Breaking- ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਨੇ ਆਜ਼ਾਦੀ ਦਿਹਾੜੇ ਤੇ ਮਨਾਇਆ 75 ਵਾਂ ਅਮਰਤ ਮਹਾ ਉਤਸਵ ਸਮਾਰੋਹ ।
ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਏ ਆਜ਼ਾਦੀ ਦੇ 75 ਵੇਂ ਜਨਮ ਦਿਹਾੜੇ ਤੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਅਤੇ ਚੇਅਰਮੈਨ ਐਡਵੋਕੇਟ ਰਮੇਸ਼ ਚੰਦਰ ਜੈਨ ਦੀ ਅਗਵਾਈ ਵਿਚ ਸੰਖੇਪ ਅਤੇ ਪ੍ਰਭਾਵਸ਼ਾਲੀ ਕੀਤਾ ਸਮਾਰੋਹ ।
ਫਰੀਦਕੋਟ, 16 ਅਗਸਤ – (ਪੰਜਾਬ ਡਾਇਰੀ) ਚੇਅਰਮੈਨ ਐਡਵੋਕੇਟ ਰਮੇਸ਼ ਚੰਦਰ ਜੀ ਨੇ ਆਏ ਹੋਏ ਮੈਂਬਰਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਸ਼ਹੀਦਾਂ ਵੱਲੋਂ ਆਜ਼ਾਦੀ ਲਈ ਕੀਤੇ ਸੰਘਰਸ਼ ਵਿੱਚ ਪਾਏ ਯੋਗਦਾਨ ਸਬੰਧੀ ਵੀ ਚਾਨਣਾ ਪਾਇਆ ਅਤੇ ਸਭ ਨੂੰ ਆਜ਼ਾਦੀ ਦੇ 75 ਵੇਂ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਦਿੱਤੀ ।
ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਵਿੱਤ ਸਕੱਤਰ ਪ੍ਰਿੰਸੀਪਲ ਐਨ ਕੇ ਗੁਪਤਾ ਨੇ ਐਸੋਸੀਏਸ਼ਨ ਦਿ ਵਿੱਤੀ ਪੁਜ਼ੀਸ਼ਨ ਨੂੰ ਦੱਸਦਿਆਂ ਹੋਇਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ।
ਪ੍ਰੋ ਨਿਰਮਲ ਕੌਸ਼ਿਕ ਇੰਜ :ਲਾਲ ਸਿੰਘ ਕਲਸੀ ਅਤੇ ਡਾਕਟਰ ਬਲਵਿੰਦਰ ਸਿੰਘ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਯਾਦ ਕੀਤਾ।
ਪੀ .ਆਰ. ਓ .ਅਤੇ ਪ੍ਰਾਜੈਕਟ ਚੇਅਰਮੈਨ ਦਰਸ਼ਨ ਲਾਲ ਚੁੱਘ ਅਤੇ ਸਕੱਤਰ ਡਾ: ਆਰ ਕੇ ਆਨੰਦ ਨੇ ਸਮਾਰੋਹ ਨੂੰ ਸਫਲ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਵਿੱਚ “ਯੋਗਦਾਨ ਪਾਇਆ
ਸਮਾਰੋਹ ਦੌਰਾਨ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਬਾਬਾ ਫ਼ਰੀਦ ਜੀ ਬਾਰੇ ਰਿਲੀਜ਼ ਕਰਨ ਵਾਲੇ ਸੋਵੀਨਾਰ ਸੰਬੰਧੀ ਮੈਂਬਰਾ ਨੇ ਵਿਚਾਰ ਵਟਾਂਦਰਾ ਅਤੇ ਆਪਣੇ ਸੁਝਾਅ ਵੀ ਦਿੱਤੇ ।
ਸਮਾਰੋਹ ਦੌਰਾਨ ਐਸੋਸੀਏਸ਼ਨ ਦੇ ਉਪ ਪਧਾਨ ਇੰਦਰਜੀਤ ਸਿੰਘ ਖੀਵਾ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਸਨਮਾਨ ਵੀ ਕੀਤਾ ।
ਇਸ ਸਮਾਰੋਹ ਦੀ ਰੌਣਕ ਵਧਾਉਣ ਲਈ ਇੰਦਰਜੀਤ ਸਿੰਘ ਖੀਵਾ, ਕੇਵਲ ਕ੍ਰਿਸ਼ਨ ਕਟਾਰੀਆ, ਦਰਸ਼ਨ ਸਿੰਘ ਰੁਮਾਣਾ, ਦੇਵ ਕ੍ਰਿਸ਼ਨ ਸ਼ਰਮ ,ਬਿਸ਼ਨ ਦਾਸ ਅਰੋੜਾ, ਅੰਮ੍ਰਿਤਪਾਲ ਸਿੰਘ, ਬਲਵੰਤ ਰਾਏ ਗੱਖੜ, ਸੱਤਪਾਲ ਬਾਂਸਲ ,ਕੁਲਜੀਤ ਸਿੰਘ ਵਾਲੀਆ, ਕੇ.ਐਲ .ਬਹਿਲ, ਦਰਸ਼ਨ ਸਿੰਘ ਭੰਗੂ, ਸੁਖਦੇਵ ਸਿੰਘ ਦੁਸਾਂਝ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਹੋਏ । ਸਮਾਰੋਹ ਦੇ ਅਖੀਰ ਤੇ ਸਭ ਮੈਂਬਰਾਂ ਨੇ ਕੌਮੀ ਤਿਰੰਗੇ ਝੰਡੇ ਲੈ ਕੇ ਗਰੁੱਪ ਫੋਟੋ ਕੀਤੀ। ਭਾਰਤ ਮਾਤਾ ਅਤੇ ਵੰਦੇ ਮਾਤਰਮ ਦੇ ਜੈਕਾਰੇ ਵੀ ਲਾਏ ।
ਐਸੋਸੀਏਸ਼ਨ ਵੱਲੋਂ ਇਸ ਮੌਕੇ ਤੇ ਗਾਂਧੀ ਸਕੂਲ ਗਰਾਊਂਡ ਵਿਚ ਹਰੜ੍ਹ ,ਬੇੜੇ ਅਤੇ ਆਂਵਲੇ ਦੇ ਬੂਟੇ ਆਯੁਰਵੈਦਿਕ ਤ੍ਰਿਵੈਣੀ ਲਾ ਕੇ ਵਾਤਾਵਰਣ ਸ਼ੁੱਧਤਾ ਲਈ ਯੋਗਦਾਨ ਪਾਇਆ ।