Image default
ਤਾਜਾ ਖਬਰਾਂ

Breaking- ਸਾਰੇ ਤਿਉਹਾਰ ਲੋਕਾਂ ਕਰਕੇ ਬਚੇ ਹੋਏ ਨੇ, ਜੇ ਸਵਾਰਥੀ ਲੀਡਰਾਂ ਦੇ ਹੱਥ ਹੁੰਦੇ ਤਾਂ ਹੁਣ ਤੱਕ ਖ਼ਤਮ ਹੋ ਜਾਂਦੇ – ਭਗਵੰਤ ਮਾਨ

Breaking- ਸਾਰੇ ਤਿਉਹਾਰ ਲੋਕਾਂ ਕਰਕੇ ਬਚੇ ਹੋਏ ਨੇ, ਜੇ ਸਵਾਰਥੀ ਲੀਡਰਾਂ ਦੇ ਹੱਥ ਹੁੰਦੇ ਤਾਂ ਹੁਣ ਤੱਕ ਖ਼ਤਮ ਹੋ ਜਾਂਦੇ – ਭਗਵੰਤ ਮਾਨ

ਚੰਡੀਗੜ੍ਹ, 22 ਅਪ੍ਰੈਲ – ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਸਲਿਮ ਭਾਈਚਾਰੇ ਨਾਲ ਈਦ ਦਾ ਤਿਉਹਾਰ ਮਨਾਉਣ ਲਈ ਜਲੰਧਰ ਪਹੁੰਚੇ, ਉੱਥੇ ਉਨ੍ਹਾਂ ਨੇ ਕਿਹਾ ਬਹੁਤ ਸਾਰੇ Tv ਚੈਨਲਾਂ ਨੇ ਦੇਸ਼ ‘ਚ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਮੋਦੀ ਸਰਕਾਰ ਨੇ ਹਰ ਸੰਵਿਧਾਨਿਕ ਸੰਸਥਾ ‘ਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ ਹੈ । ਅਸੀਂ ਨਫ਼ਰਤ ਦੀ ਨਹੀਂ ਤੁਹਾਡੇ ਬੱਚਿਆਂ ਨੂੰ ਉੱਚ-ਪੱਧਰੀ ਸਿੱਖਿਆ ਦੇਣ ਦੀ ਸਿਆਸਤ ਕਰਦੇ ।
ਉਨ੍ਹਾਂ ਨੇ ਕਿਹਾ ਇਸ ਤੋਂ ਪਹਿਲਾਂ ਕਿਸੇ ਵੀ ਸਿਆਸੀ ਪਾਰਟੀ ਜਾਂ ਲੀਡਰ ਨੇ ਈਦਗਾਹ ਵੱਲ ਕੋਈ ਧਿਆਨ ਨਹੀ ਦਿੱਤਾ ਸੀ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜ਼ਿਮਨੀ ਚੋਣ ਤੋਂ ਬਾਅਦ ਇਸ ਈਦਗਾਹ ਦੀ ਦਿੱਖ ਨੂੰ ਇਕੱਠੇ ਹੋ ਕੇ ਬਦਲਾਂਗੇ ਤੇ ਇੱਕ ਸ਼ਾਨਦਾਰ ਈਦਗਾਹ ਬਣਾਵਾਂਗੇ ।
ਮਾਨ ਨੇ ਕਿਹਾ ਕਿ ਕਈ ਮਤਲਬੀ ਲੋਕਾਂ ਨੇ ਸਾਡੇ ਤਿਉਹਾਰਾਂ ਨੂੰ ਆਪਣੇ ਹਿਸਾਬ ਨਾਲ ਵੰਡ ਰੱਖਿਆ ਹੈ । ਇਹ ਸਾਰੇ ਤਿਉਹਾਰ ਲੋਕਾਂ ਕਰਕੇ ਬਚੇ ਹੋਏ ਨੇ, ਜੇ ਸਵਾਰਥੀ ਲੀਡਰਾਂ ਦੇ ਹੱਥ ਹੁੰਦੇ ਤਾਂ ਹੁਣ ਤੱਕ ਖ਼ਤਮ ਹੋ ਜਾਂਦੇ, ਕੋਈ ਵੀ ਧਰਮ ਵੱਖ ਹੋਣ ਦਾ ਸੁਨੇਹਾ ਨਹੀਂ ਦਿੰਦਾ ।

Related posts

ਪੰਚਾਇਤੀ ਚੋਣਾਂ ਦਾ ਬਿਗਲ ਵਜਿਆ, ਝੋਨੇ ਦੀ ਕਟਾਈ ਤੋਂ ਪਹਿਲਾਂ ਹੀ ਮਾਹੌਲ ਭਖਿਆ

Balwinder hali

Breaking- ਜ਼ੇਲ੍ਹ ਤੋਂ ਬਾਹਰ ਆਏ ਡੇਰਾ ਮੁੱਖੀ ਰਾਮ ਰਹੀਮ ਦਾ ਨਵਾਂ ਵੀਡੀਓ ਗੀਤ ਚਰਚਾ ਵਿਚ

punjabdiary

Big News – ਅੰਮ੍ਰਿਤਪਾਲ ਤੇ ਉਸਦਾ ਸਾਥੀ ਪੱਪਲਪ੍ਰੀਤ ਦਿੱਲੀ ਵਿੱਚ ਵੇਖੇ ਗਏ

punjabdiary

Leave a Comment