਗਾ ਸਿੰਘ, ਵੱਸਣ ਸਿੰਘ ਪੀਰਾਂ ਬਾਗ, ਕੁਲਜੀਤ ਸਿੰਘ ਹਯਾਤ ਨਗਰ , ਅਮਰੀਕ ਸਿੰਘ ਆਦਿ ਹਾਜਰ ਸਨ।