Image default
About us ਤਾਜਾ ਖਬਰਾਂ

Breaking- ਸੀਰ ਸੁਸਾਇਟੀ ਨੇ ਰੋਜ ਇਨਕਲੇਵ ਚ ਲਗਾਏ ਅਮਰੂਦ, ਅੰਬ, ਅੰਜੀਰ ਤੇ ਕਿਨੂੰ ਦੋ ਪੌਦੇ ।

Breaking- ਸੀਰ ਸੁਸਾਇਟੀ ਨੇ ਰੋਜ ਇਨਕਲੇਵ ਚ ਲਗਾਏ ਅਮਰੂਦ, ਅੰਬ, ਅੰਜੀਰ ਤੇ ਕਿਨੂੰ ਦੋ ਪੌਦੇ ।

ਸੀਰ ਸੁਸਾਇਟੀ ਨਿਰਸਵਾਰਥ ਸੇਵਾ ਭਾਵਨਾ ਨਾਲ ਕੰਮ ਕਰਦੀ ਹੈ – ਦਰਸ਼ਨ ਲਾਲ ਚੁੱਘ

ਫਰੀਦਕੋਟ, 22 ਅਗਸਤ – (ਪਰਦੀਪ ਚਮਕ) ਸੀਰ ਸੁਸਾਇਟੀ ਨੇ ਰੋਜ ਇਨਕਲੇਵ ਕਮੇਟੀ ਦੇ ਸੱਦੇ ਤੇ ਮਹੁੱਲੇ ਵਿੱਚ ਅਮਰੂਦ, ਅੰਬ, ਅੰਜੀਰ ਤੇ ਕਿਨੂੰ ਦੇ 8 ਪੌਦੇ ਲਗਾਏ । ਜਾਣਕਾਰੀ ਦਿੰਦਿਆ ਦਰਸ਼ਨ ਲਾਲ ਚੁੱਘ ਪ੍ਰਧਾਨ ਰੋਜ਼ ਇਨਕਲੇਵ ਨੇ ਦੱਸਿਆ ਕਿ ਮਹਾਂਮੰਡਲਏਸ਼ਵਰ 1008 ਸਵਾਮੀ ਕਮਲਾਨੰਦ ਗਿਰੀ ਜੀ ਮਹਾਂਰਾਜ ਹਰਿਦੁਆਰ ਵਾਲਿਆ ਨੇ ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ਤੇ ਫਰੀਦਕੋਟ ਵਿਖੇ ਵੱਧ ਤੋੰ ਵੱਧ ਰੁੱਖ ਲਗਾ ਕੇ ਪਾਲਣ ਦਾ ਉਪਦੇਸ਼ ਦਿੱਤਾ ਸੀ । ਇਸ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਉੰਦੇ ਹੋਏ ਸੀਰ ਸਹਿਯੋਗੀ ਸ੍ਰੀ ਵਿਨੋਦ ਬਜਾਜ ਦੇ ਸੱਦੇ ਤੇ ਰੋਜ਼ ਏਨਕਲੇਵ ਵਿਖੇ ਸ੍ਰੀ ਮਹਾਂਮਰਤਿੰਜਏ ਮਹਾਦੇਵ ਮੰਦਰ ਦੇ ਆਲੇ ੇ ਦੁਆਲੇ ਸੀਰ ਸੁਸਾਇਟੀ ਫਰੀਦਕੋਟ ਵੱਲੋਂ ਅਮਰੂਦ,ਅੰਬ,ਅੰਜੀਰ ,ਕਿੰਨੂੰ ਦੇ 8 ਪੌਦੇ ਲਗਾਏ ਗਏ । ਇਸ ਮੌਕੇ ਦਰਸ਼ਨ ਲਾਲ ਚੁੱਘ ਪ੍ਰਧਾਨ ਰੋਜ਼ ਇਨਕਲੇਵ ਨੇ ਸੀਰ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਵਾਤਾਵਰਣ ਸਾਫ ਰੱਖਣ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾਂ ਕੀਤੀ । ਉਹਨਾਂ ਕਿਹਾ ਕਿ ਸੀਰ ਸੁਸਾਇਟੀ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਸਖਤ ਮੇਹਨਤ ਕਰ ਰਹੀ ਹੈ । ਸੀਰ ਸੁਸਾਇਟੀ ਦੇ ਮੈਂਬਰ ਟੀਮਾਂ ਬਣਾ ਕੇ ਪੌਦੇ ਲਗਾਉਂਦੇ ਹਨ, ਪੌਦਿਆਂ ਨੂੰ ਪਾਣੀ ਦਿੰਦੇ ਹਨ, ਪੌਦਿਆਂ ਦੀ ਕਾਂਟ ਛਾਂਟ ਕਰਦੇ ਹਨ । ਉਹਨਾਂ ਕਿਹਾ ਕਿ ਸੀਰ ਸੁਸਾਇਟੀ ਪੌਦੇ ਨੂੰ ਪੰਜ ਸਾਲ ਤੱਕ ਸੰੰਭਾਲਦੀ ਹੈ ਤਾਂ ਜੋ ਪੌਦਾ ਦਰੱਖਤ ਬਣਕੇ ਵਾਤਾਵਰਣ ਸਾਫ ਰੱਖਣ ਵਿੱਚ ਸਹਾਈ ਹੋਵੇ । ਉਹਨਾਂ ਕਿਹਾ ਕਿ ਸੀਰ ਸੁਸਾਇਟੀ ਆਪਣੇ ਕਿਸੇ ਵੀ ਪੌਦੇ ਮਰਨ ਨਹੀਂ ਦਿੰਦੀ ਅਗਰ ਕਿਸੇ ਕਾਰਣ ਪੌਦੇ ਨੂੰ ਨੁਕਸਾਨ ਹੋ ਜਾਵੇ ਤਾਂ ਤੁਰੰਤ ਨਵਾਂ ਪੌਦਾ ਲਗਾ ਕੇ ਨੁਕਸਾਨ ਦੀ ਪੂਰਤੀ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਸੀਰ ਦੀ ਹਰਿਆਵਲ ਦੇ ਕੰਮਾਂ ਅਤੇ ਹੋਰ ਪਰਉਪਕਾਰੀ ਕੰਮਾਂ ਲਈ ਜਿੰਨੀ ਪ੍ਰਸੰਸ਼ਾਂ ਕੀਤੀ ਜਾਵੇ ਉਨੀ ਥੋੜੀ ਹੈ । ਸੀਰ ਸੁਸਾਇਟੀ ਨਿਰਸਵਾਰਥ ਸੇਵਾ ਭਾਵਨਾ ਨਾਲ ਕੰਮ ਕਰਦੀ ਹੈ । ਇਸ ਮੌਕੇ ਵਿਨੋਦ ਕੁਮਾਰ ਬਜਾਜ, ਵਿਕਾਸ ਮੋੰਗਾ,ਟੋਨੀ ਮੋੰਗਾ, ਐਡਵੋਕੇਟ ਰਮੇਸ਼ ਰਿਹਾਨ, ਐਡਵੋਕੇਟ ਰਾਜੇਸ਼ ਰਿਹਾਨ, ਦਰਸ਼ਨ ਲਾਲ ਚੁੱਘ, ਜਿਤੇਸ਼ ਮੋੰਗਾ, ਅਸ਼ੋਕ ਮੋੰਗਾ, ਸ਼ਾਮ ਸੁੰਦਰ ਰਿਹਾਨ ਗਗਨਦੀਪ ਬਾਂਸਲ ਅਤੇ ਚੰਦਪਾਲੀ ਗੁਰਮੀਤ ਸਿੰਘ ਸੰਧੂ, ਪ੍ਰਦੁਮਣ ਪਾਲ ਸਿੰਘ, ਪ੍ਰਤੀਕ ਸੇਠੀ, ਜਸਬੀਰ ਸਿੰਘ, ਜਸਵਿੰਦਰ ਸਿੰਘ ਅਤੇ ਸੰਦੀਪ ਅਰੋੜਾ ਆਦਿ ਨੇ ਸ਼ਿਰਕਤ ਕੀਤੀ। ਸੀਰ ਫਰੀਦਕੋਟ ਦੀ ਹਰਿਆਵਲ ਮੁਹਿੰਮ ਨਾਲ ਜੁੜਨ ਲਈ ਧੰਨਵਾਦ ਕੀਤਾ ।

Advertisement

Related posts

ਸ਼ਾਈਨਿੰਗ ਸਟਾਰ ਸਨਮਾਨ ਸਮਾਰੋਹ ਦੇ ਮਨਜੀਤ ਬਰਾੜ ਫੱਤਣਵਾਲਾ ਹੋਣਗੇ ਮੁੱਖ ਮਹਿਮਾਨ : ਢੋਸੀਵਾਲ

punjabdiary

Breaking- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਖਰਾਬ ਹੋਣ ਕਰੇਕ ਹਸਪਤਾਲ ਵਿਚ ਭਰਤੀ

punjabdiary

ਲੁਧਿਆਣਾ ‘ਚ ਅਜ਼ਾਦ ਉਮੀਦਵਾਰ ਟੀਟੂ ਬਾਣੀਆ ਨੇ ਡੀਸੀ ਦਫ਼ਤਰ ਦੇ ਬਾਹਰ ਕੀਤਾ ਅਨੋਖਾ ਰੋਸ ਪ੍ਰਦਰਸ਼ਨ

punjabdiary

Leave a Comment