Breaking- ਸ਼ੁੱਧ ਅਤੇ ਮਿਆਰੀ ਸੰਗੀਤ ਨੂੰ ਪ੍ਰਫੁੱਲਤ ਕਰ ਰਹੀ ਸੰਸਥਾ ਸੁਰ ਆਂਗਣ ਵੱਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ
ਜਿਸ ਵਿਚ ਅੱਜ-ਕੱਲ ਦੀ ਪੰਜਾਬੀ ਗਾਇਕੀ ਵਿਚ ਨਸ਼ਾਖੋਰੀ, ਅਸ਼ਲੀਲਤਾ ਅਤੇ ਹਥਿਆਰਾਂ ਨਾਲ ਸਬੰਧਤ ਗਾਣਿਆ ਦੇ ਵਿਰੁੱਧ ਇਕ ਮੁਹਿੰਮ ਸੁਰੀਲੇ ਫ਼ਨਕਾਰ ਨਾਮ ਦੇ ਤਹਿਤ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਇੱਕ ਪ੍ਰੋਗਰਾਮ ਸ੍ਰੀ ਰਘੂ ਅਰੋੜਾ ਵੱਲੋਂ ਕਰਵਾਇਆ ਗਿਆ
ਫਰੀਦਕੋਟ, 31 ਜਨਵਰੀ – (ਪੰਜਾਬ ਡਾਇਰੀ) ਸ਼ੁੱਧ ਅਤੇ ਮਿਆਰੀ ਸੰਗੀਤ ਨੂੰ ਪ੍ਰਫੁੱਲਤ ਕਰ ਰਹੀ ਸੰਸਥਾ ਸੁਰ ਆਂਗਣ ਵੱਲੋਂ ਅੱਜ ਕੱਲ ਪੰਜਾਬੀ ਗਾਇਕੀ ਵਿਚ ਨਸ਼ਾਖੋਰੀ, ਅਸ਼ਲੀਲਤਾ ਅਤੇ ਹਥਿਆਰਾਂ ਨਾਲ ਸਬੰਧਤ ਗਾਣਿਆ ਦੇ ਵਿਰੁੱਧ ਇਕ ਮੁਹਿੰਮ ਸੁਰੀਲੇ ਫ਼ਨਕਾਰ ਨਾਮ ਦੇ ਤਹਿਤ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਇੱਕ ਪ੍ਰੋਗਰਾਮ ਕਲਸੀ ਮਾਰਕੀਟ ਵਿਖੇ ਭਾਰਤ ਆਟੋ ਸਰਵਿਸ ਦੇ ਸੰਚਾਲਕ ਸ੍ਰੀ ਰਘੂ ਅਰੋੜਾ ਵੱਲੋਂ ਕਰਵਾਇਆ ਗਿਆ। ਇਸ ਵਿੱਚ ਬਜ਼ਮ ਦੇ ਮੁੱਖ ਆਕਰਸ਼ਣ ਦੇ ਰੂਪ ਵਿਚ ਸੰਗੀਤ ਅਧਿਆਪਿਕਾ ਹਰਪ੍ਰੀਤ ਕੌਰ (ਸੰਗੀਤ ਅਧਿਆਪਕ, ਸੈਂਟ ਮੈਰੀ ਸਕੂਲ. ਫ਼ਰੀਦਕੋਟ) ਨੇ ਗੀਤਾ, ਗ਼ਜ਼ਲਾਂ ਅਤੇ ਨਜ਼ਮਾਂ ਦੇ ਨਾਲ ਇਸ ਮਹਿਫਿਲ ਨੂੰ ਖੂਬਸੂਰਤ ਬਣਾਇਆ। ਡਾ. ਰਾਜੇਸ਼ ਮੋਹਨ ਦੇ ਨਿਰਦੇਸ਼ਨ ਵਿੱਚ ਸੁਰੀਲੇ ਫ਼ਨਕਾਰ ਦੀ ਇਸ ਲੜੀ ਦਾ ਆਗਾਜ਼ ਸਭ ਤੋਂ ਪਹਿਲਾਂ ਸ੍ਰੀ ਰਘੂ ਅਰੋੜਾ ਜੀ ਦੇ ਮਾਤਾ ਜੀ ਸ੍ਰੀਮਤੀ. ਸਾਵਿਤਰੀ ਦੇਵੀ ਜੀ ਨੂੰ ਸ਼ਰਧਾਂਜਲੀ ਨਾਲ ਅਰੰਭ ਕੀਤਾ ਗਿਆ ਇਸ ਉਪਰੰਤ ਡਾ. ਰਾਜੇਸ਼ ਮੋਹਨ ਨੇ ਸੁਰੀਲੇ ਫ਼ਨਕਾਰ ਸ੍ਰਿੰਖਲਾ ਦੇ ਉਦੇਸ਼ ਅਤੇ ਸੁਰ ਆਂਗਣ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ ਓਹਨਾ ਨੇ ਇਸ ਸਬੰਧ ਵਿਚ ਕਿਹਾ ਕਿ ਜਿਸ ਤਰ੍ਹਾਂ ਦੀ ਗਾਇਕੀ ਤੇ ਜਿਸ ਤਰ੍ਹਾਂ ਦੇ ਗੀਤ ਸਾਡੇ ਦਿਮਾਗਾਂ, ਦਿਲਾਂ ਅਤੇ ਰੂਹਾਂ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਇਸ ਲਈ ਇਸ ਦੀ ਸਖ਼ਤ ਲੋੜ ਹੈ ਕਿ ਨੌਜਵਾਨਾਂ ਵਿੱਚ ਸੁੱਧ ਅਤੇ ਮਿਆਰੀ ਸੰਗੀਤ ਦਾ ਪ੍ਰਚਾਰ ਕੀਤਾ ਜਾਵੇ । ਇਸ ਉਪਰੰਤ ਹਰਪ੍ਰੀਤ ਕੌਰ ਵੱਲੋਂ ਡਾ. ਰਾਜੇਸ਼ ਮੋਹਨ ਦੀ ਨਜ਼ਮ ‘ਏ ਮੇਰੇ ਖ਼ੁਦਾ’ ਪੇਸ਼ ਕੀਤੀ ਗਈ ਇਸ ਉਪਰੰਤ ‘ ਏ ਜਜ਼ਬਾ ਏ ਦਿਲ ਗਰ ਮੈਂ ਚਾਹੁੰ’ ਤੁਮ ਚਲੇ ਕਯਾ ਗਏ ਗ਼ਜ਼ਲ ਪੇਸ਼ ਕੀਤੀ ਗਈ ਇਸ ਉਪਰੰਤ ਹਰਪ੍ਰੀਤ ਕੌਰ ਵੱਲੋਂ ਲਤਾ ਮੰਗੇਸ਼ਕਰ ਜੀ ਦੇ ਫਿਲਮੀ ਗੀਤ ਜਿਵੇਂ ਕਿ ‘ਲੋ ਆ ਗਈ ਉਨਕੀ ਯਾਦ’, ਮਿਲਤੀ ਹੈ ਜ਼ਿੰਦਗੀ ਮੇਂ ‘ ਪੇਸ਼ ਕੀਤੇ ਗਏ। ਵਿਸ਼ੇਸ਼ ਰੂਪ ਵਿੱਚ ਡਾ. ਰਾਜੇਸ਼ ਮੋਹਨ ਤੇ ਹਰਪ੍ਰੀਤ ਕੌਰ ਨੇ ਯੁਗਲ ਰੂਪ ਡਾ.ਰਾਜੇਸ਼ ਮੋਹਨ ਦੀ ਪੰਜਾਬੀ ਗ਼ਜ਼ਲ ‘ਮੈਂ ਬੇਬਸੀ ਦੇ ਰੰਗ ਵਿੱਚ ਉਮਰਾਂ ਬੀਤਾਈਆਂ ‘ ਪੇਸ਼ ਕੀਤੀ ਗਈ । ਸਰੋਤਿਆਂ ਦੀ ਫਰਮਾਇਸ਼ ਤੇ ਡਾ. ਰਾਜੇਸ਼ ਮੋਹਨ ਅਤੇ ਹਰਪ੍ਰੀਤ ਕੌਰ ਵੱਲੋਂ ਸ਼ਿਵ ਕੁਮਾਰ ਦੀ ਪ੍ਰਸਿੱਧ ਗਜ਼ਲ ‘ਗ਼ਮਾਂ ਦੀ ਰਾਤ ਲੰਮੀ ਏ’ ਪੇਸ਼ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਐੱਸ.ਬੀ.ਐੱਸ ਕਾਲਜ, ਕੋਟਕਪੂਰਾ ਦੇ ਪੂਰਵ ਮੁਖੀ ਸੰਗੀਤ ਵਿਭਾਗ ਸ੍ਰੀਮਤੀ . ਅਰੁਣਾ ਰਣਦੇਵ ਅਤੇ ਪ੍ਰਸਿੱਧ ਸਮਾਜ ਸੇਵੀ ਸਤੀਸ਼ ਰਣਦੇਵ ਨੇ ਵੀ ਭਜਨ ਗਾਇਨ ਕੀਤਾ । ਅੰਤ ਵਿੱਚ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸੁਰ ਆਂਗਣ ਦੇ ਨੌਜਵਾਨ ਫ਼ਨਕਾਰ ਸੰਦੀਪ ਸਿੰਘ ,ਕਿਰਨਦੀਪ ਕੌਰ ਅਤੇ ਮਨਪ੍ਰੀਤ ਕੌਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸ਼੍ਰੀ ਹਰਜੀਤ ਸਿੰਘ ਪ੍ਰਸਿੱਧ ਸੰਗੀਤਕਾਰ ਅਤੇ ਸ਼੍ਰੀ ਰਵੀ ਕੁਮਾਰ ਵੱਲੋਂ ਤਬਲੇ ਤੇ ਬਹੁਤ ਖੂਬਸੂਰਤੀ ਨਾਲ ਸੰਗਤ ਨਿਭਾਈ ਗਈ । ਇਸ ਮੌਕੇ ਤੇ ਹਾਜ਼ਰ ਸਖਸ਼ੀਅਤਾ ਵਿੱਚ ਸ. ਬਲਬੀਰ ਸਿੰਘ ਕਲਸੀ, ਸਾਕਸ਼ੀ ਅਰੋੜਾ ਕੁਲਵਿੰਦਰ ਕਾਮਿਲ, ਸਤੀਸ਼ ਬਾਗ਼ੀ ਅਤੇ ਕਈ ਸੰਗੀਤਕਾਰ ਅਤੇ ਸਾਹਿਤਕਾਰ ਵਿਸ਼ੇਸ਼ ਤੌਰ ਤੇ ਹਾਜਿਰ ਸਨ। ਅੰਤ ਵਿੱਚ ਸ਼੍ਰੀ. ਰਘੂ ਅਰੋੜਾ ਜੀ ਨੇ ਸਭ ਦਾ ਧੰਨਵਾਦ ਕੀਤਾ।