Image default
About us ਤਾਜਾ ਖਬਰਾਂ

Breaking- ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਲਿਖਤ ਪੇਪਰ ਲਈ ਕਰਵਾਈ ਜਾ ਰਹੀ ਹੈ ਤਿਆਰੀ

Breaking- ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਲਿਖਤ ਪੇਪਰ ਲਈ ਕਰਵਾਈ ਜਾ ਰਹੀ ਹੈ ਤਿਆਰੀ

ਫਰੀਦਕੋਟ, 30 ਨਵੰਬਰ – (ਪੰਜਾਬ ਡਾਇਰੀ) ਫੌਜ ਦੀ ਭਰਤੀ ਰੈਲੀ ਵਿੱਚੋਂ ਫਿੱਟ ਹੋਏ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ ਅਤੇ ਫਰੀਦਕੋਟ ਦੇ ਯੁਵਕ ਲਿਖਤੀ ਪੇਪਰ ਦੀ ਤਿਆਰੀ ਲਈ ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਮੁਫ਼ਤ ਸਿਖਲਾਈ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਪ ਇੰਚਾਰਜ ਸ.ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਿਹੜੇ ਯੁਵਕਾਂ ਨੇ ਪਹਿਲਾਂ ਕੈਂਪ ਵਿੱਚ ਟ੍ਰੇਨਿੰਗ ਨਹੀਂ ਲਈ ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਕਰਨ ਲਈ ਆ ਸਕਦੇ ਹਨ । ਉਹ ਯੁਵਕ ਆਪਣੇ ਨਾਲ ਦਸਵੀਂ ਦਾ ਅਸਲ ਸਰਟੀਫਿਕੇਟ ਅਤੇ ਇੱਕ ਫੋਟੋ ਸਟੇਟ ਕਾਪੀ , ਜਾਤੀ , ਰਿਹਾਇਸ਼ , ਆਧਾਰ ਕਾਰਡ ਅਤੇ ਆਰ.ਸੀ. ਦੀ ਇੱਕ-ਇੱਕ ਫੋਟੋ ਸਟੇਟ ਕਾਪੀ, ਇੱਕ ਪਾਸਪੋਰਟ ਸਾਈਜ਼ ਫੋਟੋ, ਮੌਸਮ ਅਨੁਸਾਰ ਬਿਸਤਰਾ, ਪੇਪਰ ਦੀ ਤਿਆਰੀ ਲਈ ਕਾਪੀ ਅਤੇ ਪੈੱਨ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ । ਜਿਹੜੇ ਯੁਵਕਾਂ ਦੀ ਐਮ.ਐਚ. ਪਈ ਹੈ ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਲਈ ਆ ਸਕਦੇ ਹਨ । ਜਿਹੜੇ ਯੁਵਕ ਰੋਜ਼ਾਨਾ ਘਰ ਤੋਂ ਰੋਜਾਨਾ ਅਪ-ਡਾਊਨ ਨਹੀਂ ਕਰ ਸਕਦੇ ਉਨ੍ਹਾਂ ਦੇ ਲਈ ਖਾਣਾ ਅਤੇ ਮੁਫ਼ਤ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ 94638-31615,83601-63527,94639-03533 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਦੀਆ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਕੀਤੇ ਬੰਦ

punjabdiary

ਕਾਂਗਰਸ ਨੇ ਸਮਿਤ ਸਿੰਘ ਨੂੰ ਨਿਯੁਕਤ ਕੀਤਾ ਆਲ ਇੰਡੀਆ ਪ੍ਰੋਫ਼ੈਸ਼ਨਲਜ਼ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ

punjabdiary

ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ ਪੰਜ ਬੱਚਿਆਂ ਦਾ 31-31 ਹਜਾਰ ਨਗਦ ਰਾਸ਼ੀ ਨਾਲ ਸਨਮਾਨ

punjabdiary

Leave a Comment