Image default
ਅਪਰਾਧ ਤਾਜਾ ਖਬਰਾਂ

Breaking- ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਪੁੱਛਗਿੱਛ ਲਈ ਬੁਲਾਏ ਗਏ ਅਜੈਪਾਲ ਮਿੱਡੂਖੇੜਾ ਦਾ ਸਮਾਨ ਪੁਲਿਸ ਨੇ ਆਪਣੇ ਕੋਲ ਜਾਂਚ ਲਈ ਜਮ੍ਹਾਂ ਕਰਵਾਇਆ

Breaking- ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਪੁੱਛਗਿੱਛ ਲਈ ਬੁਲਾਏ ਗਏ ਅਜੈਪਾਲ ਮਿੱਡੂਖੇੜਾ ਦਾ ਸਮਾਨ ਪੁਲਿਸ ਨੇ ਆਪਣੇ ਕੋਲ ਜਾਂਚ ਲਈ ਜਮ੍ਹਾਂ ਕਰਵਾਇਆ

9 ਦਸੰਬਰ – ਸਿੱਧੂ ਮੂਸੇਵਾਲਾ ਦੇ ਕਤਲਕਾਂਡ ਮਾਮਲੇ ਵਿਚ ਮਾਨਸਾ ਦੀ ਪੁਲਿਸ ਨੇ ਕਈ ਗਾਇਕਾਂ ਤੋਂ ਪੁੱਛਗਿੱਛ ਕੀਤੀ ਹੈ ਇਸ ਨਾਲ ਹੀ ਪੁਲਿਸ ਨੇ ਵਿੱਕੀ ਮਿੱਡੂ ਖੇੜਾ ਦੇ ਭਰਾ ਤੋਂ ਵੀ ਪੁੱਛਗਿੱਛ ਕੀਤੀ ਹੈ। ਮਾਨਸਾ ਪੁਲਿਸ ਨੇ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਦਾ ਮੋਬਾਇਲ ਫੋਨ ਦੇ ਨਾਲ ਹੋਰ ਸਮਾਨ ਵੀ ਆਪਣੀ ਕਸਟਡੀ ਵਿਚ ਲੈ ਲਿਆ ਹੈ
ਮਿਲੀ ਜਾਣਕਾਰੀ ਮੁਤਾਬਕ ਮਾਨਸਾ ਪੁਲਿਸ ਕੋਲ ਅਜੈਪਾਲ ਸਿੰਘ ਮਿੱਡੂਖੇੜਾ ਆਪਣਾਂ ਸਮਾਨ ਜਮਾਂ ਕਰਵਾ ਕੇ ਵਾਪਸ ਚਲੇ ਗਏ ਸਨ। ਇਸ ਤੋਂ ਪਹਿਲਾਂ ਮਾਨਸਾ ਪੁਲਿਸ ਨੇ ਬੀਤੇ ਦਿਨ ਸੀਆਈਏ ਥਾਣਾ ਮਾਨਸਾ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਵੀ ਪੁੱਛ-ਪੜਤਾਲ ਕੀਤੀ ਸੀ। ਪੁਲਿਸ ਦੇ ਇੱਕ ਅਧਿਕਾਰੀ ਅਨੁਸਾਰ ਇਸ ਕੇਸ ਸਬੰਧੀ ਕਈ ਲੋਕਾਂ ਤੋਂ ਲੋੜੀਂਦੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੁਲਿਸ ਵੱਲੋਂ ਇਸ ਕੇਸ ਦੀ ਜਾਂਚ ਵਿੱਚ ਲਿਆਂਦੀ ਤੇਜ਼ੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

Related posts

ਐੱਸ. ਐੱਮ. ਡੀ. ਵਰਲਡ ਸਕੂਲ ’ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

punjabdiary

ਡੇਰੇ ਦੀ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਸਿਰਸਾ ‘ਚ ਚੱਲੀਆਂ ਗੋਲੀਆਂ, 8 ਜਣਿਆਂ ਦੇ ਲੱਗੀ ਗੋਲੀ, ਬਚਾਉਣ ਆਈ ਪੁਲਿਸ ‘ਤੇ ਵੀ ਫਾਇਰਿੰਗ

punjabdiary

Breaking- ਸਿੱਖਿਆ ਦੀ ਬਿਹਤਰੀ ਲਈ ਸਕੂਲਾਂ ਵਿੱਚ ਪੜ੍ਹਨ ਤੇ ਪੜ੍ਹਾਉਣ ਦਾ ਮਾਹੌਲ ਪੈਦਾ ਕੀਤਾ ਜਾਵੇ

punjabdiary

Leave a Comment