Breaking- ਸੀਐਮ ਭਗਵੰਤ ਮਾਨ ਨੇ 315 ਨੌਜਵਾਨ ਮੁੰਡੇ-ਕੁੜੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਦੋਖੋ ਤਸਵੀਰਾਂ
ਚੰਡੀਗੜ੍ਹ, 28 ਫਰਵਰੀ – ਅੱਜ ਹੋਰ 315 ਨੌਜਵਾਨ ਮੁੰਡੇ-ਕੁੜੀਆਂ ਦੇ ਸੁਪਨਿਆਂ ਨੂੰ ਬੂਰ ਪਿਆ, ਸੀਐਮ ਭਗਵੰਤ ਮਾਨ ਵਲੋਂ ਅੱਜ 315 ਵੈਟਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਕਿਹਾ ਕਿ ਸਾਰਿਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁੱਭਕਾਮਨਾਵਾਂ । ਪੰਜਾਬ ਸਰਕਾਰ ਦੇ ਪਰਿਵਾਰ ਦਾ ਹਰ ਮੈਂਬਰ ਪੰਜਾਬੀਆਂ ਦੀ ਬਿਹਤਰੀ ਤੇ ਭਲਾਈ ਲਈ ਵਚਨਬੱਧ ਹੈ । ਨੌਕਰੀਆਂ ਦਾ ਸਿਲਸਿਲਾ ਭਵਿੱਖ ‘ਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ ।
ਪਿਛਲੀਆਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ Aimless ਬਣਾ ਦਿੱਤਾ ਸੀ ਜਿਸ ਦਿਨ ਦਾ ਮੇਰੇ ਹੱਥ ਫ਼ੈਸਲੇ ਲੈਣ ਵਾਲਾ ਪੈਨ ਆਇਆ ਉਸ ਦਿਨ ਤੋਂ ਮੈਂ ਸਿਰਫ਼ ਲੋਕਾਂ ਪੱਖੀ ਫੈ਼ਸਲੇ ਲਏ ਨੇ ਹੁਣ ਤੱਕ 14000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਤੇ ਬਾਕੀ 14000 ਨੂੰ ਕੈਬਨਿਟ ਦੀ ਪ੍ਰਵਾਨਗੀ ਮਿਲ ਚੁੱਕੀ ਹੈ
ਉਨ੍ਹਾਂ ਕਿਹਾ ਕਿ ਤੁਸੀਂ ਸਭ ਜਦੋਂ ਬੇਜ਼ੁਬਾਨ ਪਸ਼ੂਆਂ ਦਾ ਇਲਾਜ ਕਰੋਂਗੇ ਤਾਂ ਤੁਹਾਨੂੰ ਬਹੁਤ ਅਸੀਸਾਂ ਮਿਲਣਗੀਆਂ ਪਸ਼ੂਆਂ ‘ਚ ਫੈਲੀ ਮਹਾਮਾਰੀ ਨੂੰ ਰੋਕਣ ਲਈ ਅਸੀਂ ਫ਼ੌਰੀ ਤੌਰ ‘ਤੇ 11 ਲੱਖ Goat Pox ਦੇ ਟੀਕੇ ਮੰਗਵਾਏ ਨੇ 30 ਅਪ੍ਰੈਲ, 2023 ਤੱਕ ਟੀਕਾਕਰਣ ਦਾ ਮਿੱਥਿਆ ਟੀਚਾ ਪੂਰਾ ਕਰ ਲਿਆ ਜਾਵੇਗਾ ਉਨ੍ਹਾਂ ਨੇ ਕਿਹਾ ਜਿਸ ਚੀਜ਼ ਨੂੰ ਖੋਲ੍ਹਣ ਨਾਲ ਲੋਕਾਂ ਨੂੰ ਲਾਭ ਹੁੰਦੈ, ਮੈਂ ਉਹ ਖੋਲ੍ਹ ਦਿੰਦਾ ਹਾਂ ਤੇ ਜਿਸ ਚੀਜ਼ ਨੂੰ ਬੰਦ ਕਰਕੇ ਲੋਕਾਂ ਨੂੰ ਫ਼ਾਇਦਾ ਹੋਵੇ, ਮੈਂ ਉਹ ਮੈਂ ਬੰਦ ਕਰ ਦਿੰਦਾ ਹਾਂ ਪੰਜਾਬ ਦੇ ਲੋਕਾਂ ਦਾ ਇੱਕ-ਇੱਕ ਪੈਸਾ ਸਾਡੇ ਲਈ ਕੀਮਤੀ ਹੈ ਅਸੀਂ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਰਤਾਂਗੇ