Image default
ਤਾਜਾ ਖਬਰਾਂ

Breaking- ਸਿੱਧੂ ਮੂਸੇਵਾਲਾ ਦੇ ਪਿਤਾ ਕਿਹਾ ਕਿ ਮੇਰੇ ਬੇਟੇ ਨੂੰ ਮਰਵਾਉਣ ਵਿਚ ਕਲਾਕਾਰ ਵੀ ਜਿੰਮੇਵਾਰ ਹਨ

Breaking- ਸਿੱਧੂ ਮੂਸੇਵਾਲਾ ਦੇ ਪਿਤਾ ਕਿਹਾ ਕਿ ਮੇਰੇ ਬੇਟੇ ਨੂੰ ਮਰਵਾਉਣ ਵਿਚ ਕਲਾਕਾਰ ਵੀ ਜਿੰਮੇਵਾਰ ਹਨ

ਮਾਨਸਾ, 15 ਅਗਸਤ – ਮ੍ਰਿਤਕ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਖ਼ੁਲਾਸਾ ਕੀਤਾ ਕਿ ਸਿੱਧੂ ਨੂੰ ਕਤਲ ਕਰਵਾਉਣ ਵਿੱਚ ਪੰਜਾਬ ਦੇ ਕੁਝ ਕੁ ਕਲਾਕਾਰਾਂ ਦਾ ਵੀ ਹੱਥ ਹੈ। ਉਨ੍ਹਾਂ ਕਿਹਾ ਕਿ ਉਹ ਇਹ ਖ਼ੁਲਾਸਾ ਅਗਲੇ ਦਿਨਾਂ ਦੌਰਾਨ ਕਰਨਗੇ। ਉਹ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਪਿੰਡ ਮੂਸਾ ਵਿੱਚ ਜੁੜੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰੇ ਸ਼ੁਭਦੀਪ ਨੇ ਜਿੰਨੀ ਪ੍ਰਸਿੱਧੀ ਸੰਸਾਰ ਭਰ ‘ਚ ਪ੍ਰਾਪਤ ਕੀਤੀ, ਉਸਦੀ ਵੱਡੀ ਪ੍ਰਾਪਤੀ ਤੋਂ ਕੁਝ ਕਲਾਕਾਰ ਸੜ੍ਹਦੇ ਸਨ। ਜੋ ਉਸਨੂੰ ਬਰਦਾਸ਼ਤ ਨਹੀਂ ਕਰ ਰਹੇ ਸਨ। ਅਜਿਹੇ ਕਲਾਕਾਰ ਗੈਂਗਸਟਰਾਂ ਕੋਲ ਸਿੱਧੂ ਦੇ ਗੀਤਾਂ ਨੂੰ ਗ਼ਲਤ ਤਰੀਕੇ ਨਾਲ ਸਾਬਤ ਕਰਦੇ ਰਹੇ ਤੇ ਉਨ੍ਹਾਂ ਨੂੰ ਭੜਕਉਂਦੇ ਰਹੇ। ਉਹ ਕਲਾਕਾਰਾਂ ਅਤੇ ਖਿਡਾਰੀਆਂ ਨੂੰ ਆਪਣੇ ਅਨੁਸਾਰ ਚਲਾ ਰਹੇ ਹਨ। ਅਤੇ ਉਨ੍ਹਾਂ ਕਿਹਾ ਕਿ ਇਸ ਰਾਜ ਵਿੱਚ ਕਲਾਕਾਰਾਂ, ਖਿਡਾਰੀਆਂ ਦਾ ਪ੍ਰਸਿੱਧ ਹੋਣ ਵੀ ਗੁਨਾਹ ਹੈ। ਬਲਕੌਰ ਸਿੰਘ ਨੇ ਅਜਿਹੇ ਕਲਾਕਾਰਾਂ ਨੂੰ ਕਿਹਾ ਜੋ ਉਸ ਦੇ ਪੁੱਤ ਦੀ ਪ੍ਰਸਿੱਧੀ ਤੋਂ ਚਿੜਦੇ ਸਨ, ਨਾਲ ਇਹ ਵੀ ਕਿਹਾ ਕਿ ਹੁਣ ਮੈਦਾਨ ਖਾਲੀ ਹੈ, ਉਹ ਹੁਣ ਪ੍ਰਸਿੱਧੀ ਪ੍ਰਾਪਤ ਕਰ ਲੈਣ ਜਿਹੜੀ ਕਰਨੀ ਹੈ। ਉਨ੍ਹਾਂ ਨੇ ਹਮੇਸ਼ਾਂ ਹੱਕ-ਸੱਚ ਦੀ ਕਮਾਈ ਕੀਤੀ ਹੈ। ਉਨ੍ਹਾਂ ਦੇ ਪੁੱਤ ਨੇ ਮਿਹਨਤ ਨਾਲ ਦੁਨੀਆਂ ’ਚ ਨਾਂ ਚਮਕਾਇਆ ਹੈ। ਉਨ੍ਹਾਂ ਮੀਡੀਆ ’ਚ ਕਰਾਰਨਾਮੇ ਦੀ ਚਰਚਾ ਨੂੰ ਰੱਦ ਕਰਦਿਆਂ ਕਿਹਾ ਕਿ ਸ਼ੁਭਦੀਪ ਨੇ ਕਦੇ ਕਿਸੇ ਨਾਲ ਕੋਈ ਕਰਾਰ ਨਹੀਂ ਕੀਤਾ।

Related posts

Big Breaking- ਜਹਾਜ਼ ਮਿਗ-21 ਕ੍ਰੈਸ਼, ਦੋਵੇਂ ਪਾਇਲਟਾਂ ਦੀ ਮੌਤ, ਦੂਰ ਤੱਕ ਖਿਲਰਿਆ ਮਲਬਾ

punjabdiary

Breaking- ਭਾਰਤ ਰਤਨ ਉਨ੍ਹਾਂ ਸਖ਼ਸ਼ੀਅਤਾਂ ਨੂੰ ਦੇਣਾ ਚਾਹੀਦਾ ਹੈ, ਜਿਨ੍ਹਾਂ ਨਾਲ ਭਾਰਤ ਰਤਨ ਦਾ ਸਨਮਾਨ ਵਧੇ – ਮੁੱਖ ਮੰਤਰੀ ਪੰਜਾਬ

punjabdiary

Breaking- ਸਰਕਾਰ ਦੇ ਨਵੇਂ ਹੁਕਮ ਜਾਰੀ ਹੋਣ ਨਾਲ ਅਧਿਆਪਕਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ

punjabdiary

Leave a Comment