Breaking- ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ
7 ਸਤੰਬਰ – ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬੀਤੇ ਦਿਨਾਂ ਵਿੱਚ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਆਈ ਸੀ। ਉਸ ਤੋਂ ਬਾਅਦ ਮਾਨਸਾ ਪੁਲਿਸ ਨੇ ਬਲਕੌਰ ਸਿੰਘ ਦੀ ਸ਼ਿਕਾਇਤ ਤੇ ਈਮੇਲ ਰਾਹੀਂ ਧਮਕੀ ਦੇਣ ਵਾਲਿਆਂ ਦੇ ਖਿਲਾਫ ਧਾਰਾ 384 ਅਤੇ 506 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਪੰਜਾਬ ਪੁਲਿਸ ਨੇ ਧਮਕੀ ਦੇਣ ਵਾਲਿਆਂ ਨੂੰ ਟਰੇਸ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਈਮੇਲ ਰਾਹੀਂ ਧਮਕੀ ਦੇਣ ਵਾਲਿਆਂ ਨੂੰ ਰਾਜਸਥਾਨ ਵਿੱਚੋਂ ਫੜ ਵੀ ਲਿਆ ਹੈ। ਪੰਜਾਬ ਸਰਕਾਰ ਨੇ ਧਮਕੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਬਲਕੌਰ ਸਿੰਘ ਨੂੰ ਧਮਕੀ ਵਿੱਚ ਬਿਸ਼ਨੋਈ ਨਾਂ ਦੇ ਗੈਂਗਸਟਰ ਨੇ ਸੋਪੂ ਗਰੁੱਪ ਵੱਲੋਂ ਚੁੱਪ ਰਹਿਣ ਲਈ ਲਿਖਿਆ ਸੀ ।ਧਮਕੀ ਦਿੱਤੀ ਸੀ ਜੇ ਚੁੱਪ ਨਾ ਰਿਹਾ ਤਾਂ ਤੇਰਾ ਤੇਰੇ ਪੁੱਤ ਤੋਂ ਵੀ ਜ਼ਿਆਦਾ ਮਾੜਾ ਹਾਲ ਕਰਾਂਗੇ ।